ਬਾਸਮਤੀ ਦੀ ਖਰੀਦ ਨਾ ਹੋਣ ਕਰਕੇ ਕਿਸਾਨ ਯੂਨੀਅਨ ਵਲੋਂ ਲਾਇਆ ਧਰਨਾ

0
2518

 

ਰਾਜਪੁਰਾ 7 ਅਕਤੂਬਰ (ਧਰਮਵੀਰ ਨਾਗਪਾਲ) ਅੱਜ ਰਾਜ ਪਧਰ ਤੇ ਰੇਲ ਰੋਕੋ ਅੰਦੋਲਨ ਅਤੇ ਸੜਕੀ ਆਵਾਜਾਈ ਦੇ ਅਧੀਨ ਰਾਜਪੁਰਾ ਦੇ ਲਿਬਰਟੀ ਚੋਕ ਉਪਰ ਕੁਲ ਹਿੰਦ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਸਭਾ ਵਲੋਂ ਧਰਨਾ ਲਾ ਕੇ ਸੜਕ ਕੀਤਾ ਜਾਮ ਪ੍ਰੁਲਿਸ ਪ੍ਰਸ਼ਾਸਨ ਵਲੋਂ ਜਾਮ ਨੂੰ ਵੇਖਦੇ ਹੋਏ ਲਬਾਰਟੀ ਚੌਕ ਦੇ ਉਪਰ ਕੀਤੇ ਪੁਖਤਾ ਇੰਤਜਾਮ। ਕੁਲ ਹਿੰਦ ਸਭਾ ਦੇ ਜਿਲਾ ਪ੍ਰਧਾਨ ਧਰਮਪਾਲ ਅਤੇ ਪੰਜਾਬ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਬ੍ਰਿਜ ਲਾਲ ਨੇ ਦਸਿਆ ਕਿ ਪ੍ਰਸ਼ਾਸਨ ਵਲੋਂ 1509 ਕਿਸਮ ਦੀ ਜੀਰੀ ਦਾ ਮੁੱਲ 1450 ਰੁਪਏ ਤੇ ਨਿਰਧਾਰਤ ਹੋਣ ਦੇ ਬਾਵਜੂਦ ਵੀ ਘੱਟ ਮੁੱਲ ਵਿੱਚ ਵਪਾਰੀਆਂ ਵਲੋਂ ਖਰੀਦੀਆਂ ਜਾ ਰਿਹਾ ਹੇ ਜਿਸ ਕਰਕੇ ਕਿਸਾਨਾ ਵਲੋਂ ਬਹੁਤ ਵਿਰੋਧ ਕੀਤਾ ਗਿਆ। ਉਹਨਾ ਕਿਹਾ ਕਿ 2013 ਵਿੱਚ ਇਹ ਫਸਲ ਦਾ ਰੇਟ 4500 ਰੁਪਏ ਕੁਇੰਟਲ ਸੀ ਤੇ ਪਿਛਲੇ ਸਾਲ ਇਸ ਦਾ ਮੁੱਲ 1800 ਤੋਂ ਲੈ ਕੇ 3200 ਰੁਪਏ ਸੀ ਪਰ ਇਸ ਸਾਲ 1450 ਰੁਪਏ ਵਿੱਚ ਵੀ ਇਹ ਨਹੀਂ ਖਰੀਦੀ ਜਾ ਰਹੀ ਉਹਨਾਂ ਨੇ ਸਰਕਾਰ ਨੂੰ ਕਿਸਾਨਾ ਵਿਰੋਧੀ ਦਸਦੇ ਹੋਏ ਕਿਹਾ ਕਿ ਇਹ ਫਸਲ ਬਾਜਾਰ ਵਿੱਚ 3 ਗੁਣਾ ਜਿਆਦਾ ਰੇਟ ਤੇ ਖਰੀਦੀ ਜਾ ਸਕਦੀ ਹੈ ਕਿਉਂਕਿ ਇਹ ਫਸਲ ਐਕਸਫੋਰਟ ਕੁਆਇਲਟੀ ਦੀ ਹੈ। ਉਹਨਾਂ ਇਹ ਵੀ ਕਿਹਾ ਕਿ ਸੁਆਮੀ ਨਾਥਨ ਦੇ ਮੁਤਾਬਿਕ ਪਰਮਲ ਜੀਰੀ ਦਾ ਰੇਟ 2000 ਰੁਪਏ ਹੋਣਾ ਚਾਹੀਦਾ ਹੈ ਜਾ ਉਸ ਉਪਰ 500 ਰੁਪਏ ਬੋਨਸ ਦੇਣਾ ਚਾਹੀਦਾ ਹੈ। ਇਸ ਮੌਕੇ ਚੋਧਰੀ ਮੋਹਮਦ ਸਲੀਕ, ਨਛਿਤਰ ਸਿੰਘ, ਗੁਰਦਰਸ਼ਨ ਸਿੰਘ, ਹਰਜਿੰਦਰ ਸਿੰਘ, ਰਘਵੀਰ ਸਿੰਘ, ਮੋਹਨ ਸਿੰਘ, ਨੈਬ ਸਿੰਘ, ਕਰਤਾਰ ਸਿੰਘ ਆਦਿ ਕਿਸਾਨ ਮੌਜੂਦ ਸਨ।