ਬਿਨਾ ਪ੍ਰਵਾਨਗੀ ਪਟਾਖੇ/ਆਤਿਸ਼ਬਾਜੀ ਵੇਚਣ ਵਾਲਿਆ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ

0
1382

ਰਾਜਪੁਰਾ (ਡੀਵੀ ਨਿਊਜ ਪੰਜਾਬ) ਦਿਵਾਲੀ ਦੇ ਤਿਉਹਾਰ ਦੇ ਮੱਦੇਨਜਰ ਸੱਬ ਡਿਵੀਜਨ ਮਜਿਸਟਰੇਟ ਰਾਜਪੁਰਾ ਵਿੱਚ ਬਿਨਾ ਪ੍ਰਵਾਨਗੀ ਤੋਂ ਆਤਿਸ਼ਬਾਜੀ/ਪਟਾਖੇ ਵੇਚਣ ਲਈ ਨਿਸ਼ਚਿਤ ਕੀਤੀਆਂ ਗਈ ਥਾਵਾਂ ਤੇ ਹੀ ਪਟਾਖਿਆਂ ਦੀ ਵਿਕਰੀ ਕੀਤੀ ਜਾਵੇ, ਇਸ ਦੀ ਜਾਣਕਾਰੀ ਮਾਣਯੋਗ ਐਸ ਡੀ ਐਮ ਰਾਜਪੁਰਾ ਸ੍ਰੀ ਜੇ.ਕੇ.ਜੈਨ ਨੇ ਦਿੰਦੇ ਹੋਏ ਦਸਿਆ ਕਿ ਰਾਜਪੁਰਾ ਟਾਊਨ ਵਿੱਚ ਝੰਡਾ ਗਰਾਉਂਡ, ਨਿਰਮਲ ਕਾਂਤਾ ਸਟੇਡੀਅਮ ਗਰਾਉਂਡ, ਗੁਰੂ ਅਰਜਨ ਦੇਵ ਵਿਸਥਾਰ ਕਲੌਨੀ ਅਤੇ ਮਾਰਕੀਟ ਕਮੇਟੀ ਘਨੌਰ ਦੇ ਗੱਡਾ ਸਟੈਂਡ ਵਿੱਖੇ ਨਿਰਧਾਰਿਤ ਕੀਤੀ ਗਈ ਹੈ। ਉੁਹਨਾਂ ਦਸਿਆ ਕਿ ਰਾਜਪੁਰਾ ਵਿੱਚ ਪਾਬੰਦੀ ਵਾਲੇ ਪਟਾਖੇ ਨਹੀਂ ਵੇਚੇ ਜਾਣਗੇ ਅਤੇ ਪਟਾਖੇ ਵੇਚਣ ਵਾਲਿਆ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਉਹ ਦਿਮਾਗੀ ਤੌਰ ਤੇ ਤੰਦਰੁਸਤ ਹੋਵੇ ਅਤੇ ਉਸ ਨੇ ਕਿਸੇ ਕਿਸਮ ਦਾ ਨਸ਼ਾ ਵਗੈਰਾ ਨਾ ਕੀਤਾ ਹੋਵੇ। ਪਟਾਖੇ ਵੇਚਣ ਵਾਲੇ ਨੂੰ ਅੱਗ ਬੁਝਾੳ ਯੰਤਰਾਂ ਜੀਵੇ ਕਿ 200 ਲੀਟਰ ਪਾਣੀ, 10 ਬੋਰੀਆ ਰੇਤਾ ਅਤੇ ਕੰਬਲ ਆਦਿ ਦਾ ਪ੍ਰਬੰਧ ਕਰਨਾ ਹੋਵੇਗਾ ਅਤੇ ਆਤਿਸ਼ਬਾਜੀ ਵਾਲੀ ਥਾਂ ਕੋਲ ਸਿਗਰੇਟ ਪੀਣਾ ਮਨਾ ਹੈ ਦਾ ਬੋਰਡ ਲਗਿਆ ਹੋਣਾ ਚਾਹੀਦਾ ਹੈ।
ਐਸ ਡੀ ਐਮ ਸਾਹਿਬ ਨੇ ਅਗੇ ਹੋਰ ਦਸਿਆ ਕਿ ਦਿਵਾਲੀ ਦੇ ਤਿਉਹਾਰ ਦੇ ਮਦੇਨਜਰ ਮਠਿਆਈਆਂ ਬਣਾਉਣ ਵਾਲੀਆਂ ਦੁਕਾਨਾਂ ਆਦਿ ਦੀ ਚੈਕਿੰਗ ਸ਼ੁਰੂ ਕੀਤੀ ਗਈ ਹੈ ਅਤੇ ਮਿਲਾਵਟੀ ਸਮਾਨ ਵੇਚਣ ਜਾ ਬਣਾਉਣ ਵਾਲਿਆ ਨੂੰ ਬਖਸ਼ਿਆਂ ਨਹੀਂ ਜਾਵੇਗਾ ਅਤੇ ਕਿਸੇ ਨੂੰ ਵੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।