ਬਾਬਾ ਸ਼ਮਸ਼ੇਰ ਸਿੰਘ ਜੀ ਅਲੀਪੁਰ ਵਾਲਿਆਂ ਦੇ ਜੱਥੇ ਵਲੋਂ ਅਤੇ ਹੋਰ ਕਈ ਮਹਾਪੁਰਸ਼ਾ ਅਤੇ ਸੰਗਤਾ ਵਲੋਂ ਭਾਰਤ ਦੇ ਰਾਸ਼ਟਰਪਤੀ ਦੇ ਨਾ ਤਹਿਸੀਲਦਾਰ ਰਾਜਪੁਰਾ ਸ੍ਰੀ ਗੁਰਦੇਵ ਸਿੰਘ ਧਮ ਨੂੰ ਇੱਕ ਮੰਗ ਪਤਰ ਦਿਤਾ

0
1332

ਬਾਬਾ ਸ਼ਮਸ਼ੇਰ ਸਿੰਘ ਜੀ ਅਲੀਪੁਰ ਵਾਲਿਆਂ ਦੇ ਜੱਥੇ ਵਲੋਂ ਅਤੇ ਹੋਰ ਕਈ ਮਹਾਪੁਰਸ਼ਾ ਅਤੇ ਸੰਗਤਾ ਵਲੋਂ ਭਾਰਤ ਦੇ ਰਾਸ਼ਟਰਪਤੀ ਦੇ ਨਾ ਤਹਿਸੀਲਦਾਰ ਰਾਜਪੁਰਾ ਸ੍ਰੀ ਗੁਰਦੇਵ ਸਿੰਘ ਧਮ ਨੂੰ ਇੱਕ ਮੰਗ ਪਤਰ ਦਿਤਾ ਗਿਆ ਜਿਸ ਵਿੱਚ ਗੁਰੂ ਜੀ ਦੇ ਅੰਗਾ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਸਜਾ ਦਿਵਾਉਣ ਦੀ ਮੰਗ ਕੀਤੀ ਗਈ, ਇਸੀ ਲੜੀ ਤਹਿਤ ਸਿੱਖ ਜੱਥੇਬੰਦੀ ਦੇ ਆਗੂ ਬਾਬਾ ਸੰਤੋਖ ਸਿੰਘ ਦੀ ਅਗਵਾਈ ਹੇਠ ਰਾਜਪੁਰਾ ਚੰਡੀਗੜ ਰੋਡ ਤੇ ਪੈਂਦੇ ਕਸਬਾ ਬਨੂੜ ਵਿੱਚ ਤਕਰੀਬਨ ਇੱਕ ਘੰਟਾ ਸੜਕ ਜਾਮ ਕਰਕੇ ਸੰਗਤਾ ਵਲੋਂ ਆਪਣਾ ਰੋਸ਼ ਜਤਾਇਆ ਗਿਆ। ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਦੇ ਪ੍ਰਧਾਨ ਸ੍ਰ. ਅਬਰਿੰਦਰ ਸਿੰਘ ਕੰਗ ਦੇ ਨਾਲ ਬਾਬਾ ਸ਼ਮਸ਼ੇਰ ਸਿੰਘ ਜੀ ਅਲੀਪੁਰ ਵਾਲਿਆ ਦੇ ਨਾਲ ਸੈਕੜਿਆਂ ਦੀ ਤਾਦਾਦ ਵਿੱਚ ਉਹਨਾਂ ਦੇ ਸਹਿਯੋਗੀ ਸ਼ਾਮਲ ਹੋਏ ਜੋ ਟਾਹਲੀ ਵਾਲਾ ਚੌਕ ਤੋਂ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਤਕ ਸਤਿਨਾਮ ਵਾਹਿਗੁਰੂ ਜੀ ਦਾ ਨਾਮ ਉਚਾਰਨ ਕਰਦੇ ਹੋਏ ਸ਼ਾਂਤੀ ਮਾਰਚ ਕਰ ਰਹੇ ਸਨ