ਬੱਸ-ਕੈਂਟਰ ਦੀ ਟੱਕਰ ਵਿੱਚ ਦੋ ਡਰਾਈਵਰਾਂ ਦੀ ਮੌਤ, 5 ਜਖ਼ਮੀਆਂ ਵਿੱਚੋਂ ਚਾਰ ਰੈਫਰ

0
1323

-ਪੁਲਿਸ ਨੇ ਕੀਤਾ ਬੱਸ ਚਾਲਕ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ਼
ਬਰਨਾਲਾ 17 ਨਵਬਰ  (ਅਖਿਲੇਸ਼ ਬਾਂਸਲ) ਹੰਢਿਆਇਆ ਵਿਖੇ ਸਿਰਸਾ ਹਾਈ-ਵੇ ‘ਤੇ ਲੰਘੀ ਦੇਰ ਸ਼ਾਮੀਂ ਮਾਨਸਾ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਅਤੇ ਲੁਧਿਆਣਾ ਤੋਂ ਮਾਨਸਾ ਵੱਲ ਜਾ ਰਹੇ ਕੈਂਟਰ ਦੀ ਟੱਕਰ ਹੋ ਗਈ। ਜਿਸ ਦੌਰਾਨ 2 ਡਰਾਈਵਰਾਂ ਦੀ ਮੌਤ ਹੋ ਗਈ ਅਤੇ ਕੈਂਟਰ ਚਾਲਕ ਜਿਸਦੀਅੰ ਦੋਵੇਂ ਲੱਤਾਂ ਟੁੱਟ ਗਈਆਂ ਦੇ ਸਣੇ 5 ਲੋਕ ਜਖ਼ਮੀ ਹੋ ਗਏ। ਜਿੰਨਾਂ ਵਿੱਚੋਂ ਤਿੰਨ ਨੂੰ ਪਟਿਆਲਾ ਅਤੇ ਇੱਕ ਨੂੰ ਚੰਡੀਗੜ ਰੈਫਰ ਕਰ ਦਿੱਤਾ ਗਿਆ। ਜਦੋਂਕਿ ਜਖਮੀ ਹੋਏ ਪੀਆਰਟੀਸੀ ਬਸ ਦੇ ਕੰਡਕਟਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਿਲੇ ਦੀ ਪੁਲਿਸ ਨੇ ਬੱਸ ਚਾਲਕ ਖਿਲਾਫ ਮਾਮਲਾ ਦਰਜ਼ ਕਰਕੇ ਘਟਣਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਘਟਣਾ ਵਾਲੀ ਥਾਂ ਹੰਢਿਆਇਆ ਦੇ ਸਟੈਂਡਰਡ ਚੌਕ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਰਾਤ ਕਰੀਬ 8-30 ਵਜੇ ਬਰਨਾਲਾ ਡਿਪੂ ਦੀ ਬੱਸ ਨੰਬਰ ਪੀ.ਬੀ.10 ਬੀ-4516 ਜੋ ਕਿ ਮਾਨਸਾ ਤੋਂ ਬਰਨਾਲਾ ਆ ਰਹੀ ਸੀ, ਉਸ ਵਿੱਚ 12 ਲੋਕ ਸਵਾਰ ਸਨ, ਜਿਸਦੀ ਲੁਧਿਆਣਾ ਤੋਂ ਮਾਨਸਾ ਵੱਲ ਜਾ ਰਹੇ ਕੈਂਟਰ ਨੰਬਰ ਐਚ.ਆਰ. 61/1877  ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਤੇਜ ਰਫ਼ਤਾਰ ਹੋਣ ਕਾਰਣ ਟੱਕਰ ਮਗਰੋਂ ਬੱਸ ਸੱਪ ਵਾਂਗ ਮੇਲਦੀ ਅਤੇ ਸੜਕ ਕਿਨਾਰੇ ਖੜੇ 11 ਕੇ.ਵੀ. ਬਿਜਲੀ ਦੇ ਖੰਭੇ ਨੂੰ ਤੋੜਦੀ ਹੋਈ ਇੱਕ ਦੁਕਾਨ ‘ਚ ਵੜ ਗਈ। ਜਿਸ ਨਾਲ ਦੁਕਾਨ ਅੰਦਰ ਵੀ ਭਾਰੀ ਨੁਕਸਾਨ ਹੋ ਗਿਆ।
ਮਰਨ ਵਾਲਿਆਂ ਵਿੱਚ ਪੀਆਰਟੀਸੀ ਦੇ ਡਰਾਇਵਰਾਂ ਦੀ ਪਛਾਣ ਬੂਟਾ ਸਿੰਘ ਸ਼ਹਿਣਾ ਅਤੇ ਉਸਦੇ ਸਾਹਮਣੇ ਸੀਟ ਨੰਬਰ 1 ‘ਤੇ ਬੈਠੇ ਗੁਰਮੇਲ ਸਿੰਘ ਬਖਤਗੜ ਦੇ ਤੌਰ ‘ਤੇ ਹੋਈ ਹੈ। ਜਦੋਂਕਿ ਜਖ਼ਮੀਆਂ ਵਿੱਚ ਸ਼ਾਮਲ ਕੈਂਟਰ ਚਾਲਕ ਧਰਮਿੰਦਰ ਸਿੰਘ ਮਾਨਸਾ, ਬੱਸ ਕੰਡਕਟਰ ਜਗਸੀਰ ਸਿੰਘ ਫਰੀਦਕੋਟ, ਕੰਡਕਟਰ ਈਸ਼ਰ ਸਿੰਘ ‘ਫੌਜੀ’ ਪਿੰਡ ਫੱਤਾ ਮਲੂਕਾ-ਮਾਨਸਾ, ਰਣਵੀਰ ਸਿੰਘ ਜਲੰਧਰ, ਸੁਖਦੇਵ ਸਿੰਘ ਬਰਨਾਲਾ ਵੱਜੋਂ ਹੋਈ ਹੈ। ਮੌਕੇ ‘ਤੇ ਹਸਪਤਾਲ ‘ਚ ਮੌਜੂਦ ਡਾਕਟਰ ਦੀਪਲੇਖ ਸਿੰਘ ਅਤੇ ਫਰਮਾਸਿਸਟ ਖੁਸ਼ਦੇਵ ਨੇ ਦੱਸਿਆ ਕਿ ਜਖ਼ਮੀ ਬਸ ਕੰਡਕਟਰ ਨੂੰ ਛੱਡਕੇ ਬਾਕੀ ਚਾਰੇ ਜਖਮੀਆਂ ਦੀ ਹਾਲਤ ਕਾਫੀ ਖਰਾਬ ਸੀ, ਜਿੰਨਾਂ ਨੂੰ ਫਸਟ-ਏਡ ਦੇਕੇ ਪਟਿਆਲਾ ਅਤੇ ਇੱਕ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਘਟਣਾ ਦੀ ਜਾਂਚ ਪੜਤਾਲ ਕਰ ਰਹੇ ਪੁਲਿਸ ਅਧਿਕਾਰੀ ਸਬ-ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੱਸ ਅਤੇ ਕੈਂਟਰ ਦੋਵੇਂ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਜਦੋਂਕਿ ਪਿੱਛੇ ਆ ਰਹੀ ਇੱਕ ਕਾਰ ਦਾ ਅਗਲੇ ਪਾਸੇ ਦਾ ਵੀ ਭਾਰੀ ਨੁਕਸਾਨ ਹੋਇਆ ਹੈ।  ਉਂਨਾਂ ਦੱਸਿਆ ਕਿ ਇਹ ਘਟਣਾ ਬੱਸ ਦੀ ਤੇਜ ਰਫਤਾਰ ਕਾਰਣ ਵਾਪਰੀ। ਜਿਸ ਕਾਰਣ ਬੱਸ ਚਾਲਕ ਬੂਟਾ ਸਿੰਘ (ਮਿਰਤਕ) ਖ਼ਿਲਾਫ 304 ਏ, 279, 337, 338, 427 ਆਈ.ਪੀ.ਸੀ. ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ।

ਹੰਢਿਆਇਆ ਵਿੱਖੇ ਤਿੰਨ ਵਾਹਨਾਂ ਦੀ ਹੋਈ ਟੱਕਰ 'ਚ ਹਾਦਸਾਗ੍ਰਸਤ ਗੱਡੀਆਂ, ਜਖਮੀਆਂ ਦਾ ਇਲਾਜ ਕਰਦੇ ਹੋਏ ਸਿਵਲ ਹਸਪਤਾਲ ਦੀ ਟੀਮ ਅਤੇ ਪੁਲਿਸ ਜਾਂਚ ਕਰਨ ਦੇ ਦ੍ਰਿਸ਼।
ਫੋਟੋ ਕੈਪਸ਼ਨ-17 ਬੀਐਨਐਲ-01- ਹੰਢਿਆਇਆ ਵਿੱਖੇ ਤਿੰਨ ਵਾਹਨਾਂ ਦੀ ਹੋਈ ਟੱਕਰ ‘ਚ ਹਾਦਸਾਗ੍ਰਸਤ ਗੱਡੀਆਂ, ਜਖਮੀਆਂ ਦਾ ਇਲਾਜ ਕਰਦੇ ਹੋਏ ਸਿਵਲ ਹਸਪਤਾਲ ਦੀ ਟੀਮ ਅਤੇ ਪੁਲਿਸ ਜਾਂਚ ਕਰਨ ਦੇ ਦ੍ਰਿਸ਼।