ਪੰਜਾਬ ਵਿਚ ਵਿੱਦਿਆਰਥੀਆ ਦਾ ਭਵਿੱਖ ਖਤਰੇ ਵਿਚ,-

0
1767

ਨਾਭਾ 16  ਦਿਸਮ੍ਬਰ ( ਰਾਜੇਸ਼  ਬਜਾਜ )  ਪੰਜਾਬ ਵਿਚ ਵਿੱਦਿਆਰਥੀਆ ਦਾ ਭਵਿੱਖ ਖਤਰੇ ਵਿਚ ਵਿਖਾਈ ਦੇ ਰਿਹਾ ਹੈ ਅਤੇ  ਦਿਨੋ ਦਿਨ ਪ੍ਰਾਈਵੇਟ ਕਾਲਜਾ ਵੱਲੋ ਅਪਣੀ ਮਨਮਰਜੀ ਕਾਰਨ ਸੁਰਖੀਆ ਵਿਚ ਆ ਰਹੇ ਹਨ ਪਰ ਸਰਕਾਰ ਵੱਲੋ ਇਸ ਤਰਾ ਦੇ ਕਾਲਜਾ ਖਿਲਾਫ ਕੋਈ ਠੋਸ ਕਾਰਵਾਈ ਨਹੀ ਕੀਤੀ ਜਾ ਰਹੀ,ਇਸ ਤਰਾ ਦਾ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਸੰਗਰੂਰ ਰੋੜ ਤੇ ਬਣੇ ਵਿਦਿਆ ਸਾਗਰ ਕਾਲਜ ਅੋਫ ਮਨੇਜਮੈਟ ਵਿਖੇ ਜਿੱਥੇ ਐਮ.ਲਿਵ ਅਤੇ ਬੀ.ਲਿਵ ਦੇ ਦੋ ਦਰਜਨ ਵਿਦਿਆਰਥੀਆ ਕੋਲੋ ਕਾਲਜ ਵੱਲੋ ਫੀਸ ਦੇ ਲੱਖਾ ਰੁਪਏ ਬਟੋਰ ਲਏ ਪਰ ਇਹਨਾ ਨੂੰ ਰੋਲ ਨੰਬਰ ਨਹੀ ਦਿੱਤਾ ਗਿਆ ਜਿਸ ਕਰਕੇ ਵਿਦਿਆਰਥੀਆ ਅਪਣਾ ਪੇਪਰ ਹੀ ਨਹੀ ਦੇ ਸਕੇ ਅਤੇ ਹੁਣ ਇਹਨਾ ਵਿਦਿਆਰਥੀਆ ਦਾ ਇੱਕ ਸਾਲ ਖਰਾਬ ਹੋ ਗਿਆ ਹੈ ਦੂਜੇ ਪਾਸੇ ਕਾਲਜ ਦੇ ਚੈਅਰਮੈਨ ਅਪਣੀ ਗਲਤੀ ਮੰਨਣ ਨੂੰ ਤਿਆਰ ਹੀ ਨਹੀ।
ਪਟਿਆਲਾ ਸੰਗਰੂਰ ਮਾਰਗ ਤੇ ਬਣੇ ਵਿਦਿਆ ਸਾਗਰ ਕਾਲਜ ਅੋਫ ਮਨੇਜਮੈਟ ਵਿਖੇ ਐਮ.ਲਿਵ ਅਤੇ ਬੀ.ਲਿਵ ਦੇ ਵਿਦਿਆਰਥੀਆ ਵੱਲੋ ਅੱਜ ਸਵੇਰੇ 9 ਵਜੇ ਅਪਣਾ ਪੇਪਰ ਦੇਣ ਲਈ ਪਹੁੰਚੇ ਤਾ ਕਾਲਜ ਦੀ ਮਨੇਜਮੈਟ ਵੱਲੋ ਵਿਦਿਆਰਥੀਆ ਦਾ ਪੇਪਰ ਤਾ ਕਿ ਲੈਣਾ ਸੀ ਉਹਨਾ ਨੂੰ ਰੋਲ ਨੰਬਰ ਹੀ ਨਹੀ ਦਿੱਤਾ ਗਿਆ ਜਦੋ ਵਿਦਿਆਰਥੀਆ ਨੇ ਕਾਲਜ ਮਨੇਜਮੈਟ  ਨੂੰ ਪੇਪਰ ਬਾਰੇ ਪੁਛਿਆ ਤਾ ਉਹਨਾ ਨੇ ਕਿਹਾ ਕਿ ਯੂਨੀਵਰਸਿਟੀ ਵੱਲੋ ਰੋਲ ਨੰਬਰ ਨਹੀ ਦਿੱਤਾ ਗਿਆ ਸਾਡੀ ਕੋਈ ਗਲਤੀ ਨਹੀ ਅਤੇ ਸਾਰੇ ਵਿਦਿਆਰਥੀਆ ਵੱਲੋ ਮੀਡੀਆ ਦੀ ਮੱਦਦ ਲੈਣ ਦੀ ਪੇਸਕਾਸ ਕੀਤੀ ਤਾ ਕਾਲਜ ਮਨੇਜਮੈਟ ਨੇ ਧਮਕੀ ਦਿੱਤੀ ਜੇਕਰ ਤੁਸੀ ਮੀਡੀਆ ਨੂੰ ਕਾਲਜ ਵਿਚ ਬੁਲਾਵੋਗੇ ਤਾ ਅਸੀ ਤੁਹਾਡੇ ਪੇਪਰ ਨਹੀ ਲਵਾਗੇ। ਇਹ ਪੇਪਰ ਸਮੈਸਟਰ ਦੀ ਤਰਾ ਲਿਆ ਜਾਦਾ ਹੈ ਅਤੇ ਹੁਣ ਦੋ ਦਰਜਨ ਵਿਦਿਆਰਥੀਆ ਦਾ ਪਹਿਲੇ ਸਮੈਸਟਰ ਦਾ ਪੇਪਰ ਕਾਲਜ ਵੱਲੋ ਅਪਣੀ ਅਣਗਿਹਲੀ ਦੇ ਕਾਰਨ ਨਹੀ ਲਿਆ ਜਿਸ ਕਾਰਨ ਸਾਰੇ ਹੀ ਵਿਦਿਆਰਥੀਆ ਦੀ ਪਹਿਲੇ ਸਮੈਸਟਰ ਦੇ ਪੇਪਰ ਵਿਚੋ ਸਪਲੀ ਆਵੇਗੀ ਅਤੇ ਇੱਕ ਸਾਲ ਖਰਾਬ ਕਾਲਜ ਦੀ ਮਨੇਜਮੈਟ ਦੇ ਕਾਰਨ ਹੋ ਗਿਆ ਜਦੋ ਚੈਨਲ ਦੀ ਟੀਮ ਵਿਦਿਆ ਸਾਗਰ ਕਾਲਜ ਵਿਚ ਪਹੁੰਚੀ ਤਾ ਮੀਡੀਆ ਨੂੰ ਅਪਣੇ ਕੈਮਰੇ ਬੰਦ ਕਰਨ ਦੀ ਧਮਕੀ ਦਿੱਤੀ ਗਈ ਅਤੇ ਫਿਰ ਕਈ ਘੰਟਿਆ ਤੋ ਬਾਅਦ ਕਾਲਜ ਦੇ ਡਾਇਰੈਕਟਰ ਅ੍ਰਮਿਤ ਲਾਲ ਸਿੰਗਲਾ ਵੱਲੋ ਸਾਰੇ ਵਿਦਿਆਰਥੀਆ ਦੇ ਰੋਲ ਨੰਬਰ ਲਿਆ ਕੇ ਦੇ ਦਿੱਤੇ ਪਰ ਉੱਦੋ ਤੱਕ ਪੇਪਰ ਦਾ ਸਮਾ ਖਤਮ ਹੋ ਚੁੱਕਾ ਸੀ। ਇਸ ਸਬੰਧੀ ਪੇਪਰ ਦੇਣ ਆਏ ਵਿਦਿਆਰਥੀਆ ਨੇ ਕਿਹਾ ਕਿ ਸਾਡਾ ਅੱਜ 9.30 ਵਜੇ ਪੇਪਰ ਸੀ ਅਤੇ ਕਾਲਜ ਵੱਲੋ ਪੇਪਰ ਹੀ ਨਹੀ ਲਿਆ ਗਿਆ ਜਦੋ ਕਿ ਅਸੀ ਕਾਲਜ ਵਿਚ ਕਈਂ ਦਿਨਾ ਤੋ ਰੋਲ ਨੰਬਰ ਦੀ ਮੰਗ ਕਰ ਰਹੇ ਸੀ ਅਤੇ ਅੱਗੇ ਕਾਲਜ ਦੀ ਮਨੇਜਮੈਟ ਵੱਲੋ ਸਾਨੂੰ ਕਿਹਾ ਗਿਆ ਕਿ ਤਹਾਨੂੰ ਪੇਪਰ ਵਾਲੇ ਦਿਨ ਹੀ ਰੋਲ ਨੰਬਰ ਦਿੱਤਾ ਜਾਵੇਗਾ ਅਤੇ ਸਾਨੂੰ ਧਮਕੀਆ ਵੀ ਦੇ ਰਹੇ ਹਨ ਕਿ ਜੇਕਰ ਸਾਡੀ ਖਬਰ ਲਗਵਾਈ ਤਾ ਤੁਸੀ ਅਪਣੇ ਆਪ ਸੋਚ ਲਿਉ ਜਿਕਰਯੋਗ ਹੈ ਕਿ ਇਹ ਵਿਦਿਆਰਥੀ ਫਿਰੋਜਪੁਰ, ਸੁਨਾਮ ਬਠਿੰਡਾ ਵਰਗੇ ਸਹਿਰਾ ਤੋ ਦੂਰ ਦੁਰਾਡੇ ਤੋ ਪੇਪਰ ਦੇਣ ਲਈ ਆਏ ਸਨ ਕਈ ਘੰਟਿਆ ਬਾਅਦ ਕਾਲਜ ਦੇ ਡਾਇਰੈਕਟਰ ਅ੍ਰਮਿਤ ਲਾਲ ਸਿੰਗਲਾ ਕਾਲਜ ਵਿਚ ਰੋਲ ਨੰਬਰ ਲੈ ਕੇ ਪਹੁੰਚੇ ਜਦੋ ਉਹਨਾ ਨੂੰ ਪੇਪਰ ਬਾਰੇ ਪੁਛਿਆ ਕਿ ਤੁਸੀ ਕਿਉ ਨਹੀ ਲਿਆ ਤਾ ਉਹਨਾ ਵੱਲੋ ਅਪਣਾ ਪੱਲਾ ਝਾੜਦੇ ਹੋਏ ਸਾਰੀ ਗਲਤੀ ਪੰਜਾਬੀ ਯੂਨੀਵਰਸਿਟੀ ਤੇ ਥੋਪ ਦਿੱਤੀ ਕਿ ਯੂਨੀਵਰਸਿਟੀ ਵੱਲੋ ਰੋਲ ਨੰਬਰ ਨਹੀ ਦਿੱਤਾ ਜਿਸ ਕਰਕੇ ਇਨਾ ਦਾ ਪੇਪਰ ਰੱਦ ਹੋਇਆ ਹੈ ਜਦੋ ਉਹਨਾ ਨੂੰ ਪੁਛਿਆ ਕਿ ਜਿਹੜਾ ਪੇਪਰ ਨਹੀ ਲਿਆ ਤੁਸੀ ਉਹ ਪੇਪਰ ਦੁਬਾਰਾ ਲਵੋਗੇ ਉਹਨਾ ਕਿ ਕਿ ਅਸੀ ਲਿਖਤੀ ਰੂਪ ਵਿਚ ਯੂਨੀਵਰਸਟੀ ਨੂੰ ਦੇ ਕੇ ਆਏ ਹਾ ਇਹ ਤਾ ਉਹਨਾ ਨੂੰ ਹੀ ਪਤਾ ਹੋਵੇਗਾ।
ਪਰ ਹੈਰਾਨੀ ਦੀ ਗੱਲ ਤਾ ਇਹ ਹੈ ਕਿ ਕਾਲਜ ਮਨੇਜਮੈਟ ਵੱਲੋ ਵਿਦਿਆਰਥੀਆ ਦੇ ਰੋਲ ਨੰਬਰ ਪੇਪਰ ਤੋ ਪਹਿਲਾ ਕਿਉ ਨਹੀ ਲਿਆਦੇ ਗਏ ਜਦੋ ਕਿ ਸਾਰੇ ਪੰਜਾਬ ਵਿਚ ਐਮ.ਲਿਵ ਅਤੇ ਬੀ.ਲਿਵ ਦੇ ਸਾਰੇ ਹੀ ਵਿਦਿਆਰਥੀਆ ਵੱਲੋ ਪੇਪਰ ਦਿੱਤੇ ਗਏ ਕੇਵਲ ਇਸ ਕਾਲਜ ਦੇ ਵਿਦਿਆਰਥੀਆ ਦੇ ਭਵਿਖ ਨਾਲ
ਕਿਉ ਖਿਲਵਾੜ ਕੀਤਾ ਗਿਆ ।