ਬਾਲੀਵੁਡ ਸਟਾਰ ਬੌਬੀ ਦਿਉਲ ਨੇ ਆਰਿਅਨ ਕੈਂਪਸ ਵਿੱਚ ਕੋਹਿਨੂਰ ਰੇਡੀੳ ਅਤੇ ਸੀ ਐਨ ਚਾਈਨਲ ਤੇ ਮੀਡੀਆ ਨਾਲ ਮੁਲਾਕਾਤ ਕੀਤੀ

0
1806

ਰਾਜਪੁਰਾ (ਧਰਮਵੀਰ ਨਾਗਪਾਲ) ਵੈਸੇ ਤਾਂ ਬਾਲੀਵੂਡ ਦਾ ਪੰਜਾਬ ਪਿਆਰ ਪੰਜਾਬੀ ਗੀਤਾ ਦੇ ਲਫਜਾ ਅਤੇ ਪੰਜਾਬ ਚੋਂ ਗਏ ਹੀਰੋਆਂ ਕਾਰਨ ਸਾਰੀਆਂ ਨੂੰ ਹੀ ਪਤਾ ਹੈ ਪਰ ਸ਼ਹਿਰ ਪਟਿਆਲਾ ਨਾਲ ਬਾਲੀਵੁਡ ਦਾ ਵਿਸ਼ੇਸ ਲਗਾਵ ਹੋਣਾ ਜਗ ਜਾਹਿਰ ਹੁੰਦਾ ਜਾ ਰਿਹਾ ਹੈ, ਜਿਥੇ ਹੁਣ ਰੋਜਾਨਾ ਹੀ ਬਾਲੀਵੁਡ ਫਿਲਮਾ ਦੀ ਸ਼ੂਟਿੰਗ ਦਾ ਨਜਾਰਾ ਅਕਸਰ ਪਟਿਆਲਾ ਅਤੇ ਉਸਦੇ ਆਲੇ ਦੁਆਲੇ ਆਮ ਹੀ ਵੇਖਣ ਨੂੰ ਮਿਲਦਾ ਹੈ। ਇਸੀ ਲੜੀ ਤਹਿਤ ਬੀਤੇ ਦਿਨੀ ਇਸ ਦੀ ਮਿਸ਼ਾਲ ਤਾਂ ਵੇਖਣ ਨੂੰ ਮਿਲੀ ਜਦ ਬਾਲੀਵੂਡ ਦੇ ਸਟਾਰ ਹੀਰੋ ਬੋਬੀ ਦਿਉਲ ਆਪਣੀ ਪੂਰੀ ਟੀਮ ਸਟਾਰ ਕਾਸਟ ਸਣੇ ਆਉਣ ਵਾਲੀ ਫਿਲਮ ਰਮਤਾ ਜੋਗੀ ਦੀ ਪ੍ਰਮੋਸ਼ਨ ਲਈ ਰਾਜਪੁਰਾ ਦੇ ਨਜਦੀਕ ਪੈਂਦੇ ਆਰਿਅਨ ਕਾਲੇਜ ਵਿਖੇ ਪਹੁੰਚੇ। ਇਸ ਮੌਕੇ ਆਰਿਅਨ ਕਾਲੇਜ ਦੇ ਚੇਅਰਮੈਨ ਸ੍ਰੀ ਆਸ਼ੂ ਕਟਾਰੀਆਂ, ਮਨੇਜਮੈਂਟ ਵਿਦਿਆਰਥੀਆਂ ਵਲੋਂ ਬੌਬੀ ਦਿਉਲ ਅਤੇ ਰਮਤਾ ਜੋਗੀ ਦੀ ਪੂਰੀ ਸਟਾਰ ਕਾਸਟ ਦਾ ਸੁਆਗਤ ਕੀਤਾ ਗਿਆ। ਬੌਬੀ ਦਿਉਲ ਆਪਣੀ ਪੂਰੀ ਟੀਮ ਨਾਲ ਵਿਦਿਆਰਥੀਆਂ ਦੇ ਰੂਬਰੂ ਹੋਏ ਅਤੇ ਰਮਤਾ ਜੋਗੀ ਫਿਲਮ ਦੀਆਂ ਸੀਡੀਆਂ ਵੀ ਵੰਡੀਆਂ। ਇਸ ਮੌਕੇ ਪੱਤਰਕਾਰਾ ਨਾਲ ਗਲਬਾਤ ਕਰਦੇ ਹੋਏ ਆਪਣੇ ਆਪ ਨੂੰ ਪੰਜਾਬ ਦਾ ਹੋਣ ਦੇ ਨਾਤੇ ਪੰਜਾਬ ਪ੍ਰੇਮ ਦਾ ਵੀ ਉਹਨਾਂ ਗੁਣਗਾਨ ਕੀਤਾ ਅਤੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਰਮਤਾ ਜੋਗੀ ਫਿਲਮ ਨੂੰ ਜਰੂਰ ਦੇਖਣ, ਇਹ ਇੱਕ ਲਵ ਸਟੋਰੀ ਤੇ ਅਧਾਰਿਤ ਫਿਲਮ ਹੈ ਜਿਸ ਵਿੱਚ ਮੁਖ ਕਲਾਕਾਰ ਰਣਦੀਪ ਸਿੱਧੂ ਹਨ ਜਿਹੜੇ ਕਿ ਬਠਿੰਡਾ ਪੰਜਾਬ ਦੇ ਹੀ ਰਹਿਣ ਵਾਲੇ ਹਨ। ਇਸ ਫਿਲਮ ਦੇ ਪ੍ਰੋਡੂਸਰ ਅਤੇ ਡਾਇਰਕਟਰ ਗੁਡੂ ਧਨੋਆ ਨੇ ਆਪਣੀ ਇਸ ਆਉਣ ਵਾਲੀ ਫਿਲਮ ਦਾ ਗੁਣਗਾਨ ਕਰਦਿਆ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਸਾਡੇ ਦਰਸ਼ਕਾ ਨੂੰ ਇਹ ਫਿਲਮ ਜਰੂਰ ਪਸੰਦ ਆਵੇਗੀ ਅਤੇ ਮੈਂ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਵਿੱਚ ਪੰਜਾਬੀ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਨਾਲ ਲੈ ਕੇ ਹੋਰ ਫਿਲਮਾ ਦਾ ਵੀ ਨਿਰਮਾਣ ਕਰਾਗਾ। ਆਰਿਅਨ ਕੈਂਪਸ ਦੇ ਚੇਅਰਮੈਨ ਸ਼੍ਰੀ ਆਸ਼ੂ ਕਟਾਰੀਆਂ ਵਲੋਂ ਤਮਾਮ ਲੋਕਾ ਦਾ ਧੰਨਵਾਦ ਕੀਤਾ ਗਿਆ।