ਭਾਸ਼ਾ ਵਿਭਾਗ ਵਿੱਚ ਹਿੰਦੀ ਦਿਵਸ ਮੌਕੇ ਸਮਾਗਮ ਦਾ ਆਯੋਜਨ

0
1429

ਪਟਿਆਲਾ,  (ਧਰਮਵੀਰ ਨਾਗਪਾਲ)  ”ਹਿੰਦੀ ਭਾਸ਼ਾ ਸਮ੍ਰਿਧ ਅਤੇ ਵਿਸ਼ਵ ਪੱਧਰੀ ਭਾਸ਼ਾ ਹੈ ਇਸ ਵਿਚ ਰੁਜ਼ਗਾਰ ਦੇ ਅਨੇਕਾਂ ਮੌੋਕੇ ਹਨ। ਅੱਜ ਲੋੜ ਹੈ  ਇਸ ਨੂੰ ਵਪਾਰ ਦੀ ਭਾਸ਼ਾ ਬਣਾਉਣ ਦੀ। ਹਿੰਦੀ ਵਿਚ ਬਹੁਤ ਉਚ ਪੱਧਰ ਦਾ ਸਾਹਿਤ ਰਚਿਆ ਗਿਆ ਹੈ। ਭਾਸ਼ਾ ਵਿਭਾਗ, ਪੰਜਾਬ ਭਾਸ਼ਾਵਾਂ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹਾ ਹੈ। ਭਾਸ਼ਾ ਵਿਭਾਗ, ਪੰਜਾਬ ਨੇ ਹਿੰਦੀ ਦੀਆਂ ਅਨੇਕਾਂ ਦੁਰਲੱਭ ਪੁਸਤਕਾਂ ਪ੍ਰਕਾਸ਼ਿਤ ਕਰਕੇ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਭਾਸ਼ਾ ਵਿਭਾਗ ਦੇ ਸਾਹਿਤਕ ਕਾਰਜ ਨੂੰ ਹੋਰ ਅਗੇਰੇ ਵਧਾਉਣ ਲਈ ਹੋਰ ਜਿਆਦਾ ਫੰਡ ਮੁਹੱਈਆ ਕਰਾਏ ਜਾਣੇ ਚਾਹੀਦੇ ਹਨ।” ਇਹ ਭਾਵ ਭਾਸ਼ਾ ਵਿਭਾਗ ਵਲੋਂ ਭਾਸ਼ਾ ਭਵਨ,ਪਟਿਆਲਾ ਵਿਖੇ ਆਯੋਜਿਤ ”ਹਿੰਦੀ ਦਿਵਸ ਸਮਾਰੋਹ ਦੇ ਅਵਸਰ ਤੇ ਵਿਦਵਾਨਾਂ, ਸਾਹਿਤਕਾਰਾਂ ਅਤੇ ਬੁਧੀਜੀਵੀਆਂ ਦੇ ਹੋਏ ਸੰਵਾਦ ਦੌਰਾਨ ਉਭਰਕੇ ਸਾਹਮਣੇ ਆਏ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਮਨਮੋਹਨ ਸਹਿਗਲ, ਸ਼੍ਰੋਮਣੀ ਹਿੰਦੀ ਸਾਹਿਤਕਾਰ ਸ਼ਾਮਲ ਹੋਏ ਅਤੇ ਪ੍ਰਧਾਨਗੀ ਡਾ. ਹੁਕਮ ਚੰਦ ਰਾਜਪਾਲ ਸ਼੍ਰੋਮਣੀ ਹਿੰਦੀ ਸਾਹਿਤਕਾਰ ਨੇ ਕੀਤੀ। ਪ੍ਰੋ. ਮਧੂ ਨਰੂਲਾ ਨੇ ਹਿੰਦੀ ਦਿਵਸ, ਹਿੰਦੀ ਭਾਸ਼ਾ ਅਤੇ ਸਾਹਿਤ ਬਾਰੇ ਪਰਚਾ ਪੇਸ਼ ਕੀਤਾ। ਜਿਸ ਬਾਰੇ ਗੰਭੀਰ ਚਰਚਾ ਹੋਈ ਜਿਸ ਵਿਚ ਡਾ. ਵਰਿੰਦਰ ਕੁਮਾਰ ਵਾਲੀਆ, ਪ੍ਰੋ. ਮੰਜੂ ਵਾਲੀਆ, ਡਾ. ਰੇਨੂ, ਡਾ.ਰਵਿੰਦਰ ਕੌਰ ਅਨੇਜਾ, ਪ੍ਰੋ. ਨਵੀਲਾ ਆਦਿ ਨੇ ਭਾਵ ਪ੍ਰਗਟ ਕੀਤੇ। ਡਾ. ਮਨਮੋਹਨ ਸਹਿਗਲ ਨੇ ਵਿਭਾਗ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਡਾਇਰੈਕਟਰ ਭਾਸ਼ਾ ਵਿਭਾਗ ਨੂੰ ਵਧਾਈ ਦਿੱਤੀ। ਪ੍ਰੋ. ਹੁਕਮ ਚੰਦ ਰਾਜਪਾਲ ਨੇ ਵਿਭਾਗੀ ਗਤੀਵਿਧੀਆਂ ਦੀ ਪ੍ਰਸੰਸ਼ਾ ਕੀਤੀ। ਇਸ ਸਮੇਂ ਹੋਏ ਕਵੀ ਦਰਬਾਰ ਵਿਚ ਨਵੀਨ ਕਮਲ, ਇੰ. ਪ੍ਰਵਿੰਦਰ ਸ਼ੋਖ, ਡਾ. ਹਰਵਿੰਦਰ ਕੌਰ, ਸਾਗਰ ਸੂਦ, ਐਮ.ਐਸ.ਜੱਗੀ, ਸ਼ਸ਼ੀ ਜੈਨ ਨੇ ਕਵਿਤਾ ਪਾਠ ਕੀਤਾ ਜਸਵੀਰ ਸਿੰਘ ਵੇਰਕਾ ਨੇ ਮੁਹੰਮਦ ਰਫ਼ੀ ਦਾ ਗੀਤ ਸੁਣਾਇਆ।
ਇਸ ਸਮੇਂ ਵਿਭਾਗ ਦੇ ਡਾਇਰੈਕਟਰ ਸ. ਚੇਤਨ ਸਿੰਘ ਨੇ ਵਿਭਾਗ ਦੀ ਪ੍ਰਤਿਬੱਧਤਾ ਬਾਰੇ ਬੋਲਦੇ ਹੋਏ ਕਿਹਾ ਕਿ ਹਿੰਦੀ ਦੀਆ ਉਤਕ੍ਰਿਸ਼ਟ ਪ੍ਰਕਾਸ਼ਨਾਵਾਂ ਦੇ ਸਦਕਾ ਭਾਸ਼ਾ ਵਿਭਾਗ ਉੱਤਰੀ ਭਾਰਤ ਵਿਚ ਨਿਵੇਕਲੀ ਪਹਿਚਾਣ ਰੱਖਦਾ ਹੈ। ਸ੍ਰੀਮਤੀ ਵੀਰਪਾਲ ਕੌਰ ਸਹਾਇਕ ਡਾਇਰੈਕਟਰ ਨੇ ਸਾਹਿਤਕਾਰਾਂ ਨੂੰ ਜੀ ਆਇਆ ਕਿਹਾ ਤੇ ਡਾ. ਭਗਵੰਤ ਸਿੰਘ ਨੇ ਮੰਚ ਸੰਚਾਲਨਾ ਕੀਤੀ। ਅਨੇਕਾਂ ਸਾਹਿਤਕਾਰ, ਕਲਾਕਾਰ, ਜਿਨ੍ਹਾਂ ਵਿਚ ਸ੍ਰੀਮਤੀ ਗੁਰਸ਼ਰਨ ਕੌਰ ਵਾਲੀਆ, ਸਤਵੰਤ ਕੈਂਥ, ਚਰਨ ਬੰਬੀਹਾ, ਗੋਪਾਲ ਸ਼ਰਮਾ, ਹਰਸ਼ ਕੁਮਾਰ ਹਰਸ਼, ਪਵਨ ਹਰਚੰਦਪੁਰੀ, ਗੁਲਜ਼ਾਰ ਸ਼ੌਕੀ, ਡਾ. ਸਤਨਾਮ ਸਿੰਘ, ਸਤਨਾਮ ਸਿੰਘ (ਲੀਗਲ ਸੈੱਲ), ਸ੍ਰੀਮਤੀ ਗੁਰਸ਼ਰਨ ਕੌਰ, ਸ੍ਰੀਮਤੀ ਰਮਾ, ਕੰਵਲਜੀਤ ਕੌਰ, ਡਾ. ਹਰਨੇਕ ਸਿੰਘ ਆਦਿ ਸ਼ਾਮਲ ਹੋਏ।