ਪੰਜਾਬ ਦੇ ਲੋਕ ਹਮੇਸ਼ਾ ਹੀ ਖਾਣੇ ਦੇ ਸੁਕੀਨ ਮੰਨੇ ਜਾਂਦੇ ਨੇ ਇਸੇ ਕਰਕੇ ਵਰਲਡ ਦੇ ਟੋਪ ਦੇ ਬ੍ਰਾਂਡ ਆਪਣੇ ਰੇਸਟੋਰੇੰਟ ਪੰਜਾਬ ਵਿਚ ਖੋਲ ਰਹੇ ਹਨ,

0
1641

ਅਮ੍ਰਿਤਸਰ 24 ਦਿਸੰਬਰ ( ਧਰਮਵੀਰ ਗਿਲ )ਪੰਜਾਬ ਦੇ ਲੋਕ ਹਮੇਸ਼ਾ ਹੀ ਖਾਣੇ ਦੇ ਸੁਕੀਨ ਮੰਨੇ ਜਾਂਦੇ ਨੇ ਇਸੇ ਕਰਕੇ ਵਰਲਡ ਦੇ ਟੋਪ ਦੇ ਬ੍ਰਾਂਡ ਆਪਣੇ ਰੇਸਟੋਰੇੰਟ ਪੰਜਾਬ ਵਿਚ ਖੋਲ ਰਹੇ ਹਨ ਇਸੇ ਤਰ੍ਹਾ ਵਰਲਡ ਫੇਮਸ ਰੈਸਟੋਰੇੰਟ “ਸੇਲੇਸਟਿਨੋ” ਦੇ ਸਵਾਦਡਿਸਟ ਖਾਣੇ ਦੇ ਹੁਣ ਅੰਮ੍ਰਿਤਸਰ ਦੇ ਲੋਕ ਵੀ ਚਸਕੇ ਲੈ ਸਕਣਗੇ, ਸੇਲੇਸਟਿਨੋ ਰੈਸਟੋਰੇੰਟ ਨੇ ਪੰਜਾਬ ਵਿਚ ਆਪਣਾ ਪਹਿਲਾ ਰੈਸਟੋਰੇੰਟ ਅੰਮ੍ਰਿਤਸਰ ਦੇ ਸਥਾਨਕ ਰਣਜੀਤ ਐਵੇਨਿਊ ਇਲਾਕੇ ਵਿਚ ਖੋਲਿਆ ਹੈ,ਜਿਸ ਦਾ ਉਦਘਾਟਨ ਅੱਜ ਅੰਮ੍ਰਿਤਸਰ ਨੋਰਥ ਦੇ ਵਿਧਿਇਕ ਸ਼੍ਰੀ ਸੁਨੀਲ ਦੱਤੀ ਅਤੇ ਵਾਰਡ ਨਬਰ 4 ਤੋ ਕਾਂਗਰਸੀ ਕੌਸਲਰ ਹਾਰਪਨ ਔਜਲਾ ਨੇ ਰਿਬਨ ਅਤੇ ਕੇਕ ਕੱਟ ਕੇ ਕੀਤਾ,ਉਥੇ ਹੀ ਰੈਸਟੋਰੇੰਟ ਦੇ ਮਾਲਿਕ ਸੁਮਿਤ ਸਿੰਘ ਨੇ ਦਸਿਆ ਕੇ ਸੇਲੇਸਟਿਨੋ ਦਾ ਇਹ ਪੰਜਾਬ ਵਿਚ ਪਹਿਲਾ ਰੇਸਟੋਰੇੰਟ ਹੈ,ਉਹਨਾ ਦਸਿਆ ਕੇ ਇਹ ਮਲਟੀ ਕੁਜੀਨ ਰੇਸਟੋਰੇੰਟ ਹੈ ਜਿਸ ਵਿਚ ਭਾਰਤੀ ਖਾਣੇ ਦੇ ਨਾਲ ਨਾਲ ਲੋਕਾ ਨੂੰ ਮੈਕਸੀਕੇਨ ,ਇੰਟਾਲੀਏਨ,ਲੈਬਨਿਸ ਅਤੇ ਅਰਬੀਐਨ ਡਿਸ਼ ਦਾ ਸਵਾਦ ਵੀ ਚਖਨ ਨੂੰ ਮਿਲੇਗਾ,
ਇਸ ਮੋਕੇ ਕਰਮਬੀਰ ਸਿੰਘ,ਸੁਰਿੰਦਰ ਸਿੰਘ,ਮਲਕੀਤ ਸਿੰਘ,ਅਮਰਿੰਦਰ ਸਿੰਘ,ਅਰਜੁਨ,ਰਾਹੁਲ ਗਿੱਲ ਸਹਿਤ ਹੋਰ ਲੋਕ ਵੀ ਹਾਜਰ ਸਨ,