ਭਾਰੀ ਬਾਰਸ਼ ਨੇ ਰੋਕੀ ਮੁੰਬਈ ਦੀ ਰਫਤਾਰ

0
1412

ਮੁੰਬਈ ‘ਚ ਸਵੇਰੇ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਜਗ੍ਹਾ-ਜਗ੍ਹਾ ਪਾਣੀ ਇੱਕਠਾ ਹੋ ਗਿਆ ਹੈ, ਜਿਸ ਨਾਲ ਟ੍ਰੈਫਿਕ ਦੀ ਰਫਤਾਰ ਹੌਲੀ ਪੈ ਗਈ ਹੈ। ਬ੍ਰਾਂਦਾ ਰੇਲਵੇ ਸਟੇਸ਼ਨ ‘ਤੇ ਸਿਗਨਲ ਫੇਲ ਹੋ ਗਿਆ, ਜਿਸ ਕਾਰਨ 15 ਮਿੰਟ ਤੋਂ ਲੋਕਲ ਸੇਵਾ ਠੱਪ ਹੋ ਗਿਆ। ਭਾਰੀ ਬਾਰਸ਼ ਕਾਰਨ ਹਵਾਈ ਸੇਵਾ ਵੀ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਵੱਲੋਂ ਅੱਜ ਸ਼ਾਮ ਨੂੰ 4.30 ਵਜੇ ਤੱਕ ਹਾਈ ਟਾਇਟ ਚੇਤਵਾਨੀ ਵੀ ਜਾਰੀ ਕੀਤੀ ਗਈ ਹੈ।

ਪਿਛਲੇ ਇਕ ਹਫਤੇ ਤੋਂ ਮੁੰਬਈ ‘ਚ ਲਗਾਤਾਰ ਭਾਰੀ ਬਾਰਸ਼ ਹੋ ਰਹੀ ਹੈ। ਐਤਵਾਰ ਦੀ ਸਵੇਰ ਕੋਲਾਬਾ ‘ਚ 8 ਵਜੇ ਤੋਂ ਸੋਮਵਾਰ ਨੂੰ ਸਵੇਰੇ 8 ਵਰ ਤੱਕ ਰਿਕਾਰਡ 102 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ, ਵਰਲੀ ‘ਚ 63.75 ਮਿਲੀਮੀਟਰ, ਬਾਇਕੁਲਾ ‘ਚ 78.21 ਮਿਲੀਮੀਟਰ, ਭਾਂਡੁਪ ‘ਚ 90.63 ਮਿਲੀਮੀਟਰ ਅਤੇ ਵਿਕਰੋਲੀ ‘ਚ 111.96 ਮਿਲੀਮੀਟਰ ਦੀ ਬਾਰਸ਼ ਦਰਜ ਕੀਤੀ ਗਈ ਹੈ।

ਸ਼ਹਿਰ ਦੇ ਟ੍ਰੈਫਿਰ ਨੂੰ ਫਿਰ ਤੋਂ ਪਟੜੀ ‘ਤੇ ਲਿਆਉਣ ਲਈ ਟ੍ਰੈਫਿਕ ਪੁਲਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। 26 ਜੁਲਾਈ 2005 ਨੂੰ ਮੁੰਬਈ ‘ਚ ਭਿਆਨਕ ਬਾਰਸ਼ ਹੋਈ ਸੀ। ਉਸ ਸਮੇਂ ਮੁੰਬਈ ਦੀ ਰਫਤਾਰ ਰੁੱਕ ਗਈ ਸੀ। ਸਿਤਾਰਿਆਂ ਦੇ ਘਰਾਂ ‘ਚ ਪਾਣੀ ਭਰ ਗਿਆ ਸੀ।