ਬਿਰਧ ਆਸ਼ਰਮ ਵਿਚ ਫਰੂਟ ਵੰਡ ਕੇ ਮਨਾਈ ਗਾਂਧੀ ਜਯੰਤੀ

0
1651

ਕੋਟਕਪੂਰਾ , 2 ਅਕਤੂਬਰ (ਮਖਣ ਸੰਿਘ ) :- ਰਾਸ਼ਟਰ ਪਿਤਾ ਮਹਾਤਮਾ ਗਾਧੀ ਦੀ  ਜਯੰਤੀ ਦੇਸ਼ ਵਾਸੀਆਂ  ਦੁਆਰਾ ਵੱਖ-ਵੱਖ ਤਰੀਕਿਆਂ ਨਾਲ ਮਨਾਈ ਜਾਦੀ ਹੈ ਪਰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਲਾ ਪ੍ਰਧਾਨ ਸ: ਗੁਰਾਂਦਿਤਾ ਸਿੰਘ ਧਾਲੀਵਾਲ ਨੇ ਉਸ ਮਹਾਨ ਆਤਮਾ ਦੀ ਬਰਸੀ ਵਿੱਲਖਣ ਤਰੀਕੇ ਦੇ ਨਾਲ ਬਿਰਧ ਆਸ਼ਰਮ ਜਾ ਕੇ ਬਜੁਰਗਾਂ ਨੂੰ ਫਲ- ਫਰੂਟ ਵੰਡ ਕੇ ਮਨਾਈ । ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਸ: ਗੁਰਾਂਦਿਤਾ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਸ਼ਟਰ ਪਿਤਾ ਵੱਲੋ ਦਰਸ਼ਾਏ ਸ਼ਾਂਤੀ ਅਤੇ ਸੱਚ ਦੇ ਮਾਰਗ ਤੇ ਚੱਲ ਕੇ ਗਰੀਬਾਂ ਤੇ ਬਜੁਰਗਾ ਦੀ ਸੇਵਾ ਵਿਚ ਆਪਣਾਂ ਯੋਗਦਾਨ ਪਾ ਆਪਣੇ ਜੀਵਨ ਨੂੰ ਸਫਲ ਕੀਤਾ ਜਾਣਾਂ ਚਾਹੀਦਾ ਹੈ। ਇਸ ਮੌਕੇ ਅਸ਼ਰਮ ਦੇ ਸੰਚਾਲਕ ਬਾਬਾ ਗਰੀਬ ਦਾਸ ਤੋ ਇਲਾਵਾ ਗੁਰਾਂਦਿਤਾ ਸਿੰਘ ਧਾਲੀਵਾਲ ਦੇ ਨਾਲ ਨਿੰਦਰ ਸ਼ਰਮਾ ਅਤੇ ਜਸਵਿੰਦਰ ਸਿੰਘ ਵਿੜੰਗ ਵੀ ਹਾਜਰ ਸਨ।