ਪੰਜਾਬ ਦੀ ਬਰਬਾਦੀ ਲਈ ਕਾਂਗਰਸ ਅਕਾਲੀ-ਬੀਜੇਪੀ ਜਿੰਮੇਵਾਰ: ਮਾਨ

0
1501

ਛਪਾਰ, ਲੁਧਿਆਣਾ 6 ਸਤੰਬਰ 2017 (ਸੀ ਐਨ ਆਈ) – ਆਮ ਆਦਮੀ  ਪਾਰਟੀ  ਦੇ ਸ਼ੁਬਾ ਪ੍ਰਧਾਨ  ਭਗਵੰਤ  ਮਾਨ ਨੇ ਕਾਂਗਰਸ ਅਤੇ ਅਕਾਲੀ ਦਲ-ਬੀਜੇਪੀ ਤੇ ਤਿਖੇ ਹਮਲੇ ਕਰਦੇ  ਕਿਹਾ  ਕਿ ਇਨ੍ਹਾਂ ਨੇ  ਲੋਕ ਵਿਰੋਧੀ ਨੀਤੀਆਂ   ਅਤੇ ਭਿ੍ਸ਼ਟਾਚਾਰ  ਰਾਹੀ ਪੰਜਾਬ ਨੂੰ ਪੂਰੀ ਤਰ੍ਹਾਂ  ਬਰਬਾਦ ਕਰਕੇ ਰੱਖ ਦਿੱਤਾ  ਹੈ ਅਤੇ  ਪੰਜਾਬ ਦਾ ਕਿਸਾਨ ਅਤੇ  ਮਜ਼ਦੂਰ ਲਗਾਤਾਰ  ਆਤਮ ਹੱਤਿਆ  ਕਰਨ ਲਈ ਮਜਬੂਰ ਨੇ।

ਸ ਮਾਨ ਨੇ ਮਾਲਵੇ ਦੇ ਪ੍ਰਸਿਧ ਮੇਲਾ ਛੱਪਾਰ ਵਿਖੇ  ਪਾਰਤੀ ਦੀ ਵਿਸ਼ਾਲ ਰਾਜਸੀ ਕਾਨਫਰੰਸ  ਨੂੰ  ਸੰਬੋਧਨ  ਕਰਦਿਆਂ ਕਿਹਾ ਕਿ  ਕੈਪਟਨ  ਅਮਰਿੰਦਰ  ਨੇ ਚੋਣਾਂ ਦੌਰਾਨ ਕਿਸਾਨਾਂ   ਨਾਲ ਸਾਰਾ ਕਰਜਾ   ਮਾਫ ਕਰਨ ਦੇ ਕੀਤੇ  ਵਾਅਦੇ  ਤੋਂ ਸਪਸ਼ਟ   ਮੁੱਕਰ ਕੇ ਵੱਡਾ ਧਰੋਅ ਕਮਾਇਆ  ਹੈ। ਜਿਸ ਕਾਰਨ ਕੈਪਟਨ ਦੇ  5 ਮਹੀਨੇ ਦੇ ਰਾਜ ਵਿਚ  200 ਤੋਂ  ਵੱਧ ਕਿਸਾਨ/ ਮਜਦੂਰ  ਆਪਣੀ  ਜਾਨ  ਦੀ ਅਹੂਤੀ ਦੇ ਚੁੱਕੇ  ਨੇ ਅਤੇ ਹੁਣ ਬੈਕਾੱ ਵਲੋਂ ਕਰਜੱਈ ਕਿਸਾਨਾ ਨੂੰ  ਨੋਟਿਸ  ਅਤੇ  ਉਨ੍ਹਾਂ  ਦੀਆਂ ਫੋਟੋਆਂ  ਬੈਂਕਾਂ ਚ ਲਗਾ ਜੇ ਸਗੋਂ ਜ਼ਖਮਾਂ ਤੇ ਲੂਣ ਛਿੜਕਿਆ ਜਾ ਰਿਹ। ਮਾਲਵੇ ਦੇ ਕਿਸਾਨ ਹੁਣ ਮਿਲਾਵਟੀ ਕੀੜੇਮਾਰ ਦਵਾਈਆਂ  ਅਤੇ  ਨਕਲੀ  ਬੀਜਾਂ ਕਾਰਨ  ਨਰਮੇ ਦੀਆਂ  ਫਸਲਾਂ  ਵਾਹੁਣ ਲਈ  ਮਜਬੂਰ ਹਨ ਤੇ ਸਰਕਾਰ ਤੇ ਕੋਈ  ਅਸਰ ਨਹੀੰ।

ਸ. ਮਾਨ ਨੇ ਕਿਹਾ ਕਿ ਕਾਂਗਰਸ  ਪਾਰਟੀ  ਦੇ  ਨੌਜਵਾਨਾਂ  ਨੂੰ  ਰੋਜ਼ਗਾਰ ਜਾਂ 2000 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ, 2500 ਰੁਪਏ  ਮਹੀਨਾ ਬੁਢਾਪਾ ਪੈਨਸ਼ਨ,  ਨਸ਼ਿਆਂ ਦੇ ਖਾਤਮੇ  ਵਰਗੇ ਸਾਰੇ ਵਾਅਦੇ ਝੂਠੇ  ਲਾਰੇ ਹੀ ਸਾਬਿਤ ਹੋ ਕੇ ਰਹਿ ਗਏ ਹਨ ਅਤੇ  ਪੰਜਾਬ  ਦੇ ਲੋਕ ਠੱਗੇ ਮਹਿਸੂਸ ਕਰ ਰਹੇ ਨੇ।  ਸ. ਮਾਨ ਨੇ ਕਿਹਾ ਕਿ ਪੰਜਾਬ ਵਿਚ ਕੁਝ ਵੀ ਨਹੀਂ ਬਦਲਿਆ ਅਤੇ ਹਰ ਤਰ੍ਹਾਂ  ਦੇ ਮਾਫੀਏ ਬਾਦਲ ਸਰਕਾਰ ਦੀ ਤਰ੍ਹਾਂ  ਹੀ ਬੇਖੋਫ ਲੋਕਾਂ  ਦੀ ਲੁੱਟ  ਕਰ ਰਹੇ ਨੇ ਅਤੇ  ਬਾਦਲਾਂ ਦੇ ਰਾਜ ਦੀ ਤਰ੍ਹਾਂ ਹੀ   ਸੂਬੇ ਵਿਚ ਭਿਸ਼ਟਾਚਾਰ ਹੋਰ ਤੇਜੀ ਨਾਲ ਵੱਧ ਰਿਹੈ। ਸ਼. ਮਾਨ ਨੇ ਕਿਹਾ ਕਿ ਹੁਣ ਪੂਰੀ ਤਰ੍ਹਾਂ  ਸਪੱਸ਼ਟ ਹੈ ਕਿ  ਅਮਰਿੰਦਰ  ਤੇ ਬਾਦਲ ਮਿਲੇ ਹੋਏ  ਨੇ, ਬਾਦਲ ਨੇ ਕੈਪਟਨ  ਖਿਲਾਫ਼ ਸਾਰੇ ਭਿ੍ਸ਼ਟਾਚਾਰ ਦੇ ਮਾਮਲੇ ਵਾਪਸ ਲਏ ਅਤੇ ਹੁਣਬਦਲੇ ‘ਚ ਕੈਪਟਨ   ਬਾਦਲ ਦੇ ਕੀਤੇ  ਭਿ੍ਸ਼ਟਾਚਾਰ ਨੂੰ  ਕਲੀਨ  ਚਿੱਟ ਦਿਤੀ  ਹੈ । ਉਨ੍ਹਾਂ  ਕਿਹਾ ਕਿ ਪਾਰਟੀ  ਹਮੇਸਾਂ ਮਜਬੂਤੀ ਨਾਲ ਜਨਤਾ  ਦੇ  ਮੁੱਦੇ ਉਠਾਉਂਦੀ ਰਹੇਗੀ  ਅਤੇ  ਦਾਅਵਾ ਕੀਤਾ ਕਿ ਅਗਲੀ ਸਰਕਾਰ ਹਰ ਹਾਲਤ ਵਿਚ ਲੋਕਾਂ ਦੇ ਸਹਿਯੋਗ  ਨਾਲ ‘ਆਪ’ ਦੀ ਬਣੇਗੀ।

ਕਾਨਫ਼ਰੰਸ  ਵਿਚ ਸ਼ਾਮਿਲ ਹੋਏ  ਲੋਕਾਂ ਦਾ ਧੰਨਵਾਦ ਕਰਦੇ ਵਧਾਇਕ ਹਰਵਿੰਦਰ  ਸਿੰਘ  ਫੂਲਕਾ ਨੇ ਕਿਹਾ ਕਿ ਪਾਰਟੀ  ਹਮੇਸ਼ਾਂ ਜਨਤਾ ਦੇ ਮਸਲਿਆਂ ਤੇ ਪਹਿਰਾ  ਦਿੰਦੀ  ਰਹੇਗੀ । ਕਾਨਫਰੰਸ  ਨੂੰ  ਸੰਬੋਧਨ  ਕਰਦੇ ਲੋਕ ਇਨਸਾਫ ਪਾਰਟੀ  ਦੇ ਪਸਰਪਰੱਸਤ ਬਲਵਿੰਦਰ ਸਿੰਘ ਬੈਂਸ ਨੇ ਕਾਂਗਰਸ , ਅਕਾਲੀ ਦਲ- ਬੀਜੇੋਪੀ ਤੇ ਤੇੱਖੇ ਹਮਲੇ ਕਰਦੇ ਕਿਹਾ ਕਿ ਇਨ੍ਹਾਂ  ਨੇ ਪੰਜਾਬ ਦੇ ਪਾਣੀਆਂ  ਦੀ ਲੁੱਟ ਕਰਕੇ ਬਰਬਾਦੀ ਕੀਤੀ  ਹੈ  ਉਨ੍ਹਾਂ  ਕਿਹਾ  ਕਿ ਵਿਧਾਨ ਸਭਾ ਵਿਚ ਪਾਸ ਕੀਤੇ  ਮੱਤੇ ਅਨੁਸਾਰ  ਬਣਦੀ   ਪਾਣੀਆਂ  ਦੀ 16 ਲੱਖ ਕਰੋਡ਼  ਰੁਪਏ  ਦੀ ਰਾਇਲਟੀ ਗਵਾਂਡੀ ਸੂਬਿਆਂ ਤੋਂ ਲੈਣ  ਲਈ  ਕੇਂਦਰ ਤੇ ਦਬਾਅ ਪਾਉਣਾ ਜਰੂਰੀ  ਹੈ ।

ਮੀਟਿੰਗ  ਵਿੱਚ ਹੋਰਨਾਂ  ਤੋਂ  ਇਲਾਵਾ  ਵਿਰੋਧੀ  ਧਿਰ  ਦੀ ਨੇਤਾ  ਸਰਵਜੀਤ ਕੌਰ ਮਾਣੂਕੇ, ਕੁਲਤਾਰ ਸਿੰਘ  ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ  ਪੰਡੋਰੀ ਅਤੇ  ਮੀਤ ਹੇਅਰ (ਸਾਰੇ ਵਿਧਾਇਕ), ਹਰਜੋਤ ਸਿੰਘ  ਬੈਂਸ, ਅਹਿਬਾਬ ਸਿੰਘ  ਗਰੇਵਾਲ ,  ਦਲਜੀਤ ਸਿੰਘ ਭੋਲਾ  ਗਰੇਵਾਲ, ਦੇਵ ਮਾਨ ਜੀਵਨ ਸਿੰਘ  ਸੰਗੋਵਾਲ ਜਸਵੰਤ ਸਿੰਘ  ਗੱਜਣਮਾਜਰਾ ਨੇ ਵੀ ਸੰਬੋਧਨ  ਕੀਤਾ।

ਇਸ ਸਮੇਂ ਮਾਲਵਾ ਜ਼ੋਨ-2 ਦੇ ਪ੍ਰਧਾਨ  ਗੁਰਦਿੱਤ  ਸਿੰਘ  ਸੇਖੋਂ, ਰਣਜੀਤ ਸਿੰਘ  ਧਮੋਟ, ਦਰਸ਼ਨ ਸਿੰਘ  ਸ਼ੰਕਰ, ਮਨਜੀਤ ਸਿੰਘ ਮਹਿਰਮ, ਸਰੇਸ਼ ਗੋਇਲ, ਬਲਵਿੰਦਰ ਸਿੰਘ  ਜੱਗਾ, ਹਰਨੇਕ ਸਿੰਘ  ਸੇਖੋਂ , ਮਨਪ੍ਰੀਤ  ਸਿੰਘ  ਘਵੱਦੀ,  ਰਾਜਿੰਦਰਪਾਲ ਕੌਰ, ਰਵਿੰਦਰਪਾਲ ਸਿੰਘ  ਪਾਲੀ ਅਤੇ  ਅਮਰਿੰਦਰ  ਸਿੰਘ ਜਸੌਵਾਲ  ਵੀ ਹਾਜਿਰ ਸਨ।