ਮਦਰ੍ਸ ਡੇ -ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਇਹ ਇੱਕ ਅਜਿਹਾ ਦਿਨ ਹੈ ਜੋਕਿ ਪੂਰੇ ਸੰਸਾਰ ਵਿੱਚ ਆਪਣੀਆਂ ਮਾਤਾਵਾਂ ਨੂੰ ਆਦਰ ਦੇਣ ਲਈ ਮਨਾਇਆ ਜਾਂਦਾ ਹੈ l ਮਾਂ ਅਤੇ ਬੱਚੇ ਦਾ ਰਿਸ਼ਤਾ ਹੀ ਸਿਰਫ਼ ਇੱਕ ਅਜਿਹਾ ਪ੍ਰੇਮ ਹੈ ਜੋਕਿ ਇੱਕ ਪਵਿੱਤਰ ਅਤੇ ਸੁਆਰਥ ਰਹਿਤ ਹੈ l

0
1311

ਜੇ ਅਸੀਂ ਆਪਣੇ ਜੀਵਨ ਤੋਂ ਉਦਾਹਰਣ ਲਈਏ ਤਾਂ ਅਸੀਂ ਦੇਖਦੇ ਹਾਂ ਕਿ ਸਭ ਤੋਂ ਉੱਚੀ ਅਤੇ ਚੰਗੀ ਮਿਸਾਲ ਮਾਂ ਅਤੇ ਬੱਚੇ ਦੇ ਦੁਨਿਆਵੀ ਪ੍ਰੇਮ ਦੀ ਹੀ ਹੈ l ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਛੋਟਾ ਬੱਚਾ ਆਪਣੀ ਮਾਂ ਦੇ ਵਾਲਾਂ ਨੂੰ ਖਿੱਚਦਾ ਹੈ ਅਤੇ ਉਸਦੀਆਂ ਗੱਲਾਂ ਤੇ ਚਪੇੜ ਮਾਰਦਾ ਹੈ ਤਾਂ ਵੀ ਮਾਂ ਨੂੰ ਉਸਦੀਆਂ ਇਹਨਾਂ ਹਰਕਤਾਂ ਤੇ ਗੁੱਸਾ ਨਹੀਂ ਆਉਂਦਾ l ਇੱਥੋਂ ਤੱਕ ਕਿ ਜੇ ਬੱਚਾ ਗੰਦਗੀ ਨਾਲ ਲਿਬੜਿਆ ਹੋਇਆ ਆਪਣੀ ਮਾਂ ਕੋਲ ਆਉਂਦਾ ਹੈ ਤਾਂ ਵੀ ਉਹ ਬੱਚੇ ਨੂੰ ਗਲੇ ਨਾਲ ਲਗਾ ਲੈਂਦੀ ਹੈ l ਇੱਕ ਮਾਂ ਦਾ ਪ੍ਰੇਮ ਆਪਣੇ ਬੱਚੇ ਦੇ ਲਈ ਦਿਲ ਤੋਂ ਦਿਲ ਦਾ ਰਿਸ਼ਤਾ ਹੈ l ਮਾਂ ਅਤੇ ਬੱਚੇ ਦੇ ਰਿਸ਼ਤੇ ਦੇ ਵਿੱਚ ਲਾਲਚ ਦਾ ਕੋਈ ਸਥਾਨ ਨਹੀਂ ਹੈ l ਇੱਕ ਮਾਂ ਆਪਣੇ ਬੱਚੇ ਦੇ ਲਈ ਸਭ ਕੁਝ ਕੁਰਬਾਨ ਕਰ ਦਿੰਦੀ ਹੈ l ਉਹ ਖ਼ੁਦ ਆਪਣੀ ਥਾਲੀ ਵਿੱਚੋਂ ਭੋਜਨ ਲੈ ਕੇ ਬੱਚੇ ਨੂੰ ਖਿਲਾਉਂਦੀ ਹੈ l
ਇਸੇ ਤਰਾਂ ਉਹ ਖ਼ੁਦ ਆਪਣਾ ਕੋਟ ਉਤਾਰ ਕੇ ਬੱਚੇ ਨੂੰ ਦੇ ਦਿੰਦੀ ਹੈ ਤਾਂ ਕਿ ਉਸਦਾ ਬੱਚਾ ਗਰਮੀ ਮਹਿਸੂਸ ਕਰ ਸਕੇ l ਇੱਕ ਮਾਂ ਦੁਆਰਾ ਆਪਣੇ ਬੱਚੇ ਦੇ ਲਈ ਕੀਤੀਆਂ ਗਈਆਂ ਕੁਰਬਾਨੀਆਂ ਅਤੇ ਬਲਿਦਾਨਾਂ ਦਾ ਕੋਈ ਅੰਤ ਨਹੀਂ ਹੈ l ਇਸ ਪਵਿੱਤਰ ਰਿਸ਼ਤੇ ਵਿੱਚ ਇੱਕ ਮਾਂ, ਆਪਣੇ ਬੱਚੇ ਦੇ ਪ੍ਰੇਮ ਤੋਂ ਇਲਾਵਾ ਇਸ ਦੁਨੀਆ ਦੇ ਜਿੰਨੇ ਵੀ ਲਗਾਵ ਅਤੇ ਪ੍ਰੇਮ ਹਨ, ਉਨ੍ਹਾਂ ਨੂੰ ਛੱਡ ਦਿੰਦੀ ਹੈ l ਜਦੋਂ ਬੱਚਾ ਉਸਦੀਆਂ ਬਾਹਵਾਂ ਵਿੱਚ ਲੇਟਿਆ ਹੁੰਦਾ ਹੈ ਤਾਂ ਉਹ ਸਭ ਕੁਝ ਭੁੱਲ ਜਾਂਦੀ ਹੈ ਅਤੇ ਸਿਰਫ਼ ਆਪਣੇ ਬੱਚੇ ਦੇ ਪ੍ਰੇਮ ਵਿੱਚ ਮਗਨ ਰਹਿੰਦੀ ਹੈ l ਇੱਕ ਮਾਂ ਇਸ ਰਿਸ਼ਤੇ ਵਿੱਚ ਆਪਣਾ-ਆਪਾ ਅਰਥਾਤ ਹੰਕਾਰ ਨੂੰ ਤਿਆਗ ਦਿੰਦੀ ਹੈ l ਇਸ ਤਰਾਂ ਇੱਕ ਮਾਂ ਆਪਣੇ ਬੱਚੇ ਦੀਆਂ ਇਛਾਵਾਂ ਦੇ ਅੱਗੇ ਆਪਣੇ-ਆਪ ਨੂੰ ਝੁਕਾ ਲੈਂਦੀ ਹੈ ਅਤੇ ਨਿਸੁਆਰਥ ਭਾਵ ਨਾਲ ਸੇਵਾ ਕਰਦੀ ਹੈ l

ਅਸੀਂ ਜਾਣਦੇ ਹਾਂ ਕਿ ਇੱਕ ਮਾਂ ਦਾ ਆਪਣੇ ਬੱਚੇ ਦੇ ਪ੍ਰਤੀ ਪ੍ਰੇਮ ਨਾਜ਼ੁਕ ਅਤੇ ਦਿਲ ਨੂੰ ਛੋਹਣ ਵਾਲਾ ਹੈ l ਇਹ ਦੁਨਿਆਵੀ ਪ੍ਰੇਮ ਦਾ ਸ਼ੁੱਧ ਰੂਪ ਹੈ ਜੋ ਕਿ ਪੂਰੀ ਤਰਾਂ ਸੁਆਰਥ ਤੋਂ ਰਹਿਤ ਹੈ l ਇਸਦੇ ਨਾਲ ਹੀ ਬੱਚਿਆਂ ਨੂੰ ਵੀ ਇਹ ਜਾਣਨਾ ਅਤੇ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਮਾਤਾਵਾਂ ਕਿਸ ਤਰਾਂ ਉਨ੍ਹਾਂ ਦੀ ਸੇਵਾ ਕਰਦੀਆਂ ਹਨ ਅਤੇ ਕਿੰਨਾ ਉਹ ਉਨ੍ਹਾਂ ਦੇ ਆਰਾਮ ਅਤੇ ਸੁਖ-ਸੁਵਿਧਾਵਾਂ ਲਈ ਤਿਆਗ ਕਰਦੀਆਂ ਹਨ l ਜਦੋਂ ਅਸੀਂ ਵੱਡੇ ਹੁੰਦੇ ਹਾਂ ਤਾਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੀ ਮਾਤਾਵਾਂ ਲਈ ਕੀ ਕਰੀਏ l ਅਸੀਂ ਉਨ੍ਹਾਂ ਨਾਲ ਆਦਰ-ਸਹਿਤ ਪ੍ਰੇਮ ਕਰਕੇ ਅਜਿਹਾ ਕਰ ਸਕਦੇ ਹਾਂ l ਅਸੀਂ ਆਪਣੇ ਅੰਤਰਮਨ ਤੋਂ ਸਾਡੇ ਲਈ ਕੀਤੀਆਂ ਗਈਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਤਿਆਗਾਂ ਨੂੰ ਸਵੀਕਾਰ ਕਰੀਏ l

ਇਸਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਪ੍ਰਭੁ ਦਾ ਪ੍ਰੇਮ ਆਪਣੇ ਸ਼ਿਸ਼ ਦੇ ਲਈ ਹਜ਼ਾਰਾਂ ਮਾਤਾਵਾਂ ਦੇ ਪ੍ਰੇਮ ਤੋਂ ਵੀ ਵੱਧ ਕੇ ਹੈ l ਸਰਵਸ਼ਕਤੀਮਾਨ ਪਿਤਾ-ਪਰਮੇਸ਼ਵਰ ਸਾਨੂੰ ਸਭ ਨੂੰ ਬਹੁਤ ਪ੍ਰੇਮ ਕਰਦੇ ਹਨ l ਉਹ ਸਾਡੇ ਤੋਂ ਕਿਸੇ ਵੀ ਤਰਾਂ ਦੀ ਕੋਈ ਆਸ਼ਾ ਨਹੀਂ ਕਰਦੇ ਅਤੇ ਉਹ ਕੇਵਲ ਸਾਨੂੰ ਦੇਣ ਲਈ ਹੀ ਆਉਂਦੇ ਹਨ l ਉਹ ਹਮੇਸ਼ਾ ਸਾਨੂੰ ਆਪਣੇ ਅੰਤਰ ਵਿੱਚ ਜਾਕੇ ਉਨ੍ਹਾਂ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ l

ਅਸੀਂ ਇਸ ਦਿਨ ਤੇ ਇਹ ਪ੍ਰਣ ਲਈਏ ਕਿ ਅਸੀਂ ਆਪਣੀ ਮਾਂ ਦੇ ਨਿਸੁਆਰਥ ਪਿਆਰ ਨੂੰ, ਨਾ ਕੇਵਲ ਮਦਰ੍ਸ ਡੇ ਵਾਲੇ ਦਿਨ ਯਾਦ ਕਰਾਂਗੇ ਬਲਕਿ ਉਸਨੂੰ ਹਰ ਰੋਜ਼ ਆਪਣੇ ਦਿਲ ਵਿੱਚ ਯਾਦ ਕਰਾਂਗੇ l ਅਸੀਂ ਪਰਮ-ਪਿਤਾ ਪਰਮੇਸ਼ਵਰ ਦਾ ਵੀ ਸ਼ੁਕਰੀਆ ਅਦਾ ਕਰੀਏ ਕਿ ਉਨ੍ਹਾਂ ਨੇ ਸਾਨੂੰ ਮਾਨਵ ਜੀਵਨ ਦਾ ਸੁਨਹਿਰਾ ਅਵਸਰ ਪ੍ਰਦਾਨ ਕੀਤਾ ਹੈ ਅਤੇ ਉਨ੍ਹਾਂ ਦੇ ਅਣਗਿਨਤ ਆਸ਼ੀਰਵਾਦ ਅਤੇ ਅਸੀਮ ਪ੍ਰੇਮ ਦਾ ਸ਼ੁਕਰੀਆ ਅਦਾ ਕਰਨ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਅਸੀਂ ਪ੍ਰੇਮ ਨਾਲ ਸਦਾਚਾਰੀ ਜੀਵਨ ਜਿਉਂਦੇ ਹੋਏ, ਧਿਆਨ-ਅਭਿਆਸ ਵਿੱਚ ਸਮਾਂ ਦੇਈਏ ਅਤੇ ਅਧਿਆਤਮਿਕ ਰਸਤੇ ਤੇ ਤੇਜ਼ੀ ਨਾਲ ਅੱਗੇ ਵਧੀਏ l