ਪੰਜਾਬ ਸਰਕਾਰ ਅਤੇ ਖੇਡ ਵਿਭਾਗ ਨੌਜਵਾਨਾਂ ਨੂੰ ਖੇਡਾ ਪ੍ਰਤੀ ਉਤਸ਼ਾਹਿਤ ਕਰਨ ਦਾ ਵਿਸ਼ੇਸ ਉਪਰਾਲਾ…… ਜਿਲਾ ਖੇਡ ਅਫਸਰ

0
1596

 

ਦੋ ਰੋਜ਼ਾਂ ਬਲਾਕ ਪੱਧਰੀ ਟੂਰਨਾਮੈਂਟ ਦਾ ਹੋਇਆ ਅਗਾਜ

ਰਾਜਪੁਰਾ- (ਧਰਮਵੀਰ ਨਾਗਪਾਲ):ਬਲਾਕ ਪੱਧਰੀ ਟੂਰਨਾਮੈਂਟ ਦਾ ਐਨ.ਟੀ.ਸੀ ਸਕੂਲ ਰਾਜਪੁਰਾ ਦੇ ਖੇਡ ਮੈਦਾਨ ਵਿਖੇ ਸ਼ਾਨਦਾਰ ਅਗਾਜ ਹੋਇਆ।ਜਿਸ ਵਿੱਚ ਬਲਾਕ ਰਾਜਪੁਰਾ ਦੀਆ ਟੀਮਾ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਇਹ ਟੂਰਨਾਮੈਂਟ ਜ਼ਿਲ੍ਹਾਂ ਖੇਡ ਅਫਸਰ ਸ੍ਰੀ ਮਤੀ ਜਸਵੀਰਪਾਲ ਕੋਰ ਬਰਾੜ ਦੀ ਅਗਵਾਈ ਵਿੱਚ ਸ੍ਰੀ ਮਤੀ ਰਾਜ ਕੋਰ ਸਰਪੰਚ ਗ੍ਰਾਮ ਪੰਚਾਇਤ ਨੀਲਪੁਰ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਬਲਾਕ ਪੱਧਰੀ ਟੂਰਨਾਮੈਂਟ ਵਿੱਚ 16 ਸਾਲ ਤੋਂ ਘੱਟ ਉਮਰ ਦੇ ਲੜਕੇ-ਲੜਕੀਆ ਦੀਆ ਕਬੱਡੀ,ਖੋ-ਖੋ,ਵਾਲੀਵਾਲ,ਐਥਲੈਟਿਕਸ ਆਦਿ ਖੇਡਾਂ ਕਰਵਾਈਆ ਜਾ ਰਹੀ ਹਨ।ਕੱਬਡੀ ਵਿੱਚ ਬਸੰਤ ਪੁਰਾ ਨੇ ਦੇਵੀ ਨਗਰ ਨੂੰ 46/25 ਨਾਲ ਅਤੇ ਉਗਾਣੀ ਨੇ ਚਮਾਰੂ ਨੂੰ 18/36 ਨਾਲ, ਵਾਲੀਵਾਲ ਵਿੱਚ ਉਗਾਣੀ ਨੇ ਉਕਸੀ ਸੈਣੀਆਂ ਨੂੰ ਹਰਾਇਆ।ਇਸ ਮੌਕੇ ਜਿਲਾ ਖੇਡ ਅਫਸਰ ਮੈਡਮ ਜਸਬੀਰਪਾਲ ਕੌਰ ਬਰਾੜ ਨੇ ਦਸਿਆ ਕਿ ਇਹ ਖੇਡਾ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਉਪਰਾਲੇ ਨਾਲ ਖੇਡਾ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ ਅਤੇ ਇਸ ਵਿੱਚ ਜਮੀਨੀ ਪੱਧਰ ਤੇ ਖਿਡਾਰੀ ਆਪਣੇ ਹੁਨਰ ਨੂੰ ਨਿਖਾਰਨ ਲਈ ਇੱਕ ਵਧੀਆਂ ਪਲੇਟਫਾਰਮ ਹੈ ਜਿਸ ਤੋਂ ਖਿਡਾਰੀ ਦੇਸ਼ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਦੇ ਹਨ। ਇਸ ਮੋਕੇ ਬਲਾਕ ਇੰਚਾਰਜ਼ ਕੋਚ ਰਾਜ ਕੁਮਾਰ,ਸਾਇਕਲਲਿੰਗ ਕੋਚ ਹਰਪਿੰਦਰ ਗੱਗੀ, ਜਗਦੀਪ ਸਿੰਘ ਕਾਹਲੋ ਅੰਤਰਰਾਸ਼ਟਰੀ ਸਾਇਕਲਿਸਟ,ਸੈਕਟਰੀ ਬਲਬੀਰ ਸਿੰਘ,ਗੁਰਨਾਮ ਸਿੰਘ ਗੁਰੁ ਨਾਨਾਕ ਇੰਡੈਸਟਰੀ ਰਾਜਪੁਰਾ,ਗੁਰਪ੍ਰੀਤ ਸਿੰਘ ਕੋਚ,ਅਮਨਦੀਪ ਸਿੰਘ ਕਬੱਡੀ ਕੋਚ,ਪ੍ਰਭਜੋਤ ਸਿੰਘ,ਲਖਵਿੰਦਰ ਕੋਰ,ਰਾਜ ਕੁਮਾਰ ਪੰਚ ਨੀਲਪੁਰ ਆਦਿ ਮੋਜੂਦ ਸਨ।