ਪੰਜਾਬ ਸਰਕਾਰ ਵਲੋਂ ਦਫਤਰਾਂ ਵਿਚ ਬਿਜਲੀ ਦੀ ਦੁਰਵਰਤੋਂ ਰੋਕਣ ਲਈ ਸਖ਼ਤ ਆਦੇਸ਼ ਜਾਰੀ

0
1641
ਅਣਗਹਿਲੀ ਲਈ ਕਸੂਰਵਾਰ ਅਧਿਕਾਰੀ/ ਕਰਮਚਾਰੀ ਵਿਰੁੱਧ ਹੋਵੇਗੀ ਅਨੁਸ਼ਾਸਨੀ ਕਾਰਵਾਈਚੰਡੀਗੜ, 15 ਮਈ: (ਧਰਮਵੀਰ ਨਾਗਪਾਲ) ਰਾਜ ਸਰਕਾਰ ਨੇ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਵਿਚ ਬਿਜਲੀ ਦੀ ਫਜ਼ੂਲ ਖ਼ਰਚੀ/ ਦੁਰਵਰਤੋਂ ਰੋਕਣ ਸਬੰਧੀ ਸਖਤ ਆਦੇਸ਼ ਜਾਰੀ ਕੀਤੇ ਹਨ ਅਤੇ ਅਣਗਹਿਲੀ ਲਈ ਕਸੂਰਵਾਰ ਅਧਿਕਾਰੀ/ਕਰਮਚਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਵਿਚ ਅਧਿਕਾਰੀਆਂ/ ਕਰਮਚਾਰੀਆਂ ਦੀ ਗ਼ੈਰ-ਮੌਜੂਦਗੀ ਅਤੇ ਦਫ਼ੳਮਪ;ਤਰੀ ਸਮਾਂ ਖ਼ਤਮ ਹੋਣ ਮੌਕੇ ਬਿਜਲੀ ਦੀ ਹੁੰਦੀ ਫਜ਼ੂਲ ਖ਼ਰਚੀ/ਦੁਰਵਰਤੋਂ ਰੋਕਣ ਸਬੰਧੀ ਸਖਤ ਹੁਕਮ ਜਾਰੀ ਕੀਤੇ ਹਨ। ਉਨ•ਾਂ ਦੱਸਿਆ ਕਿ ਆਮ ਤੌਰ ’ਤੇ ਇਹ ਵੇਖਣ ’ਚ ਆਇਆ ਹੈ ਕਿ ਜਦੋਂ ਅਧਿਕਾਰੀ ਕਮਰੇ ਵਿਚ ਨਹੀਂ ਬੈਠੇ ਹੁੰਦੇ ਤਾਂ ਵੀ ਬਿਜਲੀ ਉਪਕਰਣ ਚਲਦੇ ਰਹਿੰਦੇ ਹਨ, ਜਿਸ ਨਾਲ ਬਿਜਲੀ ਦੀ ਫਜ਼ੂਲ ਖ਼ਰਚੀ ਤਾਂ ਹੁੰਦੀ ਹੀ ਅਤੇ ਨਾਲ ਹੀ ਅੱਗ ਲੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਉਨ•ਾਂ ਦੱਸਿਆ ਕਿ ਜਦੋਂ ਅਧਿਕਾਰੀ/ ਕਰਮਚਾਰੀ ਕਮਰੇ ’ਚ ਨਾ ਬੈਠੇ ਹੋਣ ਤਾਂ ਬਿਜਲੀ ਉਪਕਰਣਾਂ ਨੂੰ ਬੰਦ ਰੱਖਿਆ ਜਾਵੇ ਅਤੇ ਅਧਿਕਾਰੀਆਂ ਦੀ ਗ਼ੈਰ-ਮੌਜੂਦਗੀ ’ਚ ਇਨ•ਾਂ ਨੂੰ ਨਾ ਚਲਾਇਆ ਜਾਵੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਜਦੋਂ ਅਧਿਕਾਰੀ/ ਕਰਮਚਾਰੀ ਦਫ਼ੳਮਪ;ਤਰਾਂ ਤੋਂ ਬਾਹਰ ਚਲੇ ਜਾਣ ਤਾਂ ਸਬੰਧਤ ਮੰਤਰੀਆਂ/ ਅਧਿਕਾਰੀਆਂ ਦੇ ਕਮਰਿਆਂ ਅਤੇ ਸ਼ਾਖਾਵਾਂ ’ਚ ਲੱਗੇ ਏਅਰ ਕੰਡੀਸ਼ਨਰਜ਼, ਕੰਪਿਊਟਰ, ਬਲੱਬ, ਟਿਊਬਾਂ, ਪੱਖੇ, ਕੂਲਰ ਆਦਿ ਨੂੰ ਬੰਦ ਰੱਖਣਾ ਯਕੀਨੀ ਬਣਾਇਆ ਜਾਵੇ। ਉਨ•ਾਂ ਦੱਸਿਆ ਕਿ ਦਫ਼ੳਮਪ;ਤਰੀ ਸਮਾਂ ਖ਼ਤਮ ਹੋਣ ’ਤੇ ਸਬੰਧਤ ਬਰਾਂਚ ਦੇ ਸੁਪਰਡੈਂਟ/ ਅਧਿਕਾਰੀ ਜਾਂ ਇੰਚਾਰਜ ਵਲੋਂ ਦਫ਼ੳਮਪ;ਤਰ ਛੱਡਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਬਿਜਲੀ ਦੇ ਸਾਰੇ ਉਪਰਕਣ ਬੰਦ ਕਰ ਦਿੱਤੇ ਗਏ ਹਨ। ਉਨ•ਾਂ ਦੱਸਿਆ ਕਿ ਰਾਤ ਦੇ ਸਮੇਂ ਵੀ ਦਫ਼ੳਮਪ;ਤਰਾਂ ਦੇ ਕੋਰੀਡੋਰ ਆਦਿ ਵਿਚ ਸਿਰਫ਼ੳਮਪ; ਸੁਰੱਖਿਆ ਦੇ ਪੱਖ ਤੋਂ ਲੋੜ ਅਨੁਸਾਰ ਹੀ ਬਿਜਲੀ ਦੀ ਵਰਤੋਂ ਕੀਤੇ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਬੁਲਾਰੇ ਨੇ ਦੱਸਿਆ ਕਿ ਵਿਭਾਗ ਵਲੋਂ ਬਿਜਲੀ ਦੀ ਫਜ਼ੂਲ ਖ਼ਰਚੀ ਰੋਕਣ ਲਈ ਸਮੇਂ-ਸਮੇਂ ’ਤੇ ਚੈਕਿੰਗ ਵੀ ਕੀਤੀ ਜਾਵੇਗੀ ਅਤੇ ਅਣਗਹਿਲੀ ਲਈ ਕਸੂਰਵਾਰ ਅਧਿਕਾਰੀ/ ਕਰਮਚਾਰੀ ਅਨੁਸ਼ਾਸਨੀ ਕਾਰਵਾਈ ਦਾ ਭਾਗੀਦਾਰ ਬਣੇਗਾ।