ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ ਐਸ.ਆਈ.ਟੀ.: ਪ੍ਰਤਾਪ ਸਿੰਘ ਬਾਜਵਾ

0
1717

 

ਚੰਡੀਗੜ੍ਹ, 11 ਜੁਲਾਈ: (ਧਰਮਵੀਰ ਨਾਗਪਾਲ) ਬਾਦਲ ਪਰਿਵਾਰ ਦੇ ਬਿਜਨੇਸ ਹਿੱਤਾਂ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਬਚਾਅ ਅਭਿਆਨ ਚੱਲ ਰਿਹਾ ਹੈ ਤੇ ਬੀਤੇ ਦਿਨ ਬਣਾਈ ਐਸ.ਆਈ.ਟੀ ਨਿਆਂਇਕ ਪ੍ਰੀਕ੍ਰਿਆ ਅਸਫਲ ਬਣਾਉਣ ਹਿੱਤ ਰੱਚੀ ਗਈ ਸਾਜਿਸ਼ ਦੇ ਇਕ ਹਿੱਸੇ ਤੋਂ ਵੱਧ ਕੁਝ ਨਹੀਂ ਹੈ। ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਐਸ.ਆਈ.ਟੀ ਬਣਾਏ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਦੱਸਣਾ ਮਹੱਤਵਪੂਰਨ ਹੈ ਕਿ ਜਾਂਚ ਲਈ ਐਸ.ਆਈ.ਟੀ ਦਾ ਗਠਨ ਕੀਤੇ ਜਾਣ ਤੋਂ ਪਹਿਲਾਂ ਹੀ ਪੰਜਾਬ ਦੇ ਡੀ.ਜੀ.ਪੀ ਨੇ ਜ਼ੋਰਦਾਰ ਤਰੀਕੇ ਨਾਲ ਬਾਦਲ ਦੀ ਮਲਕਿਅਤ ਵਾਲੀ ਬੱਸ ਦਾ ਬਚਾਅ ਕੀਤਾ ਤੇ ਉਸਨੂੰ ਕਲੀਨ ਚਿੱਟ ਦੇ ਦਿੱਤੀ, ਬਾਵਜੂਦ ਇਸਦੇ ਕਿ ਬੱਸ ਵੱਲੋਂ ਮ੍ਰਿਤਕ ਨੂੰ ਬੇਰਹਿਮੀ ਨਾਲ ਕੁਚਲੇ ਜਾਣ ਦੇ ਸਬੂਤ ਵਜੋਂ ਗਵਾਹ ਪੂਰੀ ਘਟਨਾ ਨੂੰ ਦੱਸ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐਸ.ਆਈ.ਟੀ ਤੇ ਪੰਜਾਬ ਪੁਲਿਸ ਬਾਦਲ ਪਰਿਵਾਰ ਦੀ ਨਿਜ਼ੀ ਫੌਜ਼ ਬਣ ਚੁੱਕੇ ਹਨ, ਜਿਹੜੇ ਇਨ੍ਹਾਂ ਦੇ ਬਿਜਨੇਸਾਂ ਹਿੱਤਾਂ ਦੀ ਰਾਖੀ ਕਰਨ ਤੇ ਫਾਇਦਾ ਪਹੁੰਚਾਉਣ ਹਿੱਤ ਕੰਮ ਕਰਦੇ ਹਨ।

ਬਾਜਵਾ ਨੇ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ ਮੌਕਾ ਸਥਾਨ ’ਤੇ ਪੁਲਿਸ ਨਾਲ ਮਿਲ ਕੇ ਅਕਾਲੀ ਗੁੰਡੇ ਸਰ੍ਹੇਆਮ ਸਬੂਤ ਮਿਟਾ ਰਹੇ ਸਨ ਤੇ ਇਹ ਬਾਦਲ ਦੀ ਬੱਸ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਸੀ। ਇਸ ਲੜੀ ਹੇਠ ਸਕੂਟਰ ਦੇ ਬਾਕੀ ਬੱਚੇ ਸਮਾਨ ਨਾਲ ਛੇੜਛਾੜ ਬਾਦਲ ਦੀ ਮਲਕਿਅਤ ਵਾਲੀ ਬਸ ਦੀ ਗਲਤੀ ਵੱਲ ਇਸ਼ਾਰਾ ਕਰਦੇ ਹਨ। ਇਸ ਤੋਂ ਇਲਾਵਾ, ਜਿਸ ਤਰੀਕੇ ਨਾਲ ਪੰਜਾਬ ਪੁਲਿਸ ਨੇ ਬਾਦਲ ਦੀ ਮਲਕਿਅਤ ਵਾਲੀ ਬੱਸ ਦੇ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਇਹ ਪੰਜਾਬ ’ਚ ਕਾਨੂੰਨ ਤੇ ਵਿਵਸਥਾ ਦੇ ਮਾੜੇ ਸ਼ਾਸਨ ਨੂੰ ਦਰਸਾਉਂਦਾ ਹੈ। ਅਜਿਹੇ ’ਚ ਵਰਤਮਾਨ ਹਾਲਾਤਾਂ ’ਚ ਜ਼ਰੂਰੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਹਾਈ ਕੋਰਟ ਦੇ ਮੌਜ਼ੂਦਾ ਜੱਜ ਦੀ ਅਗਵਾਈ ’ਚ ਕਮਿਸ਼ਨਜ਼ ਆਫ ਇਨਕੁਆਇਰੀ 1952 ਐਕਟ ਹੇਠ ਮੌਕਾ ਸਥਾਨ ਤੋਂ ਸਬੂਤ ਮਿਟਾਉਣ ਦੀਆਂ ਰਿਪੋਰਟਾਂ ਸਮੇਤ ਸਾਰੇ ਪੱਖਾਂ ਦੀ ਨਿਆਂਇਕ ਜਾਂਚ ਦੇ ਆਦੇਸ਼ ਦਿੰਦੇ ਤੇ ਪੁਲਿਸ ਵੱਲੋਂ ਤੁਰੰਤ ਬਾਦਲ ਦੀ ਮਲਕਿਅਤ ਵਾਲੀ ਬੱਸ ਦੇ ਡਰਾਈਵਰ ਖਿਲਾਫ ਆਈ.ਪੀ.ਸੀ 304 ਭਾਗ ਦੋ ਹੇਠ ਤੁਰੰਤ ਮਾਮਲਾ ਦਰਜ਼ ਕੀਤਾ ਜਾਂਦਾ ਤੇ ਟਰਾਂਸਪੋਰਟ ਕੰਪਨੀ ਦੇ ਡਾਇਰੈਕਟਰਾਂ ਸਮੇਤ ਸੁਖਬੀਰ ਸਿੰਘ ਬਾਦਲ ਖਿਲਾਫ ਆਈ.ਪੀ.ਸੀ ਦੀ ਧਾਰਾ 304 ਏ, 201 ਤੇ 120 ਬੀ ਹੇਠ ਮਾਮਲਾ ਦਰਜ਼ ਕੀਤਾ ਜਾਂਦਾ।