ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਵਿਭਾਗ ਵੱਲੋਂ ”ਸਵੱਛ ਭਾਰਤ ਸਵੱਛ ਸਰਵੇਖਣ-2018” ਵਿਸੇ’ਤੇ ਪ੍ਰਚਾਰ ਅਭਿਆਨ ਦਾ ਆਰੰਭ

0
1532

ਲੁਧਿਆਣਾ 8 ਮਾਰਚ (ਸੀ ਐਨ ਆਈ )- ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਵਿਭਾਗ ਦੇ ਖੇਤਰੀ ਪ੍ਰਚਾਰ ਨਿਰਦੇਸ਼ਕ ਜਲੰਧਰ ਅਤੇ ਮੰਡੀ ਇਕਾਈ ਵੱਲੋਂ ਜਿਲਾ ਪ੍ਰਸ਼ਾਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਸਵੱਛ ਭਾਰਤ ਸਵੱਛ ਸਰਵੇਖਣ-2018 ਵਿਸੇ ‘ਤੇ ਆਯੋਜਿਤ ਦੋ ਦਿਨਾਂ ਦਾ ਵਿਸ਼ੇਸ਼ ਪ੍ਰਚਾਰ ਅਭਿਆਨ ਦਾ ਸ਼ੁਭ ਆਰੰਭ ਮੁੱਖ ਮਹਿਮਾਨ ਡਾ. ਰਿਸ਼ੀਪਾਲ ਸਿੰਘ ਵਧੀਕ ਕਮਿਸ਼ਨਰ ਨਗਰ-ਨਿਗਮ ਲੁਧਿਆਣਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਵੱਛਤਾ ਐਪ ਜਾਗਰੂਕਤਾ ਰੈਲੀ ਅਤੇ ਪੋਸਟਰ ਪ੍ਰਤੀਯੋਗਤਾ ਕਰਵਾਈ ਗਈ।
ਪ੍ਰੋਗਰਾਮ ਦਾ ਸ਼ੁਭ ਆਰੰਭ ਡਾ. ਰਿਸ਼ੀਪਾਲ ਸਿੰਘ ਨੇ ਸਵੱਛਤਾ ਹੀ ਸੇਵਾ ‘ਤੇ ਸਹੁੰ ਚੁਕਾ ਕੇ ਕੀਤਾ। ਇਸ ਮੌਕੇ ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਸਵੱਛਤਾ ਐਪ ਸ਼ਹਿਰ ਵਿੱਚ ਸਾਫ-ਸਫਾਈ ਬਣਾਈ ਰੱਖਣ ਵਿੱਚ ਮੁੱਖ ਭੂਮਿਕਾ ਨਿਭਾ ਸਕਦਾ ਹੈ, ਇਸ ਲਈ ਸਾਨੂੰ ਸਵੱਛਤਾ ਐਪ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਸਵੱਛ ਭਾਰਤ ਦਾ ਨਿਰਮਾਣ ਕਰ ਸਕੀਏ। ਉਹਨਾਂ ਨੇ ਕਿਹਾ ਕਿ ਸਵੱਛਤਾ ਨੂੰ ਨਾ ਅਪਣਾਉਣ ਨਾਲ ਸਾਡੀ ਸਿਹਤ ‘ਤੇ ਮਾੜਾ ਅਸਰ ਪੈਦਾ ਹੈ, ਇਸ ਲਈ ਉਹਨਾਂ ਨੇ ਲੋਕਾਂ ਨੂੰ ਸਾਫ-ਸਫਾਈ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ।
ਦਫ਼ਤਰ ਖੇਤਰੀ ਪ੍ਰਚਾਰ ਨਿਰਦੇਸ਼ਕ ਜਲੰਧਰ ਦੇ ਡਿਪਟੀ ਡਾਇਰੈਕਟਰ ਪ੍ਰੀਤਮ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਰਕਾਰ ਦੁਆਰਾ ਚਲਾਈ ਜਾ ਰਹੀ ਸਵੱਛ ਭਾਰਤ ਸਰਵੇਖਣ-2018 ਵਿੱਚ ਲੋਕਾਂ ਨੂੰ ਸਵੱਛਤਾ ਬਣਾਈ ਰੱਖਣ ਲਈ ਜਾਗੂਰਕ ਕਰਨਾ ਹੈ। ਇਸ ਮੌਕੇ ਸ੍ਰੀ ਹਰਪਾਲ ਸਿੰਘ ਨੋਡਲ ਅਫਸਰ ਸਵੱਛ ਸਰਵੇਖਣ-2018 ਨੇ ਸਵੱਛਤਾ ਐਪ ਅਤੇ ਸੁਰਿੰਦਰਪਾਲ ਸਿੰਘ ਸੈਕਟਰੀ ਨਗਰ-ਨਿਗਮ ਲੁਧਿਆਣਾ ਨੇ ਸਵੱਛ ਭਾਰਤ ਵਿਸ਼ੇ ‘ਤੇ ਬੱਚਿਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਦੌਰਾਨ ਸੰਸਥਾ ਦੇ ਵਿਦਿਆਰਥੀਆਂ ਨੇ ਆਪਣ-ਆਪਣੇ ਮੋਬਾਇਲ ਵਿੱਚ ਸਵੱਛਛਾ ਐਪ ਨੂੰ ਡਾਊਨ ਲੋਡ ਕੀਤਾ, ਨਾਲ ਹੀ ਗੀਤ ਅਤੇ ਨਾਟਕ ਵਿਭਾਗ ਦੇ ਕਲਾਕਾਰਾਂ ਨੇ ਕਲਾਂ ਅਤੇ ਮੰਨੋਰੰਜਨ ਰਾਹੀਂ ਵਿਦਿਆਰਥੀਆਂ ਸਵੱਛਤਾ ਪ੍ਰਤੀ ਜਾਗਰੂਕ ਕੀਤਾ।

ਪੋਸਟਰ ਮੈਕਿੰਗ ਵਿੱਚ ਜਸਜੀਤ ਸਿੰਘ ਨੇ ਪਹਿਲਾਂ, ਕਾਰਤੀਕੈਨ ਅਤੇ ਵਿਭਮ ਨੇ ਦੂਸਰਾ ਅਤੇ ਤਰਨਵੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਨੇ ਇਨਾਮ ਦੇ ਕੇ ਸਨਮਾਨਤ ਕੀਤਾ। ਲੁਧਿਆਣਾ ਵਿੱਚ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਯੋਗਦਾਨ ਪਾਉਣ ਲਈ ਸ੍ਰੀ ਪਵਨ ਸ਼ਰਮਾਂ, ਸ੍ਰੀ ਜਗਜੀਤ ਸਿੰਘ, ਸ੍ਰੀ ਜਗਤਾਰ ਸਿੰਘ, ਸ੍ਰੀ ਮਹਿਲ ਸਿੰਘ, ਸ੍ਰੀ ਮਹੇਵਰ ਸਿੰਘ ਅਤੇ ਸਰਬਜੀਤ ਸਿੰਘ ਨੂੰ ਮੁੱਖ ਮਹਿਮਾਨ ਨੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਰੈਲੀ ਨੂੰ ਡਾ. ਰਿਸ਼ੀਪਾਲ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਬੱਚਿਆਂ ਨੇ ਹੱਥਾ ਵਿੱਚ ਜਾਗਰੂਕਤਾ ਵਾਲੀਆਂ ਤਖਤੀਆਂ ਫੜੀਆਂ ਹੋਈਆ ਸਨ ਅਤੇ ਜਾਗਰੂਕਤਾ ਨਾਅਰੇ ਵੀ ਲਗਾਏ ਗਏ। ਦਫਤਰ ਖੇਤਰੀ ਪ੍ਰਚਾਰ ਨਿਰਦੇਸ਼ਕ ਮੰਡੀ ਦੇ ਮੁੱਖੀ ਠਾਕੁਰ ਸਿੰਘ ਨੇ ਕਿਹਾ ਕਿ ਪ੍ਰੋਗਰਾਮ ਦੇ ਅੰਤ ਦਿਨ 9 ਮਾਰਚ ਨੂੰ ਪੰਜਾਬੀ ਭਵਨ ਵਿਖੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਿਨ ਕੀਤਾ ਜਾਵੇਗਾ।