ਬੀਰਦਵਿੰਦਰ ਸਿੰਘ ਵੱਲੋਂ ਅਨਾਜ ਮੰਡੀ ਰਾਜਪੁਰਾ ਦਾ ਦੌਰਾ ਝੋਨੇ ਦੀ ਫ਼ਸਲ ਦੇ ਖਰੀਦ ਪ੍ਰਬੰਧਾ ਦਾ ਜਾਇਜ਼ਾ ਲਿਆ

0
1238

 
ਰਾਜਪੁਰਾ, 6 ਅਕਤੂਬਰ 2015 (ਧਰਮਵੀਰ ਨਾਗਪਾਲ) ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸਰਦਾਰ ਬੀਰ ਦਵਿੰਦਰ ਸਿੰਘ ਨੇ ਅੱਜ ਝੋਨੇ ਦੀ ਫ਼ਸਲ ਦੇ ਖਰੀਦ ਪ੍ਰਬੰਧਾ ਦਾ ਜਾਇਜ਼ਾ ਲੈਣ ਲਈ ਆਪਣੇ ਸਾਥੀਆਂ ਸਮੇਤ ਅਨਾਜ ਮੰਡੀ ਰਾਜਪੁਰਾ ਦਾ ਦੌਰਾ ਕੀਤਾ। ਉਨ•ਾਂ ਹਰਮੇਸ਼ ਸਿੰਘ ਪੂਨੀਆ ਆੜ•ਤੀ ਦੀ ਦੁਕਾਨ ਤੇ ਬੈਠਕੇ ਕਿਸਾਨਾ ਦੀਆਂ ਤਕਲੀਫ਼ਾਂ ਸੁਣੀਆਂ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ•ਾਂ ਨੇ ਕਿਸਾਨਾ ਤੋਂ ਇਲਾਵਾ ਆੜ•ਤੀ ਐਸੋਸੀਏਸ਼ਨ ਰਾਜਪੁਰਾ ਅਨਾਜ ਮੰਡੀ ਦੇ ਪ੍ਰਧਾਨ ਰਾਜੇਸ਼ ਕੁਮਾਰ ਟਿੱਨੀ, ਹਰਮੇਸ਼ ਸਿੰਘ ਪੂਨੀਆ ਆੜ•ਤੀ, ਵਿਸ਼ਾਲ ਗਰੋਵਰ ਆੜ•ਤੀ ਰਾਜਪੁਰਾ/ ਘਨੌਰ ਅਤੇ ਸਕੱਤ੍ਰ ਮਾਰਕੀਟ ਕਮੇਟੀ ਰਾਜਪੁਰਾ ਗੁਰਵਿੰਦਰ ਪਾਲ ਸਿੰਘ ਨਾਲ ਵੱਖਰੇ ਤੌਰ ਤੇ ਖਰੀਦ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ। ਮੌਕੇ ਤੇ ਇੱਕੱਠੇ ਹੋਏ ਕਿਸਾਨਾ ਨਾਲ ਗੱਲਬਾਤ ਕਰਦਿਆਂ ਸਰਦਾਰ ਬੀਰ ਦਵਿੰਦਰ ਸਿੰਘ ਨੇ ਕਿਸਾਨਾ ਨੂੰ ਭਰੋਸਾ ਦਿੱਤਾ ਕਿ ਉਹ ਹਰ ਸਮੇਂ ਕਿਸਾਨਾਂ ਦੇ ਨਾਲ ਹਨ ਅਤੇ ਉਨ•ਾਂ ਦੀ ਹਰ ਔਕੜ ਸਮੇਂ ਉਨ•ਾਂ ਦਾ ਪੂਰੀ ਤਨਦੇਹੀ ਨਾਲ ਸਾਥ ਦੇਣਗੇ।ਇਸ ਸਮੇਂ ਉਨ•ਾਂ ਨਾਲ ਅਮਰੀਕ ਸਿੰਘ ਪਬਰੀ, ਰਣਬੀਰ ਸਿੰਘ ਪਬਰੀ, ਵਰਿੰਦਰ ਸਿੰਘ ਪਬਰੀ, ਗੁਰਧਿਆਨ ਸਿੰਘ ਪਬਰੀ, ਜੋਗਾ ਸਿੰਘ ਅਬਦੁਲ ਪੁਰ,ਦਵਿੰਦਰ ਕੁਮਾਰ ਸਰਪੰਚ ਪਬਰੀ, ਬਲਬੀਰ ਸਿੰਘ ਨੰਬਰਦਾਰ ਮਡੌਲੀ, ਮਲਕੀਤ ਸਿੰਘ ਨੌਗਾਵਾਂ, ਕੁਲਦੀਪ ਸਿੰਘ ਮਹਿਮਦਪੁਰ, ਨਿਰਮਲ ਸਿੰਘ ਮਹਿਮਦਪੁਰ, ਗੁਰਵਿੰਦਰ ਸਿੰਘ ਨਰੜੂ, ਜੁਝਾਰ ਸਿੰਘ ਖਾਨਪੁਰ ਗੰਡਿਆਂ ਅਮਰ ਸਿੰਘ ਪੰਚ ਪਬਰੀ, ਕਰਨੈਲ ਸਿੰਘ ਪੰਚ ਪਬਰੀ, ਜਸਮੇਰ ਸਿੰਘ ਗਿੱਲ ਫਰੀਦਪੁਰ ਤੋਂ ਇਲਾਵਾ ਸਰਦਾਰ ਬੀਰ ਦਵਿੰਦਰ ਸਿੰਘ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਦੇ ਉਨ•ਾਂ ਦੇ ਸਹਿਪਾਠੀ ਜੰਗ ਸਿੰਘ ਚੰਦੂਮਾਜਰਾ ਅਤੇ ਕ੍ਰਿਪਾਲ ਸਿੰਘ ਮੈਨੇਜਰ ਵੀ ਉਨ•ਾਂ ਦੇ ਨਾਲ ਸਨ ਜੋ ਉਨ•ਾਂ ਦੀ ਵਿਧਾਨ ਸਭਾ ਹਲਕਾ ਘਨੌਰ ਦੀ ਜਨ ਸੰਪਰਕ ਮੁਹਿੰਮ, ਮਿਸ਼ਨ 2017 ਦੀ ਦੇਖ-ਰੇਖ ਸਚਾਰੂ ਢੰਗ ਨਾਲ ਕਰ ਰਹੇ ਹਨ।