ਪੰਜਾਬ ’ਚ ਨਸ਼ਿਆਂ ਦੀ ਵਰਤੋਂ ਸਬੰਧੀ ਕਾਂਗਰਸ ਦਾ ਕੂੜ ਪ੍ਰਚਾਰ ਝੁਠਾ ਸਾਬਿਤ ਹੋਇਆ- ਸੁਖਬੀਰ ਸਿੰਘ ਬਾਦਲ

0
1321

ਚੰਡੀਗੜ•, 19 ਅਗਸਤ (ਧਰਮਵੀਰ ਨਾਗਪਾਲ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ  ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨੂੰ ਕੋਸਦਿਆਂ ਕਿਹਾ ਕਿ ਹਾਲ ਹੀ ਵਿੱਚ ਪਟਿਆਲਾ ਅਤੇ ਬਠਿੰਡਾ ਵਿਖੇ ਹੋਈਆਂ ਫੌਜ ਦੀਆਂ ਭਰਤੀ ਰੈਲੀਆਂ ਵਿੱਚ ਨੌਜਵਾਨਾਂ ਦੇ ਹੋਏ ਡੋਪ ਟੈਸਟ ਤੋਂ ਇਹ ਸਾਫ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਪੰਜਾਬ ਦੇ  ਨੌਜਵਾਨਾਂ ਵਿਚ ਨਸ਼ਿਆਂ ਦੇ ਪ੍ਰਚਲਣ ਸਬੰਧੀ ਕੀਤਾ ਜਾ ਰਿਹਾ ਕੂੜ ਪ੍ਰਚਾਰ ਝੁਠਾ ਹੈ। ਉਨ•ਾਂ ਕਾਂਗਰਸੀ ਨੇਤਾਵਾਂ ਨੂੰ ਕਿਹਾ ਕਿ ਉਹ ਇਸ ਝੂਠੇ ਭੰਡੀ ਪ੍ਰਚਾਰ ਰਾਹੀਂ ਪੰਜਾਬ ਨੂੰ ਬਦਨਾਮ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਪ੍ਰਤੀ ਜਵਾਬ ਦੇਣ। ਅੱਜ ਇਥੇ ਚੰਡੀਗੜ• ਸਥਿਤ ਪਾਰਟੀ ਦੇ ਦਫਤਰ ਵਿਖੇ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਫੌਜ ਦੀ ਭਰਤੀ ਪ੍ਰਕ੍ਰਿਆ ਦੌਰਾਨ ਕੀਤੇ ਗਏ ਡੋਪ ਟੈਸਟ ਵਿਚ ਕਿਸੇ ਵੀ ਨੌਜਵਾਨ ਦਾ ਫੇਲ  ਨਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਵਲੋਂ ਨੌਜਾਵਨਾਂ ਵਿਚ ਨਸ਼ਿਆ ਦੀ ਵਰਤੋਂ ਸਬੰਧੀ ਕੀਤਾ ਜਾ ਰਿਹਾ ਪ੍ਰਚਾਰ ਸੌੜੀ ਸਿਆਸਤ ਤੋਂ ਪ੍ਰੇਰਿਤ ਹੈ।  ਉਨ•ਾਂ ਅੱਜ ਇਥੇ ਐਸ.ਸੀ./ਬੀ.ਸੀ. ਵਰਗ ਦੇ ਅਹੁਦੇਦਾਰਾਂ ਦੀਆਂ ਮੰਗਾਂ ਸੁਣਨ ਮਗਰੋਂ ਕਿਹਾ ਕਿ ਪੰਜਾਬ ਸਰਕਾਰ ਐਸ.ਸੀ. ਅਤੇ ਹੋਰ ਗਰੀਬ ਤਬਕਿਆਂ ਵਰਗ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਅਕਾਲੀ ਸਰਕਾਰ ਵੇਲੇ ਹੀ ਕਮਜੋਰ ਵਰਗ ਦਾ ਸਭ ਤੋਂ ਵੱਧ ਵਿਕਾਸ ਹੋਇਆ ਹੈ। ਉਨ•ਾਂ ਦੱਸਿਆ ਕਿ ਐਸ.ਸੀ./ਬੀ.ਸੀ ਵਰਗ ਨੂੰ ਚਾਰ ਸਾਲ ਪਹਿਲਾਂ 40 ਕਰੋੜ ਰੁਪਏ ਦੇ ਵਜ਼ੀਫ਼ੇ ਪ੍ਰਦਾਨ ਕੀਤੇ ਜਾਂਦੇ ਸਨ ਪਰ ਹੁਣ ਇਹ ਰਕਮ ਵਧ ਕੇ 400 ਕਰੋੜ ਹੋ ਗਈ ਹੈ ਅਤੇ ਇਸ ਨਾਲ 3.50 ਲੱਖ ਵਿਦਿਆਰਥੀਆਂ ਨੂੰ ਲਾਭ ਪਹੁੰਚ ਰਿਹਾ ਹੈ। ਉਨ•ਾਂ ਕਿਹਾ ਕਿ ਕੇਂਦਰੀ ਸਕੀਮ ਹੋਣ ਕਰਕੇ ਇਸ ਸਕੀਮ ਦੇ 250 ਕਰੋੜ ਰੁਪਏ ਅਜੇ ਕੇਂਦਰ ਵਲੋਂ ਜਾਰੀ ਨਹੀਂ ਹੋਏ ਜਿਸ ਸਬੰਧੀ ਕੋਸ਼ਿਸ਼ਾਂ ਜਾਰੀ ਹਨ। ਇਸ ਮੌਕੇ ਉਨ•ਾਂ ਐਸ.ਸੀ./ਬੀ.ਸੀ. ਵਰਗ ਦੀ ਭਲਾਈ ਹਿੱਤ ਐਲਾਨ ਕਰਦਿਆਂ ਕਿਹਾ ਕਿ ਛੇਤੀ ਹੀ ਪੈਨਸ਼ਨ ਅਤੇ ਸ਼ਗਨ ਸਕੀਮਾਂ ਤਹਿਤ ਮਿਲਣ ਵਾਲੀ ਰਕਮ ’ਚ ਵਾਧਾ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵਿਕਾਸ ਸਕੀਮਾਂ ਦਾ ਲਾਭ  ਹਰ ਵਰਗ ਤੱਕ ਪਹੁੰਚਾਉਣ ਲਈ ਪਿੰਡਾਂ ਤੇ ਸ਼ਹਿਰਾਂ ’ਚ ਛੇਤੀ ਹੀ 2174  ਸੇਵਾ ਕੇਂਦਰ ਖੋਲ•ੇ ਜਾਣਗੇ। ਉਨ•ਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਵੀ ਪਿੰਡ ਦਾ ਸਰਪੰਚ ਜਾਂ ਪੰਚਾਇਤ ਮੈਂਬਰ/ਨੰਬਰਦਾਰ ਉਸ ਪਿੰਡ ਦੇ ਲਾਭ ਪਾਤਰੀ ਦੀ ਪਛਾਣ ਦੀ ਤਸਦੀਕ ਕਰ ਦੇਵੇਗਾ ਤਾਂ ਲਾਭਪਾਤਰੀ ਨੂੰ ਪੈਨਸ਼ਨ ਜਾਂ ਸ਼ਗਨ ਸਕੀਮ ਦੀ ਤੁਰੰਤ ਪ੍ਰ੍ਰਵਾਨਗੀ ਮਿਲ ਜਾਵੇਗੀ। ਹੋਰ ਐਲਾਨ ਕਰਦਿਆਂ ਉਨ•ਾਂ ਕਿਹਾ ਕਿ ਪਿੰਡਾਂ ’ਚ ਲਾਲ ਡੋਰੇ ਅੰਦਰਲੇ ਮਕਾਨਾਂ ਤੇ ਪਲਾਟਾਂ ਦੀ ਮਾਲਕੀ ਦੀ ਰਜਿਸਟ੍ਰੇਸ਼ਨ ਲਈ ਰਾਜ ਪੱਧਰੀ ਕਮੇਟੀ ਵਲੋ ਜਲਦ ਫੈਸਲਾ ਲਿਆ ਜਾਵੇਗਾ ਅਤੇ ਘਰਾਂ ਅਨੁਸਾਰ ਨਕਸੇ ਬਣਵਾ ਕੇ ਉਨ•ਾਂ ਦੀ ਮਾਲਕੀ ਹੱਕਦਾਰ ਨੂੰ ਸੌਂਪੀ ਜਾਵੇਗਅਤੇ ਪੰਜਾਬ’ਚ ਹਰੇਕ ਐਸ.ਸੀ./ਬੀ.ਸੀ. ਅਬਾਦੀ ਵਾਲੇ ਘਰ ਨੂੰ ਪਖਾਨੇ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ, ਜਿਸ ’ਤੇ ਦੋ ਹਜ਼ਾਰ ਕਰੋੜ ਰੁਪਏ ਦਾ ਖ਼ਰਚਾ ਆਵੇਗਾ।
ਉਨ•ਾਂ ਐਸ.ਸੀ./ਬੀ.ਸੀ. ਵਰਗ ਦੀ ਭਲਾਈ ਲਈ ਹੋਰ ਐਲਾਨ ਕਰਦਿਆਂ ਕਿਹਾ ਕਿ ਹਰੇਕ ਜ਼ਿਲ•ੇ ’ਚ ਡੀ.ਸੀ. ਦੀ ਪ੍ਰਧਾਨਗੀ ਹੇਠ ਇੱਕ ਭਲਾਈ ਕਮੇਟੀ ਗਠਿਤ ਹੋਵੇਗੀ ਅਤੇ ਇਸ ਕਮੇਟੀ ’ਚ ਐਸ.ਸੀ./ਬੀ.ਸੀ., ਕਮਜ਼ੋਰ ਵਰਗਾਂ ਦੇ ਨੁਮਾਇੰਦਿਆਂ ਨੂੰ ਸਥਾਨ ਮਿਲੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਪ੍ਰਧਾਨ ਅਤੇ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਭਲਾਈ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਜ਼ਿਲ•ਾ ਪੱਧਰੀ ਯੋਜਨਾ ਕਮੇਟੀਆਂ ਵਿੱਚ ਐਸ.ਸੀ. ਵਰਗ ਦਾ ਨੁਮਾਇੰਦਾ ਸ਼ਾਮਲ ਕੀਤਾ ਜਾਣਾ ਸਮੇਂ ਦੀ ਲੋੜ ਹੈ। ਇਸ ਮੌਕੇ ਪੰਜਾਬ ਦੇ ਜੇਲ• ਤੇ ਸੈਰ ਸਪਾਟਾ ਤੇ ਸੱਭਿਆਚਾਰ ਮੰਤਰੀ ਸ. ਸੋਹਣ ਸਿੰਘ ਠੰਡਲ, ਮੁੱਖ ਪਾਰਲੀਮਾਨੀ ਸਕੱਤਰਾਂ ਵਿਚ  ਬੀਬੀ ਮੋਹਿੰਦਰ ਕੌਰ ਜੋਸ਼, ਦੇਸ ਰਾਜ ਧੁੱਗਾ ਅਤੇ ਸ਼੍ਰੀ ਪਵਨ ਕੁਮਾਰ ਟੀਨੂੰ ਤੋਂ ਇਲਾਵਾ ਐਮ.ਐਲ.ਏ ਸਾਹਿਬਾਨਾਂ ਵਿਚ ਸਰਵਨ ਸਿੰਘ ਫਿਲੌਰ, ਦਰਸ਼ਨ ਸਿੰਘ ਸ਼ਿਵਾਲਿਕ, ਵਰਿੰਦਰ ਕੌਰ ਲੁੰਬਾ, ਜੋਗਿੰਦਰ ਸਿੰਘ ਜਿੰਦੁ ਤੋਂ ਇਲਾਵਾ ਗੋਬਿੰਦ ਸਿੰਘ ਕਾਂਝਲਾ ਅਤੇ ਦਰਬਾਰਾ ਸਿੰਘ ਗੁਰੂ ਵੀ ਹਾਜ਼ਰ ਸਨ।