ਬੈਂਕ ਮੈਨੇਜਰ ਨੂੰ ਗਾਰਡ ਨੇ ਗੋਲੀ ਮਾਰ ਕੇ ਕੀਤਾ ਹਲਾਕ

0
1802

ਬੈਂਕ ਮੈਨੇਜਰ ਨੂੰ ਗਾਰਡ ਨੇ ਗੋਲੀ ਮਾਰ ਕੇ ਕੀਤਾ ਹਲਾਕ

ਬਟਾਲਾ/ਗੁਰਦਾਸਪੁਰ , 19 ਅਗਸਤ ( ਯੂਵੀ ਸਿੰਘ ਮਾਲਟੂ ) – ਜਿਲ੍ਹੇ ਦੇ ਕਸਬਾ ਧਾਰੀਵਾਲ ‘ਚ ਦੇਨਾ ਬੈਂਕ  ਦੇ ਮੈਨੇਜਰ ਦਾ ਕਤਲ ਕਰ ਦਿੱਤਾ ਗਿਆ ਹੈ। ਬੈਂਕ ਦੇ ਹੀ ਸੁਰੱਖਿਆ ਕਰਮੀ ਤੇ ਮੈਨੇਜਰ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਇਲਜ਼ਾਮ ਲੱਗਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।ਜਾਣਕਾਰੀ ਮੁਤਾਬਕ ਦੇਨਾ ਬੈਂਕ ਦੀ ਧਾਰੀਵਾਲ ਬ੍ਰਾਂਚ ਦਾ ਸੁਰੱਖਿਆ ਕਰਮੀ ਸ਼ਰਨਜੀਤ ਅਕਸਰ ਦੇਰੀ ਨਾਲ ਡਿਊਟੀ ਤੇ ਆਉਂਦਾ ਸੀ। ਇਸ ਤੇ ਬੈਂਕ ਮੈਨੇਜਰ ਸੁਭਾਸ਼ ਕੁਮਾਰ ਅਕਸਰ ਉਸ ਨੂੰ ਸਮੇਂ ਸਿਰ ਆਉਣ ਲਈ ਕਹਿੰਦੇ ਸਨ। ਅੱਜ ਵੀ ਅਜਿਹਾ ਹਾ ਹੋਇਆ, ਸ਼ਰਨਜੀਤ ਡਿਊਟੀ ਤੇ ਦੇਰੀ ਨਾਲ ਆਇਆ ਸੀ। ਬੈਂਕ ਮੈਨੇਜਰ ਸੁਭਾਸ਼ ਨੇ ਜਦ ਉਸ ਨੂੰ ਫਿਰ ਤੋਂ ਸਮੇਂ ਸਿਰ ਆਉਣ ਦੀ ਚੇਤਾਵਨੀ ਦਿੱਤੀ ਤਾਂ ਗੁੱਸੇ ਚ ਆਏ ਸੁਰੱਖਿਆ ਗਾਰਡ ਸ਼ਰਨਜੀਤ ਸਿੰਘ ਨੇ ਆਪਣੀ ਰਾਈਫਲ ਨਾਲ ਸੁਭਾਸ਼ ਤੇ ਗੋਲੀ ਚਲਾ ਦਿੱਤੀ। ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਕਤਲ ਦੇ ਮੁਲਜ਼ਮ ਸੁਰੱਖਿਆ ਕਰਮੀ ਸਾਬਕਾ ਫੌਜੀ ਸ਼ਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਕਤਲ ਲਈ ਵਰਤੀ ਗਈ ਰਾਈਫਲ ਵੀ ਕਬਜ਼ੇ ‘ਚ ਲੈ ਲਈ ਹੈ। ਮ੍ਰਿਤਕ ਸੁਭਾਸ਼ ਜੰਮੂ ਦੇ ਰਹਿਣ ਵਾਲੇ ਸਨ ।