ਬੂਚੜਖਾਨੇ ਲਿਜਾਏ ਜਾ ਰਹੇ ਸਾਂਢਾਂ ਦੇ ਭਰੇ ਦੋ ਟੱਰ੍ਕ ਕਾਬੂ

0
1279

ਬੂਚੜਖਾਨੇ ਲਿਜਾਏ ਜਾ ਰਹੇ ਸਾਂਢਾਂ ਦੇ ਭਰੇ ਦੋ ਟੱ੍ਰਕ ਕਾਬੂ
-ਬਜਰੰਗ ਦਲ, ਗਊ ਰੱਖਿਆ ਦਲ ਅਤੇ ਪੁਲਿਸ ਦੇ ਸਾਂਝੀ ਨੀਤੀ ਨਾਲ ਸਫਲ ਹੋ ਸਕਿਆ ਆਪ੍ਰੇਸ਼ਨ
-ਦੋਵੇਂ ਟ੍ਰੱਕਾਂ ਅੰਦਰ ਸਨ 35, ਮਰੇ ਹੋਏ 9, ਬਾਕੀ ਜਿਓੰਦੇ ਪਾਏ 26
ਅਖਿਲੇਸ਼ ਬਾਂਸਲ, ਬਰਨਾਲਾ-
ਬਜਰੰਗ ਦਲ ਅਤੇ ਗਊ ਰੱਖਿਆ ਦਲ ਦੇ ਸਾਂਝੇ ਆਪ੍ਰੇ

ਫੋਟੋ ਕੈਪਸ਼ਨ-08 ਬੀਐਨਐਲ-01-ਹੰਢਿਆਇਆ ਚੌਕ 'ਤੇ ਸਾਂਢਾਂ ਦੇ ਭਰੇ ਟ੍ਰੱਕਾਂ ਨੂੰ ਘੇਰਦੇ ਹੋਏ ਬਜਰੰਗ ਦਲ, ਗਊ ਰੱਖਿਆ ਦਲ ਦੇ ਆਗੂ ਅਤੇ ਜ਼ਿਲਾ ਦੀ ਪੁਲਿਸ।
ਫੋਟੋ ਕੈਪਸ਼ਨ-08 ਬੀਐਨਐਲ-01-ਹੰਢਿਆਇਆ ਚੌਕ ‘ਤੇ ਸਾਂਢਾਂ ਦੇ ਭਰੇ ਟ੍ਰੱਕਾਂ ਨੂੰ ਘੇਰਦੇ ਹੋਏ ਬਜਰੰਗ ਦਲ, ਗਊ ਰੱਖਿਆ ਦਲ ਦੇ ਆਗੂ ਅਤੇ ਜ਼ਿਲਾ ਦੀ ਪੁਲਿਸ।
08bnl-02
ਫੋਟੋ ਕੈਪਸ਼ਨ-08 ਬੀਐਨਐਲ-02-ਟ੍ਰੱਕਾਂ ਅੰਦਰ ਲੁਕੋ ਕੇ ਰੱਖੇ ਹੋਏ ਸਾਂਢਾਂ ਦੀ ਹਾਲਤ ਨੂੰ ਵੇਖਦੇ ਹੋਏ ਹਿੰਦੂ ਸੰਗਠਨ ਦੇ ਆਗੂ।
08bnl-03
ਫੋਟੋ ਕੈਪਸ਼ਨ-08 ਬੀਐਨਐਲ-03- ਟ੍ਰੱਕਾਂ ਅੰਦਰ ਲੁਕੋ ਕੇ ਰੱਖੇ ਹੋਏ ਸਾਂਢ।
08bnl-04
ਫੋਟੋ ਕੈਪਸ਼ਨ-08 ਬੀਐਨਐਲ-04-ਹਿਰਾਸਤ ‘ਚ ਲਏ ਹੋਏ ਦੋਵੇਂ ਟ੍ਰੱਕ।
08bnl-05
ਫੋਟੋ ਕੈਪਸ਼ਨ-08 ਬੀਐਨਐਲ-05-ਪਸ਼ੂਆਂ ਨਾਲ ਭਰੇ ਟ੍ਰੱਕਾਂ ਨੂੰ ਪੁਲਿਸ ਲਾਈਨ ਲਿਜਾਂਦੀ ਹੋਈ ਪੁਲਿਸ ਦੀ ਗੱਡੀ।
08bnl-06
ਫੋਟੋ ਕੈਪਸ਼ਨ-08 ਬੀਐਨਐਲ-06-ਡੀ.ਐਸ.ਪੀ. ਪਲਵਿੰਦਰ ਸਿੰਘ ਚੀਮਾ ਨਾਲ ਗੱਲਬਾਤ ਕਰਦੇ ਹੋਏ ਹਿੰਦੂ ਸੰਗਠਨਾਂ ਦੇ ਆਗੂ।

ਸ਼ਨ ਨਾਲ ਹਰਿਆਣਾ ਤੋਂ ਚੱਲਕੇ ਬੂਚੜਖਾਨੇ ਲਿਜਾਏ ਜਾ ਰਹੇ ਸਾਂਢਾਂ ਦੇ ਭਰੇ ਦੋ ਟ੍ਰੱਕਾਂ ਨੂੰ ਹੰਢਿਆਇਆ ਚੌਕ ‘ਤੇ ਕਾਬੂ ਕਰ ਲਿਆ ਗਿਆ। ਜਿੰਨਾਂ ਅੰਦਰ 35 ਪਸ਼ੂ ਸਨ। ਦੱਸਣਯੋਗ ਹੈ ਕਿ ਟੱ੍ਰਕਾਂ ਦੀ ਪੜਤਾਲ ਕਰਨ ‘ਤੇ ਉਹਨਾਂ ਵਿੱਚੋਂ 9 ਪਸ਼ੂ ਮਰੇ ਹੋਏ ਪਾਏ ਗਏ ਹਨ। ਪੁਲਿਸ ਵੱਲੋਂ ਇਹਨਾਂ ਟ੍ਰੱਕਾਂ ਨੂੰ ਪੁਲਿਸ ਲਾਈਨ ਭੇਜ ਕੇ ਪੁਲਿਸ ਨੇ ਜਾਂਚ-ਪੜਤਾਲ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਪੰਜਾਬ ਪੱਧਰੀ ਹਿੰਦੂ ਅਤੇ ਧਾਰਮਿਕ ਸੰਗਠਨਾਂ ਦੇ ਨੇਤਾਵਾਂ ਦੇ ਵੀ ਪਹੁੰਚਣ ਬਾਰੇ ਦੱਸਿਆ ਜਾ ਰਿਹਾ ਸੀ।
ਇਸ ਢੰਗ ਨਾਲ ਕੀਤਾ ਆਪ੍ਰੇਸ਼ਨ-
ਬਜਰੰਗ ਦਲ ਅਤੇ ਗਊ ਰੱਖਿਆ ਦਲ ਆਗੂਆਂ ਨੂੰ ਸੂਚਨਾ ਮਿਲੀ ਸੀ ਕਿ ਸਾਂਢਾਂ ਦੇ ਦੋ ਟੱ੍ਰਕ ਐਚ.ਆਰ. –38 ਐਮ./8379 ਅਤੇ ਆਰ.ਜੇ. 19-ਜੀ.ਏ./5139 ਨੰਬਰੀ ਵਾਇਆ ਬਠਿੰਡਾ ਅਤੇ ਹੰਢਿਆਇਆ ਚੌਕ ਰਾਹੀਂ ਹੁੰਦੇ ਹੋਏ ਬੂਚੜਖਾਨੇ ਜਾ ਰਹੇ ਹਨ ਅਤੇ ਬਠਿੰਡਾ ਦੀ ਹੱਦ ਪਾਰ ਕਰ ਚੁੱਕੇ ਹਨ। ਜਿਸਦੇ ਅਧਾਰ ‘ਤੇ ਪਹਿਲਾਂ  ਭੁੱਚੋ ਮੰਡੀ ਦੇ ਹਾਈ-ਵੇ ‘ਤੇ ਦਲ ਦੇ ਵਰਕਰ ਪੁੱਜੇ। ਜਦੋਂ ਉੱਥੋਂ ਪਤਾ ਲੱਗਾ ਕਿ ਟ੍ਰੱਕ ਤਾਂ ਅੱਗੇ ਨਿਕਲ ਚੁੱਕੇ ਹਨ ਤਾਂ ਰਾਮਪੁਰਾ ਦੀ ਟੀਮ ਨੂੰ ਸੂਚਨਾ ਦਿੱਤੀ ਗਈ। ਪਰ ਜਦੋਂ ਉਥੋਂ ਵੀ ਕਾਮਯਾਬੀ ਹੱਥ ਨਾ ਲੱਗੀ ਤਾਂ ਦਲਾਂ ਦੇ ਆਗੂਆਂ ਅਤੇ ਵਰਕਰਾਂ ਨੇ ਰਾਮਪੁਰੇ ਤੋਂ ਟੱ੍ਰਕਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਿੰਵੇ ਹੀ ਦੋਵੇਂ ਟੱ੍ਰਕ ਹੰਢਿਆਇਆ ਚੌਕ ਨੇੜੇ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਦੋਂਵੇ ਸੰਗਠਨਾਂ ਦੇ ਵਰਕਰਾਂ, ਆਗੂਆਂ ਅਤੇ ਪੁਲਿਸ ਨੇ ਟ੍ਰੱਕਾਂ ਦੀ ਪੜਤਾਲ ਕੀਤੀ। ਜੋ ਕਿ ਸੂਚਨਾ ਮੁਤਾਬਿਕ ਦੋਵੇਂ ਟ੍ਰੱਕਾਂ ਅੰਦਰ ਸਾਂਢ ਮੌਜੂਦ ਸਨ। ਜਿੰਨਾਂ ਨੂੰ ਚਾਰੇ ਪਾਸਿਓੰ ਬੰਨਿਆ ਅਤੇ ਕਸਿਆ ਹੋਇਆ ਸੀ।
ਇਹ ਕਹਿੰਦੇ ਹਨ ਦਲਾਂ ਦੇ ਆਗੂ-
ਬਜਰੰਗ ਦਲ ਦੇ ਆਗੂ ਨੀਲਮਣੀ ਸਮਾਧੀਆ, ਗਊ ਰੱਖਿਆ ਦਲ ਦੇ ਪੰਜਾਬ ਪ੍ਰਧਾਨ ਅਜਾਇਬ ਸਿੰਘ ਦਾਤੇਵਾਸ, ਵਿਜੈ ਮਾਰਵਾੜੀ, ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਗਊ ਹੱਤਿਆ ‘ਤੇ ਸਖਤ ਪਾਬੰਦੀ ਦੇ ਬਾਵਜੂਦ ਗੈਰ ਸਮਾਜਿਕ ਤਾਕਤਾਂ ਵੱਲੋਂ ਗਊਆਂ, ਸਾਂਢਾਂ ਨੂੰ ਬੂਚੜਖਾਨੇ ਲਿਜਾਣ ਦਾ ਸਿਲਸਿਲਾ ਜਾਰੀ ਹੈ। ਜਿਸ ਲਈ ਸਮੇਂ ਦੀਆਂ ਸਰਕਾਰਾਂ ਜਿੰਮੇਵਾਰ ਹਨ। ਉਹਨਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਮਾਰੇ ਗਏ ਸਾਂਢਾਂ ਦੇ ਮਾਮਲੇ ਦੇ ਮੁੱਖ ਦੋਸ਼ੀਆਂ ਨੂੰ ਜਲਦ ਤੋਂ ਜਲਦ ਹਿਰਾਸਤ ‘ਚ ਲਿਆ ਜਾਵੇ ਅਤੇ ਉਹਨਾਂ ਖਿਲਾਫ ਹੱਤਿਆ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ।
ਇਹ ਕਹਿੰਦੇ ਹਨ ਅਧਿਕਾਰੀ-
ਘਟਣਾ ਵਾਲੀ ਥਾਂ ‘ਤੇ ਮੌਜੂਦ ਡੀ.ਐਸ.ਪੀ. ਪਰਵਿੰਦਰ ਜੀਤ ਸਿੰਘ ਚੀਮਾ ਅਤੇ ਸਦਰ ਥਾਣਾ ਦੇ ਐਸ.ਐਚ.ਓ. ਰਜੇਸ਼ ਕੁਮਾਰ ਸਨੇਹੀ ਦਾ ਕਹਿਣਾ ਸੀ ਕਿ ਸਾਂਢਾਂ ਦੇ ਭਰੇ ਹੋਏ ਦੋਵੇਂ ਟੱ੍ਰਕ ਨੂੰ ਹਿਰਾਸਤ ‘ਚ ਲੈ ਲੇ ਗਏ ਹਨ। ਮਾਮਲੇ ਦੀ ਗਹਿਰਾਈ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।