ਬਟਾਲਾ ਵਿਖੇ ਪੁਲਸ ਨੇ ਝੂਠੇ ਗੁੰਗੇ-ਬੋਲੇ ਬਣ ਕੇ ਰਾਹਗੀਰਾਂ ਨੂੰ ਲੁੱਟਣ ਵਾਲੇ ਦੋ ਪਾਖੰਡੀਆਂ ਨੂੰ ਕੀਤਾ ਕਾਬੂ

0
1309

ਬਟਾਲਾ, 6 ਅਗਸਤ (ਯੂਵੀ ਸਿੰਘ ਮਾਲਟੂ)-ਬਟਾਲਾ ਪੁਲਸ ਵਲੋਂ ਦੋ ਅਜਿਹੇ ਪਾਖੰਡੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਜੋ ਝੂਠੇ ਗੁੰਗੇ-ਬੋਲੇ ਬਣ ਕੇ ਜੀ. ਟੀ. ਰੋਡ ਉਤੇ ਰਾਹਗੀਰਾਂ ਕੋਲੋਂ ਭੀਖ ਮੰਗਦੇ ਸਨ ਤੇ ਲੋਕਾਂ ਦੀ ਲੁੱਟ ਖਸੁੱਟ ਕਰਦੇ ਸਨ । ਪੁਲਿਸ ਥਾਣਾ ਸਦਰ ਬਟਾਲਾ ਦੇ ਏ. ਐੱਸ. ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਉੱਤਰਪ੍ਰਦੇਸ਼ ਦੇ ਵਸਨੀਕ ਦੋ ਵਿਅਕਤੀ ਜਿਨ੍ਹਾਂ ਦੀ ਪਹਿਚਾਣ ਸ਼ਿਵ ਕੁਮਾਰ ਪੁੱਤਰ ਮਹਿੰਦਰ ਵਾਸੀ ਜਿਲਾ ਸਿਧਾਰਥ ਯੂ. ਪੀ ਅਤੇ ਰਾਹੁਲ ਕੁਮਾਰ ਪੁੱਤਰ ਮੁੰਨੀ ਲਾਲ ਵਾਸੀ ਯੂ. ਪੀ ਵਜੋਂ ਹੋਈ ਹੈ ਜੋ ਸੇਖੜੀ ਕਾਲਜ ਦੇ ਨਜਦੀਕ ਪਠਾਨਕੋਟ ਤੋਂ ਅਮ੍ਰਿਤਸਰ ਮੁੱਖ ਮਾਰਗ ਉਪਰ ਝੂਠੇ ਗੁੰਗੇ-ਬੋਲੇ ਬਣ ਕੇ ਰਾਹਗੀਰਾਂ ਕੋਲੋਂ ਭੀਖ ਮੰਗਦੇ ਸਨ ਅਤੇ ਨਾਲ ਹੀ ਜਾਅਲੀ ਦਸਤਾਵੇਜ਼ (ਸ਼ਨਾਖਤੀ ਕਾਰਡ) ਤਿਆਰ ਕਰਕੇ ਲੋਕਾਂ ਨੂੰ ਆਪਣੀ ਜਾਅਲੀ ਜਜ਼ਬਾਤੀ ਕਹਾਣੀ ਸੁਣਾ ਕੇ ਲੋਕਾਂ ਨੂੰ ਜਜ਼ਬਾਤੀ ਕਰਕੇ ਲੁੱਟ ਖਸੁੱਟ ਕਰ ਰਹੇ ਸਨ ਜਿਨ੍ਹਾਂ ਨੂੰ ਪੁਲਸ ਵਲੋਂ ਕਾਬੂ ਕਰ ਕੇ ਇਨ੍ਹਾਂ ਖਿਲਾਫ ਪੁਲਸ ਥਾਣਾ ਸਦਰ ਬਟਾਲਾ ਵਿਖੇ ਮੁਕੱਦਮਾ ਨੰਬਰ -59 , ਧਾਰਾ – 419 , 420, 465, 466, 471, 474 ਭਾਰਤੀ ਦੰਡਾਵਲੀ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।