ਬਸ ਨੇ ਕਾਰ ਨੂੰ ਫੇਟ ਮਾਰਕੇ ਕਾਰ ਦਾ ਕਢਿਆ ਕਚੂਮਰ

0
1680

ਅਤੇ ਸਵਾਰੀਆਂ ਬਾਲ ਬਾਲ ਬਚੀਆ

ਰਾਜਪੁਰਾ 8 ਅਪ੍ਰੈਲ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਪਟਿਆਲਾ ਸਰਹਿੰਦ ਰੋਡ ਨਜਦੀਕ ਦਮਨਹੇੜੀ ਫਾਟਕ ਨੇੜੇ ਇੱਕ ਕਾਰ ਜਿਸਦਾ ਨੰਬਰ ਐਚ ਆਰ 02 ਐਫ 4485 ਜੋ ਕਿ ਰਾਜਪੁਰਾ ਪਟਿਆਲਾ ਬਾਈਪਾਸ ਵਲੋਂ ਪਿੰਡ ਦਮਨਹੇੜੀ ਜਾ ਰਹੀ ਸੀ ਤੇ ਅਚਾਨਕ ਜਦੋਂ ਕਾਰ ਨੇ ਬ੍ਰੇਕ ਲਾਈ ਤਾਂ ਉਸ ਦੇ ਪਿਛੋਂ ਆ ਰਹੀ ਚੰਡੀਗੜ ਰੋਡਵੇਜ ਦੀ ਬਸ ਜਿਸਦਾ ਨੰਬਰ ਸੀ ਐਚ ੳ ਆਈ ਜੀ 5234 ਹੈ ਜੋ ਤੇਜ ਰਫਤਾਰ ਵਿੱਚ ਸੀ ਕਾਰ ਦੇ ਪਿਛਲੇ ਪਾਸੇ ਫੇਟ ਮਾਰਕੇ ਕਾਰ ਦਾ ਕਚੂਮਰ ਕੱਢ ਦਿੱਤਾ  ਤੇ ਕਾਰ ਵਿੱਚ ਸਵਾਰੀਆਂ ਬਾਲ ਬਾਲ ਬੱਚ ਗਈਆ ਤੇ ਇੱਕ ਔਰਤ ਜਖਮੀ ਹੋਈ ਹੈ ਜਿਸਨੂੰ ਇਲਾਜ ਲਈ ਏ.ਪੀ. ਜੈਨ ਹਸਪਤਾਲ ਦਾਖਲ ਕਰਵਾਇਆ ਹੈ। ਦੂਜੇ ਪਾਸੇ ਬਸ ਦੇ ਡਰਾਇਵਰ ਨੇ ਆਪਣਾ ਬਚਾਉ ਕਰਦੇ ਹੋਏ ਕਿਹਾ ਕਿ ਕਾਰ ਚਾਲਕ ਕੋਲ ਕੋਈ ਵੀ ਆਰ ਸੀ ਜਾ ਕੋਈ ਕਾਰ ਦੇ ਕਾਗਜ ਨਹੀਂ ਹਨ ਤੇ ਸਿਰਫ ਡਰਾਇਵਰੀ ਲਾਇੰਸੈਂਸ ਹੈ ਜੋ ਥਾਣਾ ਸਿਟੀ ਰਾਜਪੁਰਾ ਦੇ  ਠਾਣੇਦਾਰ ਸ੍ਰ. ਗੁਰਮੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਣੇ ਲੈ ਕੇ ਇਸ ਐਕਸੀਡੈਂਟ ਦੇ ਕਾਰਨ ਦੀ ਜਾਂਚ ਪੜਤਾਲ ਸ਼ੁਰੂ ਦਿੱਤੀ ਹੈ।