ਭਗਵਾਨ ਸ੍ਰ੍ਰੀ ਵਾਲਮਿਕੀ ਜੀ ਦੇ ਫੋਟੋ ਲਗੇ ਪੋਸਟਰ ਨੂੰ ਕੁਝ ਸ਼ਰਾਰਤੀ ਅਨਸਰਾ ਵਲੋਂ ਫਾੜਨ ਦੇ ਦੋਸ਼ ਵਿੱਚ ਰਾਤੀ ਅਤੇ ਦਿਨ ਨੂੰ ਲਾਇਆ ਧਰਨਾ

0
1947

ਰਾਜਪੁਰਾ (ਧਰਮਵੀਰ ਨਾਗਪਾਲ) ਵਾਲਮੀਕੀ ਸਮਾਜ ਵਲੋਂ ਵਾਲਮੀਕਿ ਨੌਜਵਾਨ ਸਭਾ ਰਜਿ. ਦੇ ਜਿਲਾ ਪ੍ਰਧਾਨ ਹੰਸ ਰਾਜ ਦੀ ਅਗਵਾਈ ਵਿੱਚ ਸੈਕੜੇ ਲੋਕਾ ਵਲੋਂ ਬੀਤੀ ਰਾਤ ਅਤੇ ਅੱਜ ਸਵੇਰੇ ਟਾਹਲੀ ਵਾਲਾ ਚੌਕ ਵਿੱਖੇ ਬੰਨ ਲਾ ਕੇ ਆਪਣਾ ਰੋਸ਼ ਜਤਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਮੇਨ ਚੌਕ ਵਜੋ ਜਾਣੇ ਜਾਂਦੇ ਟਾਹਲੀ ਵਾਲਾ ਚੋਕ ਵਿੱਚ ਵਾਲਮਿਕੀ ਸਮਾਜ ਵਲੋਂ ਭਗਵਾਨ ਵਾਲਮਿਕੀ ਜੀ ਦੀ ਜਯੰਤੀ ਦੇ ਸਬੰਧ ਵਿੱਚ ਪ੍ਰੋਗਰਾਮ ਕਰਾਉਣ ਦਾ ਬੋਰਡ ਲਗਾਇਆ ਗਿਆ ਸੀ ਜਿਸ ਵਿੱਚ ਅਕਾਲੀਦਲ ਸ਼ਹਿਰੀ ਪ੍ਰਧਾਨ ਅਤੇ ਜਿਲਾ ਪ੍ਰਧਾਨ ਦੀਆਂ ਫੋਟੋਆ ਵੀ ਲਗੀਆਂ ਹੋਇਆ ਸਨ ਜਿਸਨੂੰ ਰਾਤ ਕਿਸੇ ਸ਼ਰਾਰਤੀ ਅਨਸਰ ਵਲੋਂ ਫਾੜ ਦਿਤਾ ਗਿਆ ਜਿਸ ਦਾ ਪਤਾ ਲਗਣ ਦੇ ਵਾਲਮਿਕੀ ਸਮਾਜ ਵਿੱਚ ਰੋਸ਼ ਪੈਦਾ ਹੋਣ ਮਗਰੋਂ ਸੈਕੜੇ ਨੌਜਵਾਨਾ ਵਲੋ ਹਥਾ ਵਿੱਚ ਤੇਜਧਾਰ ਹਥਿਆਰ ਫੜ ਸੜਕਾ ਤੇ ਇੱਕਠੇ ਹੋਣਾ ਸ਼ੁਰੂ ਹੋ ਗਿਆ ਅਤੇ ਸਮੂਹ ਇਕਠ ਵਲੋਂ ਅਧੀ ਰਾਤ ਵੇਲੇ ਸ਼ਹਿਰ ਦੇ ਲਿਬਰਟੀ ਚੌਕ ਵਿੱਖੇ ਜਾ ਕੇ ਜਾਮ ਲਾ ਦਿਤਾ ਗਿਆ। ਮੌਕੇ ਤੇ ਪੁਜੇ ਡੀ ਐਸ ਪੀ ਸ੍ਰ. ਰਜਿੰਦਰ ਸਿੰਘ ਸੋਹਲ ਅਤੇ ਐਸ ਐਚ ੳ ਇੰਸਪੈਕਟਰ ਸ਼ਮਿੰਦਰ ਸਿਘ ਵਲੋ ਆਪਣੀ ਸੂਝਬੂਜ ਸਦਕਾ ਸਮਾਜ ਦੇ ਅਹੂਦੇਦਾਰਾ ਨੂੰ ਸਮਝਾਉਣ ਮਗਰੋ ਜਾਮ ਖੁਲਵਾ ਦਿਤਾ ਗਿਆ