ਪੱਗ ਮਲੂਕਾ ਦੀ ਨਹੀਂ ਬਾਦਲਾਂ ਦੀ ਲਹੀ ਹੈ-ਬਰਨਾਲਾ

0
1602

ਅਖਿਲੇਸ਼ ਬਾਂਸਲ, ਬਰਨਾਲਾ।
ਹਲਕਾ ਰਾਮਪੁਰਾ ਦੇ ਪਿੰਡ ਹਮੀਰਗੜ ਵਿੱਚ ਅਮ੍ਰਿਤਧਾਰੀ ਬਜ਼ੁਰਗ ਜਰਨੈਲ ਸਿੰਘ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਨੂੰ ਲੈਕੇ ਸਾਬਕਾ ਵਿਧਾਇਕ ਅਤੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਸਪੁੱਤਰ ਗਗਨਜੀਤ ਸਿੰਘ ਬਰਨਾਲਾ ਦਾ ਕਹਿਣਾ ਹੈ ਕਿ ਇਹ ਪੱਗ ਮਲੂਕਾ ਦੀ ਲਾਹੁਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸਗੋਂ ਬਾਦਲਾਂ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਘਟਣਾ ਤੋਂ ਬਾਦਲ ਪਰਿਵਾਰ ਅਤੇ ਸਮੂਹ ਅਕਾਲੀਆਂ ਨੂੰ ਸਬਕ ਲੈਣਾ ਪਵੇਗਾ। ਬਰਨਾਲਾ ਨੇ ਇਹ ਵੀ ਕਿਹਾ ਕਿ ਮਲੂਕਾ ਵੱਲੋਂ ਆਪਣੀ ਅੱਖਾਂ ਸਾਹਮਣੇ ਇੱਕ ਬਜ਼ੁਰਗ ਦੀ ਕੁੱਟਮਾਰ ਯੂਥ ਬ੍ਰਿਗੇਡ ਵੱਲੋਂ ਕਰਵਾਊਣੀ ਪੁਰਖਿਆਂ ਦੀ ਮਿੱਟੀ ਪੁੱਟਣ ਦੇ ਬਰਾਬਰ ਹੈ।

ਬਿਹਾਰ ਦੇ ਪਟਨਾ ‘ਚ ਹੋਏ ਨਿਤੀਸ਼ ਕੁਮਾਰ ਦੇ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਕਰਨ ਮਗਰੋਂ ਵਾਪਸ ਪਰਤੇ ਗਗਨਜੀਤ ਬਰਨਾਲਾ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉੱਕਤ ਸਹੁੰ ਚੁੱਕ ਸਮਾਗਮ ਫਿਰਕੂ ਪਾਰਟੀਆਂ ਲਈ ਇੱਕ ਖਾਸ ਸੁਨੇਹਾ ਹੈ, ਕਿ ਮਹਾਂਗੱਠਜੋੜ ਬਨਣ ਨਾਲ ਦੇਸ਼ ਦੀ ਧਰਮ ਨਿਰਪੱਖ ਤਸਵੀਰ ਉੱਭਰਕੇ ਸਾਹਮਣੇ ਆਈ ਹੈ।
ਬਾਦਲ ਪਰਿਵਾਰ ਨੂੰ ਆੜੇ ਹੱਥ ਲੈਂਦਿਆਂ ਬਰਨਾਲਾ ਨੇ ਕਿਹਾ ਕਿ ਪੰਜ ਵਾਰ ਬਣੇ ਮੁੱਖਮੰਤਰੀ ਨੇ ਸਿੱਖਾਂ ਦੀ ਬਹੁਤ ਹੀ ਬੇਰੁਵਤੀ ਕਰਵਾਈ ਹੈ। ਸਿੱਖਾਂ ਦੇ ਹੋਏ ਘਾਣ ਲਈ ਇਤਿਹਾਸ ਬਾਦਲ ਪਰਿਵਾਰ ਤਾਂ ਕੀ ਅਗਲੀਆਂ ਪੁਸ਼ਤਾਂ ਨੂੰ ਵੀ ਕਦੇ ਮਾਫ਼ ਨਹੀਂ ਕਰੇਗਾ। ਰਾਮਪੁਰਾ ਦੀ ਘਟਣਾ ਅਤੇ ਪਿਛਲੇ ਦਿਨਾਂ ਦੌਰਾਨ ਥਾਂ-ਥਾਂ ‘ਤੇ ਅਕਾਲੀ ਦਲ ਦੇ ਦਰਜ਼ਨਾਂ ਨੇਤਾਵਾਂ ਵੱਲੋਂ ਵਿਰੋਧ ਦੇ ਚਲਦਿਆਂ ਬੈਰੰਗ ਪਰਤਣ ਦੀਅੰ ਵਾਪਰੀਆਂ ਘਟਣਾਵਾਂ ਨੂੰ ਨੂੰ ਯਾਦ ਕਰਾਊੰਦਿਆਂ ਕਿਹਾ ਕਿ ਲੋਕ ਜਦ ਇੱਕ ਮੰਤਰੀ ਨੂੰ ਨਹੀਂ ਝੱਲ ਰਹੇ ਤਾਂ ਮੁੱਖ ਮੰਤਰੀ ਅਤੇ ਉੱਪ ਮੁੱਖਮੰਤਰੀ ਅਤੇ ਉਸਦੇ ਆਪਣੇ ਭੜਕਾਊ ਭਾਸ਼ਣ ਦੇਣ ਵਾਲੇ ਪਰਿਵਾਰ ਮੈਂਬਰਾਂ ਨੂੰ ਕੀਵੇਂ ਬਰਦਾਸ਼ਤ ਕਰਨਣਗੇ।

ਉਂਨਾਂ ਬਲਵੰਤ ਸਿੰਘ ਰਾਮੂਵਾਲੀਆ ਬਾਰੇ ਬੋਲਦਿਆਂ ਕਿਹਾ ਕਿ ਉਂਨਾਂ ਬਾਦਲ ਪਰਿਵਾਰ ਦੀ ਤਾਨਾਸ਼ਾਹੀ ਨੀਤੀ ਤੋਂ ਦੁਖੀ ਹੋਕੇ ਪਾਰਟੀ ਤੋਂ ਛੜੱਪਾ ਮਾਰਿਆ ਹੈ। ਜੋ ਕਿ ਸਵਭਾਵਕ ਹੈ। ਸ਼ਿਰੋਮਣੀ ਅਕਾਲੀ ਦਲ (ਲੌਂਗੋਵਾਲ) ਧੜਾ ਮਜਬੂਤ ਧੜਾ ਹੈ। ਜਿਸਦੇ ਪਰਿਵਾਰ ਵਿੱਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ ਜੋ ਪਾਰਟੀ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋਵੇ। ਗਗਨਜੀਤ ਬਰਨਾਲਾ ਨੇ 2017 ਦੀਆਂ ਚੋਣਾ ਬਾਰੇ ਦੱਸਿਆ ਕਿ ਬਾਦਲ ਪਰਿਵਾਰ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪਵੇਗਾ। ਉਹਨਾਂ ਕਿਹਾ ਕਿ ਪੰਜਾਬ ਅੰਦਰ ਵੀ ਬਾਹਰ ਦੀ ਤਰਜ਼ ‘ਤੇ ਮਹਾਂਗਠਜੋੜ ਦਾ ਗਠਨ ਹੋਵੇਗਾ। ਜਿਸਦੇ ਯੋਗ ਵਿਅਕਤੀਆਂ ਨੂੰ 2017 ‘ਚ ਉਤਾਰਿਆ ਜਾਵੇਗਾ। ਉਹਨਾਂ ਦੱਸਿਆ ਕਿ ਨਿਤੀਸ਼ ਕੁਮਾਰ ਵੱਲੋਂ ਮੁੱਖਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਉਹ ਨਿਤੀਸ਼ ਕੁਮਾਰ ਜੀ, ਹਿਮਾਚਲ ਦੇ ਮੁੱਖਮੰਤਰੀ ਵੀਰਭੱਦਰ ਸਿੰਘ, ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਮਿਲੇ। ਜਿੰਨਾਂ ਨਾਲ ਲੰਮਾਂ ਸਮਾਂ ਵਿਚਾਰ ਵਟਾਂਦਰਾ ਹੋਇਆ।

ਫੋਟੋ ਕੈਪਸ਼ਨ-21 ਬੀਐਨਐਲ-04- ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ ਦੇ ਸਹੂੰ ਚੁੱਕ ਸਮਾਗਮ ਦੌਰਾਨ ਸਾਬਕਾ ਵਿਧਾਇਕ ਗਗਨਜੀਤ ਬਰਨਾਲਾ ਨਾਲ ਪਹਿਲੀ ਕਤਾਰ 'ਚ ਬੈਠੇ ਹੋਏ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ।
ਫੋਟੋ ਕੈਪਸ਼ਨ-21 ਬੀਐਨਐਲ-04- ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ ਦੇ ਸਹੂੰ ਚੁੱਕ ਸਮਾਗਮ ਦੌਰਾਨ ਸਾਬਕਾ ਵਿਧਾਇਕ ਗਗਨਜੀਤ ਬਰਨਾਲਾ ਨਾਲ ਪਹਿਲੀ ਕਤਾਰ ‘ਚ ਬੈਠੇ ਹੋਏ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ।

ਫੋਟੋ ਕੈਪਸ਼ਨ-21 ਬੀਐਨਐਲ-03-ਸਾਬਕਾ ਵਿਧਾਇਕ ਗਗਨਜੀਤ ਬਰਨਾਲਾ ਨੂੰ ਜੱਫੀ 'ਚ ਲੈਂਦੇ ਹੋਏ ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ।

ਫੋਟੋ ਕੈਪਸ਼ਨ-21 ਬੀਐਨਐਲ-03-ਸਾਬਕਾ ਵਿਧਾਇਕ ਗਗਨਜੀਤ ਬਰਨਾਲਾ ਨੂੰ ਜੱਫੀ ‘ਚ ਲੈਂਦੇ ਹੋਏ ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ।