ਪੰਜਾਬ ਪੁਲੀਸ ਦੇ ਵੱਡੇ ਅਫ਼ਸਰ ਹੋਏ ਏਧਰੋਂ – ਉਧਰ

0
1646

ਬਟਾਲਾ 5 ਅਗਸਤ (ਯੂਵੀ ਸਿੰਘ ਮਾਲਟੂ ) ਪੰਜਾਬ ਸਰਕਾਰ ਨੇ ਇਕ ਹੁਕਮ ਤਹਿਤ ਸੂਬੇ ਦੇ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।ਇਨ੍ਹਾਂ ਅਫਸਰਾਂ ‘ਚ ਆਈ ਪੀ ਐਸ ਸਹੋਤਾ ਨੂੰ ਡਾਇਰੈਕਟਰ ਪੰਜਾਬ ਬਿਓਰੋ ਇਨਵੈਸਟੀਗੇਸ਼ਨ,ਰੋਹਿਤ ਚੌਧਰੀ ਨੂੰ ਏ ਡੀ ਜੀ ਪੀ ਲਾਅ ਐਂਡ ਆਰਡਰ,ਸੀ ਐਸ ਆਰ ਰੈਡੀ ਨੂੰ ਏ ਡੀ ਜੀ ਪੀ ਪ੍ਰਵੀਜ਼ਨਿੰਗ,ਦਿਨਕਰ ਗੁਪਤਾ ਨੂੰ ਏ ਡੀ ਜੀ ਪੀ ਵੈਲਫੇਅਰ, ਵੀ ਕੇ ਭਾਵੜਾ ਏ ਡੀ ਜੀ ਪੀ, ਆਈ ਟੀ,ਪ੍ਰਮੋਦ ਭਾਨ ਨੂੰ ਆਈ ਜੀ ਕਾਉਂਟਰ ਇੰਟੈਲੀਜੈਂਸ ,ਵੀ ਕੇ ਬਾਵਾ ਆਈ ਜੀ ਜ਼ੋਨਲ, ਲੋਕ ਨਾਥ ਆਂਗਰਾ ਅਈ ਜੀ,ਅਰਪਿਤ ਸ਼ੁਕਲਾ ਆਈ ਜੀ ਸਕਿਓਰਿਟੀ,ਈਸ਼ਵਰ ਚੰਦਰ ਆਈ ਜੀ ਬੀ ਟੀ ਏ, ਏ ਕੇ ਮਿੱਤਲ ਡੀ ਆਈ ਜੀ ਲੁਧਿਆਣਾ,ਕੁੰਵਰ ਵਿਜੈ ਪ੍ਰਤਾਪ ਡੀ ਆਈ ਜੀ ਬਾਰਡਰ ਰੇਂਜ,ਅਰੁਣ ਪਾਲ ਸਿੰਘ ਡੀ ਆਈ ਜੀ ਜਲੰਧਰ ਰੇਂਜ,ਸੁਖਮਿੰਦਰ ਸਿੰਘ ਐਸ ਐਸ ਪੀ ਫਰੀਦਕੋਟ,ਮਨਦੀਪ ਸਿੰਘ ਐਸ ਐਸ ਪੀ ਮਾਨਸਾ,ਧਨਪ੍ਰੀਤ ਕੌਰ ਐਸ ਐਸ ਪੀ, ਹੁਸ਼ਿਆਰਪੁਰ, ਚਰਨਜੀਤ ਸਿੰਘ ਐਸ ਐਸ ਪੀ ਮੋਗਾ, ਆਰ ਕੇ ਬਖ਼ਸੀ ਐਸ ਐਸ ਪੀ ਪਠਾਨਕੋਟ, ਇੰਦਰਬੀਰ ਸਿੰਘ ਏ.ਬੀ . ਏ ਜੀ. ਚੰਡੀਗੜ੍ਹ , ਰਜਿੰਦਰ ਸਿੰਘ ਐਸ ਐਸ ਪੀ ਕਪੂਰਥਲਾ, ਹਰਪ੍ਰੀਤ ਸਿੰਘ ਐਸ ਐਸ ਪੀ ਬਟਾਲਾ,ਸੰਦੀਪ ਸ਼ਰਮਾ ,ਡੀ ਸੀ ਪੀ ਜਲੰਧਰ,ਜਤਿੰਦਰ ਖਹਿਰਾ ਐਸ ਐਸ ਪੀ ਫਤਹਿਗੜ੍ਹ ਸਾਹਿਬ,ਪਰਮਜੀਤ ਸਿੰਘ ਉਮਰਾਨੰਗਲ ਕਮਿਸ਼ਨਰ ਪੁਲਿਸ ਲੁਧਿਆਣਾ ਤੇ ਨਰਿੰਦਰ ਭਾਰਗਵ ਨੂੰ ਡੀ ਸੀ ਪੀ ਲੁਧਿਆਣਾ ਲਗਾਇਆ ਗਿਆ ਹੈ।