ਬਰਗਾੜੀ ਵਿੱਖੇ ਪਿਛਲੇ ਦਿਨਾਂ ਦੌਰਾਨ ਵਾਪਰੀ ਦੁੱਖਦ ਘਟਨਾ ਸਬੰਧੀ ਰਾਜਪੁਰਾ ਦੀ ਸੰਗਤਾ ਵਲੋਂ ਕਾਲੇ ਝੰਡੇ ਚੁੱਕ ਕੇ ਕਢਿਆ ਰੋਸ਼ ਮਾਰਚ

0
1946

 

ਰਾਜਪੁਰਾ 3 ਨਵਬਰ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਵਿਖੇ ਬਾਬਾ ਬਰਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਵਾਲਿਆਂ ਦੀ ਅਗਵਾਈ ਹੇਠ ਸਮੂਹ ਸਾਧ ਸੰਗਤਾਂ ਰਾਜਪੁਰਾ ਵਲੋਂ ਪੰਚਰੰਗਾ ਚੌਕ ਗੁਰਦੁਆਰੇ ਤੋਂ ਹੱਥਾ ਵਿੱਚ ਕਾਲੀਆਂ ਝੰਡੀਆਂ ਫੜ ਪੂਰੇ ਸ਼ਹਿਰ ਵਿੱਚ ਸ਼ਾਂਤ ਮਈ ਰੋਸ਼ ਮਾਰਚ ਕਢਿਆ ਗਿਆ ਇਸ ਰੋਸ਼ ਮਾਰਚ ਵਿੱਚ ਸੈਕੜਿਆਂ ਦੀ ਤਾਦਾਦ ਵਿੱਚ ਸਿਖ ਸੰਗਤਾ ਵਲੋਂ ਹਥਾ ਵਿੱਚ ਕਾਲੀਆਂ ਝੰਡੀਆਂ ਫੜ, ਸਿਰਾ ਤੇ ਕਾਲੀਆਂ ਪਗਾ ਬੰਨਕੇ ਅਤੇ ਸਿੰਘੜੀਆਂ ਵਲੋਂ ਕਾਲੀਆਂ ਚੁੰਨੀਆ ਪਾ ਕੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰ ਆਪਣੇ ਰੋਸ਼ ਦਾ ਪ੍ਰਗਟਾਵਾ ਕੀਤਾ ਗਿਆ। ਸੰਗਤਾਂ ਵਿਚ ਮੌਜੂਦ ਕਈ ਨੌਜਵਾਨਾ ਨੇ ਆਪਣੇ ਹੱਥਾ ਵਿੱਚ ਬੈਨਰ ਵੀ ਫੜੇ ਹੋਏ ਸਨ ਜਿਹਨਾਂ ਵਿਚ ਬਰਗਾੜੀ ਵਿੱਚ ਵਾਪਰੇ ਦੁਖਦ ਹਾਦਸੇ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦੇਣ ਬਾਰੇ ਵੀ ਲਿਖਿਆ ਹੋਇਆ ਸੀ।ਕਾਲੀਆਂ੍‍ ਝੰਡੀਆਂ ਅਤੇ ਹੱਥਾਂ ਵਿੱਚ ਕਾਲੇ ਬੈਨਰ ਲੈ ਕੇ ਸਿੱਖ ਜੱਥੇਬੰਦੀਆਂ ਵਲੋਂ ਅੱਜ ਕੱਢਿਆ ਗਿਆ ਰੋਸ ਮਾਰਚ ਗੁਰਦੁਆਰਾ ਸਾਹਿਬ ਤੋਂ ਹੋਕੇ ਮੁਖ ਬਜਾਰਾਂ ,ਟਾਹਲੀ ਵਾਲਾ ਚੋਂਕ , ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਉਂਨ ,ਗੁਰਦੁਆਰਾ ਜਪੁ ਸਾਹਿਬ ਗੋਬਿੰਦ ਕਲੋਨੀ,ਇਤਿਹਾਸਕ ਪਾਤਸ਼ਾਹੀ ਨੋਵੀਂ ਮਹਿੰਦਰਗਜ੍ਹ ਤੋਂ ਹੁੰਦਾ ਹੋਇਆ ਗਗਨ ਚੋਂਕ ਰਾਜਪੁਰਾ ਉੱਤੇ ਪਹੁੰਚ ਕੇ ਸਿੱਖ ਜੱਥੇਬੰਦੀਆਂ ਵਲੋਂ ਧਰਨਾ ਦਿੱਤਾ ਗਿਆ ।ਹੋਰਨਾਂ ਤੋਂ ਇਲਾਵਾ ਅਬਰਿੰਦਰ ਸਿੰਘ ਕੰਗ,ਗੁਰਸੰਗਤ ਸਿੰਘ ,ਨਰਿੰਦਰ ਸਿੰਘ ਸੋਢੀ,ਬਲਵਿੰਦਰ ਸਿੰਘ ਸੈਂਹਬੀ, ਭੁਪਿੰਦਰ ਸਿੰਘ ਗੋਲੂ,ਰਾਜਿੰਦਰ ਸਿੰਘ ਭੋਲਾ ,ਸਮਸ਼ੇਰ ਸਿੰਘ ,ਜਸਪਾਲ ਸਿੰਘ ਸਮੇਤ ਹੋਰ ਵੀ ਹਾਜਰ ਸਨ ।