ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 342/343 ਤਹਿਤ ਲਾਇਸੰਸ ਬਣਵਾਉਣ ਅਤੇ ਨਵਿਆਉਣ ਦੀ ਪ੍ਰਕਿਰਿਆ ਜਾਰੀ, 31 ਮਾਰਚ ਤੋਂ ਬਾਅਦ ਛੋਟ ਫੀਸ ਦੀ ਵਸੂਲੀ ਦੇ ਨਾਲ-ਨਾਲ ਚਲਾਨ ਵੀ ਕੀਤੇ ਜਾਣਗੇ-ਵਧੀਕ ਕਮਿਸ਼ਨਰ,

0
2034

ਲੁਧਿਆਣਾ, 3 ਮਾਰਚ (ਸੀ ਐਨ ਆਈ ) ਡਾ. ਰਿਸ਼ੀਪਾਲ ਸਿੰਘ ਵਧੀਕ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੇ ਖੇਤਰ (ਪ੍ਰਿਮਸਿਜ਼) ਜਿਨ੍ਹਾਂ ਵਿੱਚ ਫੈਕਟਰੀਆਂ, ਵਰਕਸ਼ਾਪ ਜਾਂ ਹੋਰ ਕਾਰੋਬਾਰੀ ਕੰਮ ਹੋ ਰਿਹਾ ਹੈ ਜਾਂ ਜਿਨ•ਾਂ ਵਿੱਚ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 343 (1) ਅਤੇ (ਏ) ਅਤੇ (ਡੀ) ਹੇਠ ਲਿਖੇ ਸ਼ਡਿਊਲ ਵਿੱਚ ਦਰਜ ਵਸਤੂਆਂ ਦੀ ਖਰੀਦ-ਫਰੋਖ਼ਤ ਜਾਂ ਸਟੋਰੇਜ ਹੋ ਰਹੀ ਹੈ, ਨੂੰ ਨਗਰ ਨਿਗਮ ਪਾਸੋਂ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 342/343 ਤਹਿਤ ਲਾਇਸੰਸ ਪ੍ਰਾਪਤ ਕਰਨਾ ਜ਼ਰੂਰੀ ਹੁੰਦਾ ਹੈ।
ਇਸ ਸੰਬੰਧੀ ਨਗਰ ਲੁਧਿਆਣਾ ਵੱਲੋਂ ਸਾਲ 2018-19 ਲਈ ਲਾਇਸੰਸ ਬਣਾਉਣ/ਨਵਿਆਉਣ ਦਾ ਕੰਮ ਜਾਰੀ ਹੈ, ਜੋ ਕਿ 31 ਮਾਰਚ, 2018 ਤੱਕ ਚੱਲੇਗਾ। ਇਸ ਸਮੇਂ ਦੌਰਾਨ ਲਾਇਸੰਸ ਬਣਾਉਣ ‘ਤੇ ਲਾਇਸੰਸ ਫੀਸ ਵਿੱਚ 10 ਫੀਸਦੀ ਛੋਟ ਦਿੱਤੀ ਜਾਵੇਗੀ ਅਤੇ ਨਗਰ ਨਿਗਮ ਦੇ ਸੰਬੰਧਤ ਜ਼ੋਨਲ ਦਫ਼ਤਰ ਵਿੱਚ ਕਿਸੇ ਵੀ ਕੰਮ ਵਾਲੇ ਦਿਨ ਬਣਵਾਏ ਜਾਂ ਨਵਿਆਏ ਜਾ ਸਕਦੇ ਹਨ। ਉਨਾਂ ਕਿਹਾ ਕਿ ਜਿਹੜੇ ਵਿਅਕਤੀ ਇਹ ਲਾਇਸੰਸ ਮਿਤੀ 31 ਮਾਰਚ, 2018 ਤੱਕ ਨਹੀਂ ਬਣਵਾਉਣਗੇ ਜਾਂ ਨਵਿਆਉਣਗੇ, ਉਨਾਂ ਤੋਂ ਛੋਟ ਫੀਸ ਦੀ ਵਸੂਲੀ ਦੇ ਨਾਲ-ਨਾਲ ਚਲਾਨ ਵੀ ਕੀਤੇ ਜਾਣਗੇ।