ਬਹਾਵਲਪੁਰੀ ਬਰਾਦਰੀ ਦੇ ਲੋਕ ਪੁਲਸ ਰਪਟਾ ਲਿਖਾਉਣ ਵਿੱਚ ਧਿਆਨ ਘਟ ਤੇ ਮਿਹਨਤ ਵੱਲ ਜਿਆਦਾ ਧਿਆਨ ਦਿੰਦੇ ਹਨ

0
1441

ਬਹਾਵਲਪੁਰੀ ਬਰਾਦਰੀ ਦੇ ਲੋਕ ਖੁਦ ਜਖਮਾ ਦੇ ਤਾਬ ਝੇਲ ਲੈਂਦੇ ਦੇਖੇ ਗਏ ਹਨ ਪਰ ਉਹ ਪੁਲਿਸ ਰਿਪੋਰਟ ਲਿਖਾਉਣ ਨੂੰ ਗੁਰੇਜ ਕਰਦੇ ਹਨ ਤੇ ਪ੍ਰਮਾਤਮਾ ਤੇ ਛੋੜ ਕੇ ਹੋਰ ਵਧੇਰੇ ਮੇਹਨਤ ਕਰਨ ਵਿੱਚ ਵਿਸ਼ਵਾਸ ਕਰਦੇ ਹਨ। ਇਸੇ ਤਰਾਂ ਬਿਨਾਂ ਰਪਟ ਲਿਖਵਾਏ ਅਤੇ ਸਮੇਂ ਦੀ ਕਦਰ ਕਰਦੇ ਹੋਏ ਇਸੇ ਹਫਤੇ ਇੱਕ ਵਿਅਕਤੀ ਜਿਸਦਾ ਗੁਰਦੁਆਰਾ ਸਿੰਘ ਸਭਾ ਦੇ ਪਿਛੇ ਘਰ ਹੈ ਆਪਣੀਆਂ ਗਡੀਆਂ ਵਿਚੋਂ ਦੋਵੇ ਬੈਟਰੀਆਂ ਹੋਇਆ ਚੋਰੀ ਹੋਣ ਦੀ ਕਹਾਣੀ ਦਸਦਾ ਹੈ ਤਾਂ ਉਪਰੋਕਤ ਸ਼ਬਦਾ ਦਾ ਵਿਸ਼ਾ ਲਭਦੇ ਹੋਏ ਕਹਿ ਰਿਹਾ ਹੈ ਕਿ ਉਸਨੇ ਇੱਕ ਵਿਅਕਤੀ ਕੋਲੋ ਜੋ ਕਿ ਪਟੇਲ ਕਲੌਨੀ ਦਾ ਸਮੈਕੀਆਂ ਹੈ ਤੇ ਜਦੋਂ ਸਵੇਰੇ 4 ਵਜੇ ਉਸ ਤੋਂ ਗੋਰਖੇ ਨੇ ਪਹਿਰਾ ਦਿੰਦੇ ਹੋਏ ਪੁਛਿਆਂ ਤਾਂ ਇਹ ਬੈਟਰੀ ਕਿਥੋ ਲਿਆਇਆ ਹੈ ਤਾਂ ਉਸਨੇ ਕਿਹਾ ਕਿ ਮੈਂ ਇਹ ਬੈਟਰੀ ਪਿੰਡ ਧਮੋਲੀ ਵਿਖੇ ਦੁਕਾਨ ਤੋਂ ਖਰੀਦੀ ਹੈ ਤਾਂ ਗੋਰਖੇ ਨੇ ਕਿਹਾ ਕਿ ਇਸ ਸਮੇਂ ਕਿਹੜੀ ਦੁਕਾਨ ਖੁਲੀ ਹੈ ਤਾਂ ਉਹ ਬੈਟਰੀ ਨਾਲ ਚੁੱਕ ਕੇ ਉਥੋ ਭੱਜ ਗਿਆ। ਪੰਜਾਬ ਪੁਲਿਸ ਦੇ ਪੀਸੀਆਰ ਦੇ ਮੁਲਾਜਿਮਾ ਵਲੋਂ ਕੀਤੀ ਗਈ ਛਾਣਬੀਣ ਵਿੱਚ ਵੀ ਕੁਝ ਸਵਾਲੀਆਂ ਨਿਸ਼ਾਨ ਲਗ ਗਏ ਹਨ ਕਿ ਇਹਨਾਂ ਨੂੰ ਸਭ ਕੁਝ ਪਤਾ ਹੁੰਦੇ ਹੋਏ ਵੀ ਉਹ ਰਾਜਪੁਰਾ ਦੇ ਨਸ਼ੇੜਿਆਂ ਤੇ ਸਮੈਕੀਆਂ ਨੂੰ ਕਾਬੂ ਕਰਨ ਵਿੱਚ ਨਾਕਾਮਯਾਬ ਰਹੇ ਹਨ ਤੇ ਉਹਨਾਂ ਦਾ ਹੌਸਲਾ ਬੁਲੰਦ ਕਰਨ ਲਈ ਉਹਨਾਂ ਨੂੰ ਸਗੋ ਵਧੇਰੇ ਸ਼ਹਿ ਦਿੰਦੇ ਹਨ। ਚਾਹੇ ਦੋਵੇ ਬੈਟਰੀਆਂ ਛੋਟੇ ਆਕਾਰ ਦੀਆਂ ਹਨ ਤੇ ਉਹਨਾਂ ਦੀ ਕੀਮਤ 4200 ਰੂਪੈ ਹੈ ਫਿਰ ਵੀ ਜੇਕਰ ਇਹਨਾਂ ਨਸ਼ੇੜੀ ਕਿਸਮ ਦੇ ਲੋਕਾ ਤੇ ਨੁਕੇਲ ਨਾ ਕਸੀ ਗਈ ਤਾਂ ਇਹ ਹੋਰ ਵੀ ਵਡੀਆਂ ਵਾਰਦਾਤਾ ਤੇ ਚੋਰੀਆਂ ਕਰਨ ਨੂੰ ਅੰਜਾਮ ਦੇਣਗੇ।ਜੀਵੇਂ ਕਿ ਡਾ. ਨਿਆਮਤ ਰਾਏ ਦੇ ਪੋਤਰੇ ਦੀ ਮੋਬਾਈਲਾ ਦੀ ਦੁਕਾਨ ਤੋਂ ਹੋਈ ਲਖਾ ਰੁਪਏ ਦੀ ਚੋਰੀ ਇੱਥੋ ਦੇ ਇੱਕ ਮਸ਼ਹੂਰ ਨੇਤਾ ਦੀ ਸਿਫਾਰਿਸ਼ ਕਰਾਉਣ ਤੇ ਵੀ ਪੁਲਿਸ ਨੂੰ ਇਸ ਚੋਰੀ ਬਾਰੇ ਹਾਲੇ ਕੋਈ ਸੁਰਾਗ ਨਹੀਂ ਮਿਲਿਆ ਇਸ ਸਬੰਧੀ ਪ੍ਰਸ਼ਨਾ ਦੀ ਲੜੀ ਵਾਰ ਵਾਰ ਸਿਟੀ ਥਾਣੇ ਦੇ ਐਸ ਐਚ ੳ ਕੋਲ ਸਵਾਲ ਪੁਛਣ ਤੇ ਯਾਦਾਸ਼ਤ ਤਾਜਾ ਕਰਾਉਂਦੀ ਹੈ।
ਸੱਚ ਦੀ ਕਲਮ ਨਾਲ ਲਿਖੇ ਗਏ ਸ਼ਬਦ
ਵਲੋਂ
ਧਰਮਵੀਰ ਨਾਗਪਾਲ
ਚੀਫ ਐਡੀਟਰ ਡੀਵੀ ਨਿਊਜ ਪੰਜਾਬ
ਰਾਜਪੁਰਾ ਪੰਜਾਬ ਇੰਡੀਆ