ਬਾਜਵਾ ਨੇ ਗੰਨੇ ਦਾ ਬਕਾਇਆ ਤੁਰੰਤ ਅਦਾ ਕੀਤੇ ਜਾਣ ਦੀ ਮੰਗ ਕੀਤੀ

0
1656

ਚੰਡੀਗੜ੍ਹ, 15 ਮਈ: (ਧਰਮਵੀਰ ਨਾਗਪਾਲ) ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਦੇ ਕਰੀਬ 700 ਕਰੋੜ ਰੁਪਏ ਦੇ ਗੰਨੇ ਦੇ ਬਕਾਏ ਦੀ ਅਦਾਇਗੀ ਲਈ ਸੂਬੇ ਦੇ ਰਾਜਪਾਲ ਕਪਤਾਨ ਸਿੰਘ ਸੋ¦ਕੀ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਅੱਜ ਸ਼ਾਮ ਰਾਜਪਾਲ ਨੂੰ ਸੌਂਪੇ ਇਕ ਮੰਗ ਪੱਤਰ ’ਚ ਬਾਜਵਾ ਨੇ ਕਿਹਾ ਹੈ ਕਿ ਸੂਬੇ ਦੇ ਕਿਸਾਨ ਬਹੁਤ ਗੰਭੀਰ ਵਿੱਤੀ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਭਾਰੀ ਦਬਾਅ ਹੇਠ ਸੈਂਕੜਾਂ ਕਿਸਾਨ ਆਤਮ ਹੱਤਿਆਵਾਂ ਕਰਨ ਨੂੰ ਮਜ਼ਬੂਰ ਹੋ ਚੁੱਕੇ ਹਨ। ਇਨ੍ਹਾਂ ਗੰਭੀਰ ਹਾਲਾਤਾਂ ਦਾ ਕਾਰਨ ਬੇਮੌਸਮੀ ਬਰਸਾਤ ਅਤੇ ਕਣਕ ਦੀ ਖ੍ਰੀਦ ਪ੍ਰਤੀ ਪੰਜਾਬ ਤੇ ਕੇਂਦਰ ਸਰਕਾਰਾਂ ਦਾ ਪੂਰੀ ਤਰ੍ਹਾਂ ਬੇਦਰਦ ਰਵੱਈਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ’ਚ ਵਾਧਾ ਕਰਦੀ ਇਕ ਹੈਰਾਨੀਜਨਕ ਸੱਚਾਈ ਇਹ ਹੈ ਕਿ ਸੂਬੇ ਦੀਆਂ ਖੰਡ ਮਿਲਾਂ ਨੇ ਹਾਲੇ ਤੱਕ ਕਿਸਾਨਾਂ ਨੂੰ 700 ਕਰੋੜ ਰੁਪਏ ਦੀ ਗੰਨੇ ਦੀ ਅਦਾਇਗੀ ਕਰਨੀ ਹੈ। ਇਸ ਰਾਸ਼ੀ ’ਚੋਂ 300 ਕਰੋੜ ਰੁਪਏ ਕਾਪ੍ਰੇਟਿਵ ਮਿੱਲਾਂ ਵੱਲ ਬਕਾਇਆ ਹਨ। ਇਸ ਲੜੀ ਹੇਠ ਬਕਾਏ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਦਾ ਲੱਕ ਟੁੱਟ ਗਿਆ ਹੈ। ਇਸ ਹਾਲਾਤ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਗੰਭੀਰ ਨੋਟਿਸ ਲਿਆ ਹੈ। ਜਿਨ੍ਹਾਂ ਕਿਸਾਨਾਂ ਨੂੰ ਗੰਨੇ ਦੀ ਸਪਲਾਈ ਸਮੇਂ ਅਦਾਇਗੀ ਹੋਣੀ ਚਾਹੀਦੀ ਸੀ, ਪਰ ਹਾਲੇ ਤੱਕ ਨਹੀਂ ਹੋਈ। ਉਨ੍ਹਾਂ ਨੇ ਰਾਜਪਾਲ ਨੂੰ ਪੂਰੀ ਬਕਾਇਆ ਰਾਸ਼ੀ ਤੁਰੰਤ ਰਿਲੀਜ਼ ਕਰਨ ਲਈ ਸੂਬਾ ਸਰਕਾਰ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਇਸ ਵਫਦ ’ਚ ਕੁਲਜੀਤ ਸਿੰਘ ਨਾਰਾਰਾ ਵਿਧਾਇਕ ਤੇ ਸਕੱਤਰ ਕੁਲ ਹਿਦੰ ਕਾਂਗਰਸ, ਚਰਨਜੀਤ ਸਿੰਘ ਚੰਨੀ ਵਿਧਾਇਕ ਤੇ ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ, ਗੁਰਚਰਨ ਸਿੰਘ ਬੋਪਾਰਾਏ ਵਿਧਾਇਕ, ਦਰਸ਼ਨ ਸਿੰਘ ਬਰਾੜ ਸਾਬਕਾ ਵਿਧਾਇਕ ਤੇ ਪ੍ਰਧਾਨ ਜ਼ਿਲ੍ਹਾ ਕਾਂਗਰਸ ਮੋਗਾ, ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਤੇ ਚੇਅਰਮੈਨ ਕਿਸਾਨ ਤੇ ਖੇਤ ਮਜ਼ਦੂਰ ਸੈ¤ਲ ਪ੍ਰਦੇਸ਼ ਕਾਂਗਰਸ, ਜਗਤਾਰ ਸਿੰਘ ਰਾਜਲਾ ਸਾਬਕਾ ਵਿਧਾਇਕ, ਗੁਰਪ੍ਰਤਾਪ ਸਿੰਘ ਮਾਨ ਸਕੱਤਰ ਪ੍ਰਦੇਸ਼ ਕਾਂਗਰਸ ਤੇ ਚੇਅਰਮੈਨ ਸੋਸ਼ਲ ਮੀਡੀਆ ਸੈ¤ਲ ਪ੍ਰਦੇਸ਼ ਕਾਂਗਰਸ, ਇੰਦਰਪਾਲ ਸਿੰਘ ਧੰਨਾ ਸਕੱਤਰ ਪ੍ਰਦੇਸ਼ ਕਾਂਗਰਸ ਤੇ ਚੇਅਰਮੈਨ ਲੀਗਲ ਡਿਪਾਰਟਮੇਂਟ ਪੰਜਾਬ ਕਾਂਗਰਸ, ਰਜਿੰਦਰ ਦੀਪਾ ਸਕੱਤਰ ਪ੍ਰਦੇਸ਼ ਕਾਂਗਰਸ, ਪ੍ਰਿੰਸੀਪਲ ਹਰਦੀਪ ਸਿੰਘ, ਜਸਬੀਰ ਸਿੰਘ ਗਿੱਲ ਡਿੰਪਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਨਿਮਿਸ਼ਾ ਮਹਿਤਾ ਚੇਅਰਪਰਸਨ ਸੋਸ਼ਲ ਵੈਲਫੇਅਰ ਤੇ ਐਜੁਕੇਸ਼ਨ, ਖੁਸ਼ਬਾਜ ਜਟਾਨਾ ਵੀ ਸ਼ਾਮਿਲ ਰਹੇ।