ਬ੍ਰਹਮ ਗਿਆਨੀ ਬਾਬਾ ਬਹਾਦਰ ਸਿੰਘ ਕਾਨ•ਪੁਰ ਵਾਲੇ ਨਮਿਤ ਅੰਤਿਮ ਅਰਦਾਸ 6 ਨੂੰ

0
1700

ਲੁਧਿਆਣਾ 4 ਦਸੰਬਰ (ਸੀ ਐਨ ਆਈ )- ਬ੍ਰਹਮ ਗਿਆਨੀ ਬਾਬਾ ਬਹਾਦਰ ਸਿੰਘ ਜੀ ਕਾਨ•ਪੁਰ ਵਾਲੇ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨਾ ਨਮਿਤ ਸ਼੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 06 ਦਸੰਬਰ 2017 ਨੂੰ ਸਵੇਰੇ 11:30 ਵਜੇ ਗੁਰਦੁਆਰਾ ਸਿੰਘ ਸਭਾ, ਈ-ਬਲਾਕ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ, ਵਿਖੇ ਪਾਏ ਜਾਣਗੇ। ਇਸ ਉਪਰੰਤ ਗਿਆਨੀ ਰਣਜੀਤ ਸਿੰਘ ਜੀ ਗੌਹਰ ਅਤੇ ਭਾਈ ਜੋਗਿੰਦਰ ਸਿੰਘ ਰਿਆੜ ਹਾਜ਼ਰੀ ਭਰਨਗੇ। ਇਸ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਸੰਗਤ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰੇਗੀ।