ਭਾਰਤ ਦੀਆ ਚੁਨੌਤੀਆਂ ਅਤੇ ਉਹਨਾਂ ਦੇ ਸਮਾਧਾਨ ਸਬੰਧੀ ਸੈਮੀਨਾਰ ਦਾ ਅਯੋਜਨ

0
1380

ਰਾਜਪੁਰਾ (ਧਰਮਵੀਰ ਨਾਗਪਾਲ) ਮਹਾਵੀਰ ਕ੍ਰਾਂਤੀ ਸੇਵਾ ਸੰਘ ਪੰਜਾਬ (ਰਜਿ.) ਰਾਹੀ ਸ਼੍ਰੀ ਗੰਗਾ ਰਾਮ ਜੀ ਬਹਾਵਲਪੁਰੀ ਦੇ ਜਨਮਦਿਨ ਨੂੰ ਸਮਰਪਿਤ ਭਾਰਤ ਦੀਆਂ ਚੁਨੌਤੀਆਂ ਅਤੇ ਉਹਨਾਂ ਦੇ ਸਮਾਧਾਨ ਸਬੰਧੀ ਇੱਕ ਸੈਮੀਨਾਰ ਦਾ ਅਯੋਜਨ ਲੱਕਸ਼ਮੀ ਪੈਲੇਸ ਵਿੱਚ ਅਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸ਼ਹਿਰ ਦੇ ਵੱਖ ਵੱਖ 12 ਸੀਨੀਅਰ ਸੈਕੰਡਰੀ ਸਕੂਲਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਹਰ ਸਕੂਲ ਦੇ ਦੋ ਦੋ ਵਿਦਿਆਰਥੀਆਂ ਦੀ ਟੀਮ ਨੂੰ ਭਾਰਤ ਦੀਆਂ ਚੁਨੌਤੀਆਂ ਅਤੇ ਸਮਾਧਾਨ ਵਿਸ਼ੈ ਵਿੱਚ ਕੱਢੇ ਡਰਾਅ ਰਾਹੀ ਇੱਕ ਇੱਕ ਵਿਸ਼ਾ ਅਲਾਟ ਕੀਤਾ ਗਿਆ।ਮਹਾਵੀਰ ਕ੍ਰਾਂਤੀ ਸੇਵਾ ਸੰਘ ਦੇ ਚੇਅਰਮੈਨ ਸ਼੍ਰੀ ਅਸ਼ੋਕ ਚੱਕਰਵਰਤੀ ਜੀ ਨੇ ਆਪਣੇ ਭਾਸ਼ਣ ਵਿੱਚ ਸ੍ਰੀ ਗੰਗਾ ਰਾਮ ਜੀ ਬਹਾਵਲਪੁਰੀ ਦੇ ਜੀਵਨ ਸਬੰਧੀ ਅਤੇ ਆਪਣੀ ਸੰਸ਼ਥਾਂ ਅਤੇ ਉਸਦੇ ਉਦੇਸ਼ ਅਤੇ ਅੱਜ ਦੇ ਸੈਮੀਨਾਰ ਬਾਰੇ ਰੋਸ਼ਨੀ ਪਾਈ। ਇਸ ਪ੍ਰਤੀਯੋਗਿਤਾ ਵਿੱਚ ਹਰ ਸਕੂਲ ਦੀ ਟੀਮ ਦੇ ਇੱਕ ਵਿਦਿਆਰਥੀ ਨੇ ਭਾਰਤ ਨੂੰ ਪੇਸ਼ ਆਉਣ ਵਾਲੀ ਚੁਨੌਤੀ ਤੇ ਰੋਸ਼ਨੀ ਪਾਈ ਅਤੇ ਦੂਜੇ ਵਿਦਿਆਰਥੀ ਨੇ ਉਸ ਚੁਨੌਤੀ ਦੇ ਸਮਾਧਾਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਹਾਜਰ ਸ਼ਰੋਤਿਆਂ ਨੇ ਵਿਦਿਆਰਥੀਆਂ ਰਾਹੀ ਪੇਸ਼ ਕੀਤੇ ਵਿਚਾਰਾਂ ਅਤੇ ਸਮਾਧਾਨਾ ਨੂੰ ਖੂਬ ਸਰਾਹਿਆ। ਅਯੋਜਕਾ ਨੇ ਇਸ ਪ੍ਰਤੀਯੋਗਿਤਾ ਦੇ ਨਤੀਜੇ ਲਈ ਰਾਜਪੁਰਾ ਤੋਂ ਬਾਹਰ ਦੇ ਤਿੰਨ ਵਿਦਵਾਨ ਜੱਜਾਂ-ਡਾਕਟਰ ਆਰ ਐਸ ਝਾਂਜੀ ਪ੍ਰਿੰਸੀਪਲ ਏ ਐਸ ਕਾਲੇਜ ਖੰਨਾ, ਡਾਕਟਰ ਰਾਮ ਨਿਵਾਸ ਸ਼ਰਮਾ ਰਿਟਾਰਿਡ ਪ੍ਰੌਫੈਸਰ ਅਤੇ ਹੈਡ ਆਫ ਦੀ ਹਿੰਦੀ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ਼੍ਰੀ ਮਤੀ ਅਨੀਤਾ ਬਾਲੀ ਪ੍ਰਿੰਸੀਪਲ ਸਰਵਹਿਤਕਾਰੀ ਵਿਦਿਆ ਮੰਦਰ ਡੇਰਾ ਬਸੀ ਨੂੰ ਸਦਾ ਦਿੱਤਾ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਪ੍ਰਮੋਦ ਕੁਮਾਰ ਸਹਿਪ੍ਰਾਂਤ ਪ੍ਰਚਾਰਕ ਆਰ ਐਸ ਐਸ ਕੇਂਦਰ ਅਮ੍ਰਿਤਸਰ ਨੇ ਕੀਤੀ।ਨਿਰਨਾਇਕ ਮੰਡਲ ਨੇ ਆਪਣੇ ਨਿਰਨੈ ਵਿੱਚ ਦਸਿਆ ਕਿ ਸਾਰੇ ਵਿਦਿਆਰਥੀਆਂ ਦੇ ਵਿਚਾਰ ਇੰਨੇ ਉੱਚਕੋਟੀ ਦੇ ਸਨ ਕਿ ਉਹਨਾਂ ਨੂੰ ਨਤੀਜਾ ਬਣਾਉਣ ਵਿੱਚ ਕਾਫੀ ਦਿੱਕਤ ਮਹਿਸੂਸ ਹੋਈ ਪਰ ਨਿਯਮ ਮੁਤਾਬਿਕ ਟੀਮ ਅੰਕ ਦੇ ਜੋੜ ਦੇ ਆਧਾਰ ਤੇ ਸੀ ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੇ.ਕੇ. ਰੋਡ ਰਾਜਪੁਰਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜਾ ਸਥਾਨ ਸੀ ਐਮ ਪਬਲਿਕ ਸਕੂਲ (ਜੰਡੋਲੀ) ਰਾਜਪੁਰਾ ਨੇ ਹਾਸਲ ਕੀਤਾ ਅਤੇ ਸਕਾਲਰਜ ਪਬਲਿਕ ਸਕੂਲ ਰਾਜਪੁਰਾ ਦੀ ਟੀਮ ਤੀਜੇ ਨੰਬਰ ਤੇ ਰਹੀ।ਸਮਾਗਮ ਦੇ ਮੁੱਖ ਮਹਿਮਾਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਦਸਿਆ ਕਿ ਵਿਦਿਆਰਥੀਆਂ ਨੇ ਦੇਸ਼ ਨੂੰ ਪੇਸ਼ ਚੁਨੌਤੀਆਂ ਬਹੁਤ ਸੁੱਚਜੇ ਢੰਗ ਨਾਲ ਪ੍ਰਸਤੁਤ ਕੀਤੀਆਂ ਹਨ ਅਤੇ ਉਹਨਾਂ ਦਾ ਸਮਾਧਾਨ ਵੀ ਬਹੁਤ ਚੰਗੇ ਤਰੀਕੇ ਨਾਲ ਕਰਨ ਦਾ ਯਤਨ ਕੀਤਾ ਹੈ।ਉਹਨਾਂ ਨੇ ਦਸਿਆ ਕਿ ਅਜਿਹੇ ਸੈਮੀਨਾਰਾ ਦੇ ਅਯੋਜਨ ਨਾਲ ਵਿਦਿਆਰਥੀਆਂ ਦੇ ਵਿੱਚ ਭਾਸ਼ਣ ਕਲਾ, ਨਿਖਾਰ ਆਉਣ ਦੇ ਨਾਲ ਨਾਲ ਉਹਨਾਂ ਵਿੱਚ ਦੇਸ਼ ਅਤੇ ਸਮਾਜ ਦੀਆਂ ਸਮਸਿਆਵਾਂ ਅਤੇ ਸਮਾਧਾਨ ਸਬੰਧੀ ਗਿਆਨ ਵਿੱਚ ਵੀ ਵਾਧਾ ਹੋਵੇਗਾ। ਅੰਤ ਵਿੱਚ ਮਹਾਵੀਰ ਕ੍ਰਾਂਤੀ ਸੇਵਾ ਸੰਘ ਵਲੋਂ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ ਦੋ ਟਰਾਫੀਆਂ ਪੰਜ ਹਜਾਰ ਰੁੂਪੈ ਦੇ ਚੈਕ ਅਤੇ ਸਰਟੀਫੀਕੇਟ ਦੇ ਨਾਲ ਨਾਲ ਸਬੰਧਿਤ ਸਕੂਲ ਨੂੰ ਵੀ ਟਰਾਫੀ ਨਾਲ ਸਨਮਾਨਿਆਂ ਗਿਆ। ਦੂਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ ਦੋ ਟਰਾਫੀਆਂ ਤਿੰਨ ਹਜਾਰ ਰੁੂਪੈ ਦੇ ਚੈਕ, ਸਰਟੀਫੀਕੇਟ ਅਤੇ ਸਕੂਲ ਦੀ ਟਰਾਫੀ ਨਾਲ ਨਿਵਾਜਿਆ ਗਿਆ।ਤੀਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 2 ਟਰਾਫੀਆਂ ਦੋ ਹਜਾਰ ਰੂਪੈ ਦੇ ਚੈਕ ਸਰਟੀਫੀਕੇਟ ਅਤੇ ਸਕੂਲ ਨੂੰ ਟਰਾਫੀ ਪ੍ਰਦਾਨ ਕੀਤੀ ਗਈ। ਇਸ ਦੇ ਨਾਲ ਹਰ ਸਕੂਲ ਦੀ ਹਿਸਾ ਲੈਣ ਵਾਲੀ ਟੀਮ ਨੂੰ ਵੀ ਸਮਰਿਤੀ ਚਿੰਨ ਦੇ ਤੌਰ ਤੇ ਟਰਾਫੀ ਅਤੇ ਸਰਟੀਫੀਕੇਟ ਦਿੱਤੇ ਗਏ। ਮੰਚ ਤੇ ਸੈਕਟਰੀ ਸ਼੍ਰੀ ਪ੍ਰਭ ਦਿਆਲ ਚੋਪੜਾ ਵਲੋਂ ਸਮੂਹ ਮਾਨਯੋਗ ਅਤਿਥੀਆਂ, ਅਧਿਆਪਿਕਾ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਵੰਦੇ ਮਾਤਰਮ ਗਾਨ ਦੇ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ। ਸਮਾਗਮ ਵਿੱਚ ਹਾਜਰ ਪਤਵੰਤੇ ਸਜੱਣਾ, ਵਿਦਿਆਰਥੀਆਂ ਅਤੇ ਅਧਿਆਪਕਾ ਲਈ ਪ੍ਰੀਤੀ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ।