ਪੰਜਾਬ ਵਿੱਚ ਡੇਂਗੂ ਤੋਂ ਬੱਚਣ ਲਈ ਮੁੱਫਤ ਟੈਸਟ ਅਤੇ ਵਿਆਪਕ ਇੰਤਜਾਮ

0
1256

 

ਚੰਡੀਗੜ (ਧਰਮਵੀਰ ਨਾਗਪਾਲ) ਪੰਜਾਬ ਭਰ ਵਿਚ ਡੇਂਗੂ ਤੋਂ ਬਚਣ ਲਈ ਪਹਿਲਾ ਤੋਂ ਹੀ ਇੰਤਜਾਮ ਕੀਤੇ ਜਾਣ ਤਾਂ ਕਿ ਡੇਂਗੂ ਦੀ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।ਇਹ ਨਿਰਦੇਸ਼ ਸਿਹਤ ਤੇ ਪਰਿਵਾਰ ਮੰਤਰੀ ਸੁਰਜੀਤ ਸਿੰਘ ਜਿਆਣੀ ਨੇ ਪੰਜਾਬ ਦੇ ਸਮੂਹ ਸਿਵਲ ਸਰਜਨਾਂ ਨੂੰ ਨਿਤੇ। ਉਹਨਾਂ ਕਿਹਾ ਕਿ ਡੇਂਗੂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਇਸ ਦੇ ਬਚਾਅ ਲਈ ਪੰਜਾਬ ਦੇ ਹਰੇਕ ਜਿਲੇ ਵਿੱਚ ਪੁਖਤਾ ਇੰਤਜਾਮ ਕੀਤੇ ਜਾਣ। ਉਹਨਾਂ ਦਸਿਆ ਕਿ ਪੰਜਾਬ ਵਿੱਚ ਡੇਂਗੂ ਦੇ ਮੁੱਫਤ ਟੈਸਟ ਲਈ 20 ਕੇਂਦਰ ਬਣਾਏ ਗਏ ਹਨ ਅਤੇ ਉੱਥੇ ਕਿਟਾ ਵੀ ਉਪਲਬੱਧ ਕਰਵਾ ਦਿੱਤੀਆਂ ਗਈਆਂ ਹਨ। ਸਰਕਾਰੀ ਹਸਪਤਾਲਾਂ ਦੀਆਂ ਲਬਾਰਟਰੀਆਂ ਵਿੱਚ ਵੀ ਟੈਸਟ ਕਰਨ ਲਈ ਸਮਾਨ ਉਪਲੱਬਧ ਕਰਵਾ ਦਿੱਤਾ ਗਿਆ ਹੈ। ਸਿਹਤ ਵਿਭਾਗ ਵਲੋਂ ਵੀ ਲੋਕਾਂ ਵਿੱਚ ਡੇਂਗੂ ਦੇ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਇਸ ਦੇ ਲਈ ਪੰਜਾਬ ਭਰ ਦੇ ਸਾਰੇ ਕਸਬਿਆਂ ਵਿੱਚ ਰੈਲੀਆਂ ਤੇ ਵਰਕਸ਼ਾਪ ਲਗਾਈਆਂ ਜਾਣ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਨੇ ਦਸਿਆ ਕਿ ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲਾ ਵਿੱਚ ਵਿਸ਼ੇਸ ਤੌਰ ਤੇ ਡੇਂਗੂ ਵਾਰਡ ਬਣਾਏ ਗਏ ਹਨ ਜਿਸ ਵਿੱਚ ਡੇਂਗੂ ਮੱਛਰ ਤੋਂ ਬਚਣ ਲਈ ਵਿਸ਼ੇਸ ਮੱਛਰਦਾਨੀਆਂ ਦਾ ਪ੍ਰਬੰਧ ਕੀਤਾ ਗਿਆ ਹੈ । ਇਸੇ ਤਰਾਂ ਡੇਂਗੂ ਦੇ ਮਰੀਜਾ ਲਈ ਅਤੇ ਸ਼ੱਕੀ ਮਰੀਜਾ ਦੇ ਇਲਾਜ ਦਾ ਵੀ ਇੰਤਜਾਮ ਕੀਤਾ ਗਿਆ ਹੈ। ਇਸਦੇ ਲਈ ਮੁੱਫਤ ਐਂਟੀਪਿਰੇਟਿਕਸ ਅਤੇ ਇੰਟਰਵੇਨਿਅਸ ਫਲੂਅਡ ਦਵਾਈਆਂ ਉਪਲੱਬਧ ਕਰਵਾਈਆਂ ਗਈਆਂ ਹਨ। ਪ੍ਰਮੁੱਖ ਸਕੱਤਰ ਨੇ ਦਸਿਆ ਕਿ ਡੇਂਗੂ ਦਾ ਮੱਛਰ ਦਿਨ ਦੇ ਸਮੇਂ ਤੇ ਕਟਦਾ ਹੈ ਅਤੇ ਇਹ ਘਰਾਂ ਵਿੱਚ ਅਤੇ ਆਲੇ ਦੁਆਲੇ ਸਾਫ ਤੇ ਖੜੇ ਪਾਣੀ ਵਿੱਚ ਫੈਲਦਾ ਹੈ। ਡੇਂਗੂ ਦੇ ਭਿਆਨਕ ਰੋਗ ਤੋਂ ਬਚਿਆ ਜਾ ਸਕਦਾ ਹੈ, ਜੇਕਰ ਲੋਕ ਘਰਾ ਵਿੱਚ ਕੂਲਰ ਵਿੱਚ ਪਾਣੀ ਦੀ ਸਫਾਈ ਰੱਖਣ, ਪਾਣੀ ਦੀਆਂ ਟੈਂਕੀਆਂ, ਘਰਾਂ ਦੇ ਆਲੇ ਦੁਆਲੇ ਰੈਫਰੀਜਰੇਟਰ ਦੀ ਟਰੇ ਅਤੇ ਹੋਰ ਜਗਾ ਤੇ ਪਾਣੀ ਜਿਆਦਾ ਦੇਰ ਨਾ ਖੜਾ ਹੋਣ ਦੇਣ।ਇਹਨਾਂ ਦੀ ਹਫਤੇ ਵਿੱਚ ਘਟੋ ਘੱਟ ਇਕ ਵਾਰੀ ਸਫਾਈ ਜਰੂਰ ਹੋਣੀ ਕਰੋ। ਉਹਨਾਂ ਕਿਹਾ ਕਿ ਡੇਂਗੂ ਦੀ ਭਿਆਨਕ ਮਾਰ ਤੋਂ ਬੱਚਣ ਲਈ ਲੋਕਾ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਸਫਾਈ ਰੱਖਕੇ ਡੇਂਗੂ ਦੇ ਮੱਛਰ ਨੂੰ ਪੈਦਾ ਹੀ ਨਾ ਹੋਣ ਦਿੱਤਾ ਜਾਵੇ ਤੇ ਇਸੇ ਤਰਾ ਡੇਂਗੂ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।