ਪੰਜਾਬ ਸਿੰਘ ਫਿਲਮ ਦੇ ਪ੍ਰੋਡਕਸ਼ਨ ਸਮੇ ਕੀਤੇ ਕੰਮ,ਕੈਟਰਿੰਗ ਅਤੇ ਟਰਾਂਸਪੋਰਟ ਦੇ ਪੈਸੇ ਫਿਲਮ ਦੇ ਨਿਰਮਾਤਾ ਦੁਵਾਰਾ ਨਹੀਂ ਦਿੱਤੇ ਗਏ,

0
1502

ਅਮ੍ਰਿਤਸਰ 18 ਜਨਵਰੀ (ਧਰਮਵੀਰ ਗਿੱਲ ) ਅੱਜ ਕੱਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਨਵੇਂ ਨਵੇਂ ਨਿਰਮਾਤਾ ਫ਼ਿਲਮਾਂ ਬਣਾ ਰਹੇ ਹਨ,ਪਰ ਅਗਰ ਗੱਲ ਕਰੀਏ ਤਾਂ ਅਸਲੀਅਤ ਕੁਝ ਹੋਰ ਹੀ ਨਜਰ ਆਉਂਦੀ ਹੈ,ਅਸੀਂ ਗੱਲ ਕਰ ਰਹੇ ਹਾਂ 19 ਜਨਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ”ਪੰਜਾਬ ਸਿੰਘ”ਦੀ ਕੱਲ ਅੰਮ੍ਰਿਤਸਰ ਦੇ ਸਥਾਨਕ ਹੋਟਲ ਵਿੱਚ ਫਿਲਮ ਦੇ ਸਹਾਇਕ ਡਾਇਰੈਕਟਰ,ਫਿਲਮ ਦੀ ਯੂਨਿਟ ਨੂੰ ਖਾਣਾ ਮੁਹਈਆ ਕਰਾਉਣ ਵਾਲੇ ਕੈਟਰਿੰਗ ,ਟਰਾਂਸਪੋਰਟ ਅਤੇ ਫਿਲਮ ਦੇ ਯੂਨੀਅਰ ਕਲਾਕਾਰਾ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰ ਕੇ ਪੰਜਾਬ ਸਿੰਘ ਫਿਲਮ ਦੇ ਨਿਰਮਾਤਾ ਉੱਪਰ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਪੰਜਾਬ ਸਿੰਘ ਫਿਲਮ ਦੇ ਪ੍ਰੋਡਕਸ਼ਨ ਸਮੇ ਕੀਤੇ ਕੰਮ,ਕੈਟਰਿੰਗ ਅਤੇ ਟਰਾਂਸਪੋਰਟ ਦੇ ਪੈਸੇ ਫਿਲਮ ਦੇ ਨਿਰਮਾਤਾ ਦੁਵਾਰਾ ਨਹੀਂ ਦਿੱਤੇ ਗਏ ਬਲਕਿ ਕਿ ਫਿਲਮ ਦੇ ਪ੍ਰਡਿਊਸਰ ਨੇ ਉਹਨਾਂ ਨੂੰ ਉਹਨਾਂ ਦੇ ਕੀਤੇ ਕੰਮ ਦੇ ਪੈਸੇ ਦੀ ਜਗ੍ਹਾ ਚੈਕ ਦੇ ਦਿੱਤੇ ਗਏ ਜੋ ਕਿ ਬੈਂਕ ਵਿਚ ਲਾਉਣ ਤੇ ਉਹ ਚੈਕ ਬਾਊਂਸ ਹੋ ਗਏ ਹਨ ,ਓਹਨਾ ਕਿਹਾ ਕਿ ਫਿਲਮ ਦੇ ਪ੍ਰਡਿਊਸਰ ਨੇ ਓਹਨਾ ਦੇ ਕੀਤੇ ਕੰਮ ਦਾ ਮਿਹਤਨਾਂ ਨਹੀਂ ਦਿੱਤਾ,ਸਗੋਂ ਖਾਲੀ ਅਕਾਊਂਟ ਦੇ ਚੈਕ ਦੇ ਕੇ ਉਹਨਾਂ ਨਾਲ ਹੇਰਾਫੇਰੀ ਕੀਤੀ ਹੈ,ਓਹਨਾ ਇਸ ਬਾਬਤ ਪੁਲਿਸ ਪ੍ਰਸ਼ਾਸਨ ਨੂੰ ਵੀ ਲਿਖਤ ਦਰਖ਼ਾਸਤ ਦੇ ਦਿਤੀ ਹੈ।ਓਹਨਾ ਮੰਗ ਕੀਤੀ ਕਿ ਇਹ ਫ਼ਿਲਮ ਦੀ ਰਿਲੀਜ਼ ਤੇ ਸਟੇ ਲਗਾਇਆ ਜਾਵੇ ਜਿਨ੍ਹਾਂ ਚਿਰ ਉਹਨਾਂ ਦੀ ਮਿਹਨਤ ਦੇ ਪੈਸੇ ਨਹੀਂ ਮਿਲ ਜਾਂਦੇ। ਉਥੇ ਹੀ ਜਦੋ ਫਿਲਮ ਦੀ ਪ੍ਰਡਿਊਸਰ ਮਾਹੀ ਔਲਖ ਨਾਲ ਚੈਕ ਬਾਊਂਸ ਸਬੰਧੀ ਗੱਲ ਕੀਤੀ ਤਾਂ ਓਹਨਾ ਨੇ ਆਰੋਪਾਂ ਨੂੰ ਸਿਰੇ ਤੋਂ ਨਿਕਾਰਦੇ ਹੋਏ ਕਿਹਾ ਕਿ ਉਹਨਾਂ ਨੇ ਚੈਕ ਸਿਕੁਰਟੀ ਦੇ ਤੌਰ ਤੇ ਅਤੇ ਚੈਕ ਬਿਨਾਂ ਤਰੀਕ ਦੇ ਦਿੱਤੇ ਸਨ,ਚੈਕ ਫਿਲਮ ਰਿਲੀਜ਼ ਹੋਣ ਤੋਂ ਬਾਦ ਬੈਕ ਵਿੱਚ ਲਾਉਣ ਲਈ ਕਿਹਾ ਸੀ ਪਰ ਉਕਤ ਲੋਕਾਂ ਨੇ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਚੈਕ ਬੈਂਕ ਵਿਚ ਲੱਗਾ ਦਿਤੇ ਜਿਸ ਕਾਰਨ ਚੈਕ ਬਾਊਂਸ ਹੋ ਗਏ ਹਨ।