ਬੇਨਜ਼ੀਰ ਭੁੱਟੋ ਕਤਲਕਾਂਡ ‘ਚ ਮੁਸ਼ੱਰਫ ਭਗੌੜਾ ਕਰਾਰ

0
1358

ਬੁਗਤੀ ਕਤਲਕਾਂਡ ‘ਚ ਇਕ ਦਿਨ ਪਹਿਲਾਂ ਹੀ ਹਾਈ ਕੋਰਟ ਤੋਂ ਦੋਸ਼ ਮੁਕਤ ਹੋਏ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਸਾਬਕਾ ਪ੫ਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਮਾਮਲੇ ‘ਚ ਭਗੌੜਾ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਾਇਦਾਦ ਵੀ ਜ਼ਬਤ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਦੋ ਪੁਲਿਸ ਅਧਿਕਾਰੀਆਂ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅੱਤਵਾਦ ਰੋਕੂ ਅਦਾਲਤ ਨੇ ਪੰਜ ਹੋਰਨਾਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।

ਪਾਕਿਸਤਾਨ ਦੀ ਦੋ ਵਾਰ ਪ੫ਧਾਨ ਮੰਤਰੀ ਰਹਿ ਚੁੱਕੀ ਬੇਨਜ਼ੀਰ ਭੁੱਟੋ ਦੀ ਹੱਤਿਆ ਚੋਣ ਪ੫ਚਾਰ ਮੁਹਿੰਮ ਦੌਰਾਨ 27 ਦਸੰਬਰ, 2007 ਨੂੰ ਕਰ ਦਿੱਤੀ ਗਈ ਸੀ। ਉਹ ਰਾਵਲਪਿੰਡੀ ਦੇ ਲਿਆਕਤ ਬਾਗ ਤੋਂ ਇਕ ਜਨ ਸਭਾ ਨੂੰ ਸੰਬੋਧਿਤ ਕਰਕੇ ਨਿਕਲ ਰਹੀ ਸੀ, ਜਦੋਂ ਆਤਮਘਾਤੀ ਬੰਬ ਹਮਲਾਵਰ ਨੇ ਉਨ੍ਹਾਂ ਦੀ ਕਾਰ ਦੇ ਨੇੜੇ ਜਾ ਕੇ ਖ਼ੁਦ ਨੂੰ ਉਡਾ ਲਿਆ ਸੀ। ਉਸ ਤੋਂ ਬਾਅਦ ਅੰਨ੍ਹੇਵਾਹ ਗੋਲੀਬਾਰੀ ਵੀ ਸ਼ੁਰੂ ਹੋ ਗਈ ਸੀ। ਇਸ ਹੱਤਿਆਕਾਂਡ ‘ਚ ਭੁੱਟੋ ਤੋਂ ਇਲਾਵਾ 22 ਹੋਰਨਾਂ ਲੋਕਾਂ ਦੀ ਜਾਨ ਚਲੀ ਗਈ ਸੀ।

ਵਿਸ਼ੇਸ਼ ਜੱਜ ਅਸਗਰ ਖ਼ਾਨ ਨੇ ਮੁਸ਼ੱਰਫ ਨੂੰ ਭਗੌੜਾ ਤੇ ਰਾਵਲਪਿੰਡੀ ਦੇ ਸਾਬਕਾ ਸੀਪੀਓ ਸਉਦ ਅਜੀਜ ਤੇ ਰਾਵਲ ਟਾਊਨ ਦੇ ਸਾਬਕਾ ਐੱਸਪੀ ਖੁੱਰਮ ਸ਼ਹਿਜ਼ਾਦ ਨੂੰ 17-17 ਸਾਲ ਕੈਦ ਦੀ ਸ਼ਜਾ ਸੁਣਾਈ ਹੈ। ਦੋਵਾਂ ਸਾਬਕਾ ਅਧਿਕਾਰੀਆਂ ਨੂੰ ਜੇਲ੍ਹ ਤੋਂ ਹੀ ਗਿ੫ਫ਼ਤਾਰ ਕਰ ਲਿਆ ਗਿਆ। ਇਸ ਫ਼ੈਸਲੇ ‘ਤੇ ਬੇਨਜ਼ੀਰ ਭੁੱਟੋ ਦੀ ਬੇਟੀ ਆਸਿਫਾ ਭੁੱਟੋ ਨੇ ਟਵੀਟ ਕਰਕੇ ਕਿਹਾ ਕਿ ਦਸ ਸਾਲ ਬਾਅਦ ਵੀ ਉਨ੍ਹਾਂ ਨੂੰ ਨਿਆਂ ਦੀ ਉਡੀਕ ਹੈ। ਦੂਜੀ ਬੇਟੀ ਬਖ਼ਤਾਵਰ ਭੁੱਟੋ ਨੇ ਫ਼ੈਸਲੇ ਤੋਂ ਨਾਖ਼ੁਸ਼ੀ ਜਾਹਿਰ ਕਰਦਿਆਂ ਮੁਸ਼ੱਰਫ ਦੀ ਗਿ੫ਫ਼ਤਾਰੀ ਦੀ ਮੰਗ ਕੀਤੀ ਹੈ। ਪਰਵੇਜ਼ ਮੁਸ਼ੱਰਫ ਫਿਲਹਾਲ ਦੁਬਈ ‘ਚ ਰਹਿ ਰਹੇ ਹਨ। ਅਦਾਲਤ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸ਼ੱਕੀ ਏਤਜਾਜ ਸ਼ਾਹ, ਸ਼ੇਰ ਜਮਾਨ, ਅਬਦੁਲ ਰਾਸ਼ਿਦ, ਰਫਾਕਤ ਹੁਸੈਨ ਤੇ ਹਸਨੈਨ ਗੁਲ ਨੂੰ ਬਰੀ ਕਰ ਦਿੱਤਾ।