ਫੌਜ ਵੱਲੋਂ ਮਿੰਨੀ ਮੈਰਾਥਨ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਆਯੋਜਿਤ, ਸੈਂਕੜੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਲਿਆ ਭਾਗ,

0
1375

ਲੁਧਿਆਣਾ 21 ਜਨਵਰੀ (ਸੀ ਐਨ ਆਈ)- ਆਰਮੀ ਦਿਵਸ ਤਹਿਤ ਮਨਾਏ ਜਾ ਰਹੇ ”ਆਪਣੀ ਫੌਜ ਨੂੰ ਜਾਣੋਂ”’ ਸਮਾਗਮ ਦਾ ਆਯੋਜਨ ਲੁਧਿਆਣਾ ਮਿਲਟਰੀ ਸਟੇਸ਼ਨ ਵਿਖੇ ਕੀਤਾ ਗਿਆ ਜਿਸ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਦਿਖਾਈ ਗਈ ਅਤੇ ਮਿੰਨੀ ਮੈਰਾਥਨ ਦੌੜ• ਜਿਸ ਵਿੱਚ ਬੱਚਿਆਂ, ਜਵਾਨਾਂ ਅਤੇ ਬਜ਼ੁਰਗਾਂ ਦੁਆਰਾਂ ਭਾਗ ਲਿਆ ਗਿਆ।  ਇਸ ਸਮਾਗਮ ਦਾ ਮੁੱਖ ਮੰਤਵ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾਂ ਨੂੰ ਜਾਗ੍ਰਿਤ ਕਰਨਾ ਹੈ ਅਤੇ ਬੱਚਿਆਂ ਨੂੰ ਫੌਜ ‘ਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਹੈ। ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਮਨੀਸ਼ ਅਰੋੜਾ ਵੱਲੋਂ ਮਿੰਨੀ ਮੈਰਥਨ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕਰਵਾਇਆ ਗਿਆ। ਇਸ ਮੈਰਥਨ ਵਿੱਚ 2.4 ਕਿਲੋਮੀਟਰ, 5 ਕਿਲੋਮੀਟਰ ਅਤੇ 15 ਕਿਲੋਮੀਟਰ ਦੌੜ• ਰੱਖੀ ਗਈ ਸੀ, ਇਨਾ ਦੌੜਾਂ ਵਿੱਚ 10 ਸਕੂਲਾਂ ਦੇ 650 ਦੇ ਕਰੀਬ ਬੱਚਿਆਂ, 270 ਜਵਾਨਾਂ ਤੇ 150 ਬਜ਼ੁਰਗਾਂ ਨੇ ਭਾਗ ਲਿਆ। ਇਹ ਦੌੜਾਂ ਲੁਧਿਆਣਾ ਮਿਲਟਰੀ ਸਟੇਸ਼ਨ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਸਟੇਡੀਅਮ, ਫੁਹਾਰਾ ਚੌਂਕ, ਪੀ.ਏ.ਯੂ. ਗੇਟ ਨੰ: 4, ਆਰਤੀ ਸਿਨੇਮਾ, ਭਾਰਤ ਨਗਰ ਚੌਂਕ ਤੋਂ ਹੁੰਦੇ ਹੋਏ ਮਿਲਟਰੀ ਸਟੇਸ਼ਨ ਖਤਮ ਹੋਈਆਂ। ਮੈਰਾਥਨ ਦੌਰਾਨ ਜਿੱਲ੍ਹਾ ਪ੍ਰਸ਼ਾਸਨ ਵੱਲੋਂ ਟਰੈਫਿਕ ਤੇ ਸੁਰੱਖਿਆ ਦੇ ਵੀ ਪੂਰੇ ਇੰਤਜ਼ਾਮ ਕੀਤੇ ਗਏ ਸੀ। ਇਸ ਤੋਂ ਬਾਅਦ ਬ੍ਰਿਗੇਡੀਅਰ ਮਨੀਸ਼ ਅਰੋੜਾ ਨੇ ਜੇਤੂਆਂ ਦਾ ਸਨਮਾਨ ਕੀਤਾ।ਇਸ ਮਿਲਟਰੀ ਸਟੇਸ਼ਨ ਵਿੱਚ ਆਰਮੀ ਦੇ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਦਿਖਾਈ ਗਈ ਜਿਸ ਵਿੱਚ ਹਰ ਵਰਗ ਦੇ ਲੋਕਾਂ ਨੇ ਵੱਧ ਚੜ• ਕੇ ਹਿੱਸਾ ਲਿਆ।