ਬ੍ਰੇਕਿੰਗ ਨਿਊਜ਼ – ਰੈਲੀ ਤੋਂ 2 ਦਿਨ ਪਹਿਲਾਂ ਹੀ ਕਾਂਗਰਸੀ ਬਠਿੰਡੇ ਲਈ ਹੋਏ ਰਵਾਨਾ

0
1187

ਅਕਾਲੀਆਂ ਦੀ ਵਧੀਕੀਆਂ ਅਤੇ ਟਰਾਂਸਪੋਰਟ ਅਧਿਕਾਰੀਆਂ ਵੱਲੋਂ ਬੱਸਾਂ ਦੇ ਮਾਲਕਾਂ ’ਤੇ ਸ਼ਿਕੰਜਾ ਕੱਸਣ ਤੋਂ ਬਾਦ ਲਿਆ ਫੈਸਲਾ

ਬਰਨਾਲਾ, (ਅਖਿਲੇਸ਼ ਬਾਂਸਲ) 12 ਦਸੰਬਰ- ਬਠਿੰਡਾ ’ਚ ਹੋਣ ਵਾਲੀ ਕਾਂਗਰਸ ਦੀ ਰੈਲੀ ਨੂੰ ਅਜੇ 2 ਦਿਨ ਬਾਕੀ ਹਨ, ਪਰ ਕਾਂਗਰਸੀਆਂ ਨੇ ਅਕਾਲੀਆਂ ਦੇ ਦੰਦ ਖੱਟੇ ਕਰਨ ਲਈ ਹੁਣੇ ਤੋਂ ਹੀ ਬਠਿੰਡਾ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਹੰਢਿਆਇਆ ਦੇ ਇੱਕ ਪੈਟਰੋਲ ਪੰਪ ’ਤੇ ਆਪਣੀਆਂ ਗੱਡੀਆਂ ’ਚ ਤੇਲ ਪਵਾ ਰਹੇ ਕਾਂਗਰਸੀ ਵਰਕਰਾਂ ਨੇ ਦੱਸਿਆ ਕਿ ਉਹ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਅਤੇ ਕਾਂਗਰਸ ਦੀ ਰੈਲੀ ਨੂੰ ਪ੍ਰਭਾਵਸ਼ਾਲੀ ਬਨਾਊਣ ਲਈ ਐਡਵਾਂਸ ਤੌਰ ’ਤੇ ਜਾ ਰਹੇ ਹਨ। ਜੋ ਉੱਥੇ ਹੋਟਲਾਂ ਜਾਂ ਧਾਰਮਿਕ ਸਥਾਨਾਂ ’ਤੇ ਨਹੀਂ ਬਲਿਕ ਆਪਣੇ ਰਿਸ਼ਤੇਦਾਰਾਂ ਜਾਂ ਪਾਰਟੀ ਵਰਕਰਾਂ ਦੇ ਘਰ ਰਹਿਣਗੇ। ਉਹਨਾਂ ਦਾ ਕਹਿਣਾ ਸੀ ਕਿ ਅਕਾਲੀਆਂ ਦੀ ਵਧੀਕੀਆਂ ਅਤੇ ਟਰਾਂਸਪੋਰਟ ਅਧਿਕਾਰੀਆਂ ਵੱਲੋਂ ਬੱਸਾਂ ਦੇ ਮਾਲਕਾਂ ’ਤੇ ਸ਼ਿਕੰਜਾ ਕੱਸਣ ਤੋਂ ਬਾਦ ਕਾਂਗਰਸ ਵਰਕਰਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਅਕਾਲੀ ਅਤੇ ਭਾਜਪਾ ਗਠਜੋੜ ਵੱਲੋਂ ਬਠਿੰਡਾ ’ਚ ਸਦਭਾਵਨਾ ਰੈਲੀਆਂ ਦੀ ਸ਼ੁਰੂਆਤ ਹੋਈ ਸੀ। ਉਸੇ ਦੌਰਾਨ ਕਾਂਗ੍ਰਸ ਦੀ ਹਾਈ ਕਮਾਂਡ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਥਾਂ ’ਤੇ ਅਕਾਲੀਆਂ ਦਾ ਸਾਹਮਣਾ ਹੌਂਸਲਾ ਰੱਖਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰੰਦਰ ਸਿੰਘ ਨੂੰ ਯੋਗ ਕਰਾਰ ਦੇ ਦਿੱਤਾ ਅਤੇ ਕੈਪਟਨ ਨੂੰ ਪੰਜਾਬ ਦਾ ਪ੍ਰਧਾਨ ਐਲਾਨ ਕਰ ਦਿੱਤਾ। ਜਿਸਤੋਂ ਤੁਰੰਤ ਬਾਦ ਉੱਪ-ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕੈਪਟਨ ਨੂੰ ਲਲਕਾਰ ਦੇ ਦਿੱਤੀ ਕਿ ਜੇਕਰ ਕਾਂਗਰਸ ’ਚ ਦਮ ਹੈ। ਸੁਖਬੀਰ ਦੇ ਚੈਲੇਂਜ ਨੂੰ ਸਿਰਮੱੇ ਪ੍ਰਵਾਣ ਕਰਦਿਆਂ ਕੈਪਟਨ ਨੇ ਆਪਣੀ ਪਹਿਲੀ ਰੈਲੀ ਦੀ ਸ਼ੁਰੂਆਤ ਬਠਿੰਡਾ ਤੋਂ ਕਰਨ ਦਾ ਐਲਾਨ ਤਾਂ ਕੀਤਾ ਹੀ ਉਸਦੀ ਸ਼ੁਰੂਆਤ ਆਪਣੀ ਤਾਜਪੋਸ਼ੀ ਤੋਂ ਕਰਨ ਦੀ ਵੀ ਐਲਾਨ ਕਰ ਦਿੱਤਾ। 8 ਸਾਲਾਂ ਤੋਂ ਘਰੋਂ ਘਰੀਂ ਨਿਰਾਸ਼ ਬੈਠੇ ਕਾਂਗਰਸ ਦੇ ਵਰਕਰਾਂ ਨੇ ਦੱਸਿਆ ਕਿ ਕੈਪਟਨ ਦੀ ਬਠਿੰਡਾ ਰੈਲੀ ਨੂੰ ਕਾਮਯਾਬ ਬਨਾਊਣ ਲਈ ਅਤੇ ਗਠਜੋੜ ਦੇ ਹਰ ਚੈਲੇਂਜ ਨੂੰ ਚਿੱਤ ਕਰਨ ਲਈ ਉਕੱਤ ਯੋਜਨਾ ਤਿਆਰ ਕੀਤੀ ਹੈ । ਰੈਲੀ ਤੋਂ ਪਹਿਲਾਂ ਕਾਂਗਰਸ ਦੇ 4 ਲੱਖ ਤੋਂ ਵੱਧ ਵਰਕਰ ਅਤੇ ਸਮਰਥਕ ਬਠਿੰਡਾ ਸ਼ਹਿਰ ਦੇ ਅੰਦਰ ਅਤੇ ਆਸ ਪਾਸ ਦੇ ਪਿੰਡਾਂ ਕਸਬਿਆਂ ’ਚੇ ਡੇਰੇ ਲਾ ਲੈਣਗੇ। ਕੀ ਕਹਿੰਦੇ ਹਨ ਕਾਂਗਰਸੀ ਨੇਤਾ-

ਜ਼ਿਲਾ ਬਰਨਾਲਾ ਦੇ ਪੰਜ ਮਾਰਗੀ ਚੌਕ ਹੰਢਿਆਇਆ 'ਤੇ ਲੱਗਿਆ ਹੋਇਆ ਕੈਪਟਨ ਦਾ ਸਵਾਗਤੀ ਹੋਰਡਿੰਗ ਬੋਰਡ।

ਕਾਂਗਰਸ ਦੇ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਬਠਿੰਡਾ ਰੈਲੀ ਨੂੰ ਲੈਕੇ ਪੂਰੇ ਪੰਜਾਬ ’ਚ ਨੇਤਾਵਾਂ ਅਤੇ ਵਰਕਰਾਂ ’ਚ ਉਤਸ਼ਾਹ ਹੈ। ਜਿੰਨਾਂ ਵੱਲੋਂ ਹਾਈਕਮਾਨ ਤੋਂ ਮਿਲੀਆਂ ਹਿਦਾਇਤਾਂ ਤੇ ਯੋਜਨਾਬੱਧ ਤਰੀਕੇ ਨਾਲ ਰੈਲੀ ਦੀਆਂ ਤਿਆਰੀਆਂ ਲਈ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ। ਦਿੜਬਾ ਦੇ ਸਾਬਕਾ ਵਿਧਾਇਕ ਕਾਂਗਰਸੀ ਨੇਤਾ ਸੁਰਜੀਤ ਸਿੰਘ ਧੀਮਾਨ ਦੀ ਅਗਵਾਈ ਹੇਠ ਵੱਡਾ ਕਾਫਿਲਾ ਬਠਿੰਡਾ ਪੁੱਜੇਗਾ।