ਮੁਕਤ ਪਬਲਿਕ ਸਕੂਲ ਵਿੱਖੇ ਸਲਾਨਾ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਸ੍ਰ. ਸੁਰਜੀਤ ਸਿੰਘ ਰੱਖੜਾ ਨੇ ਕੀਤੀ ਸਿਰਕਤ

0
1524

 

ਰਾਜਪੁਰਾ (ਧਰਮਵੀਰ ਨਾਗਪਾਲ) ਸ਼ਹਿਰ ਦੇ ਮੁਕਤ ਪਬਲਿਕ ਸਕੂਲ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਿਤੀ 2 ਦਸੰਬਰ ਨੂੰ ਸਲਾਨਾ ਪ੍ਰੋਗਰਾਮ ਉਲੀਕੀਆਂ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਸ੍ਰ. ਸੁਰਜੀਤ ਸਿੰਘ ਰੱਖੜਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਸਕੂਲੀ ਬਚਿਆ ਵਲੋਂ ਸਕੂਲ ਦੇ ਬੈਂਡ ਨਾਲ ਕੈਬਨਿਟ ਮੰਤਰੀ ਪੰਜਾਬ ਦਾ ਸਕੂਲ ਦੇ ਗੇਟ ਤੇ ਸੁਆਗਤ ਕੀਤਾ ਗਿਆ ਅਤੇ ਬੈਂਡ ਦੀ ਥਾਪ ਤੇ ਪਰੇਡ ਕਰ ਕੈਬਨਿਟ ਮੰਤਰੀ ਪੰਜਾਬ ਨੂੰ ਉਲੀਕੇ ਹੋਏ ਪ੍ਰੋਗਰਾਮ ਦੇ ਸਥਾਨ ਤੇ ਲਿਜਾਇਆ ਗਿਆ ਜਿੱਥੇ ਕੈਬਨਿਟ ਮੰਤਰੀ ਵਲੋਂ ਸ਼ਮਾ ਜਲਾ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਬਚਿਆ ਵਲੋਂ ਰੰਗਾ ਰੰਗ ਆਇਟਮਾ ਦੀ ਪੇਸ਼ਕਸ਼ ਅਤੇ ਸਕੂਲ ਦੀ ਬਚਿਆ ਦੀ ਸਿਖਿਆ ਪ੍ਰਤੀ ਜਾਗਰੂਕਤਾ ਨੂੰ ਦੇਖ ਸ੍ਰ. ਰਖੱੜਾ ਨੇ ਸਕੂਲ ਦੀ ਮਨੇਜਮੈਂਟ ਟੀਚਰਾ ਅਤੇ ਹੋਨਹਾਰ ਵਿਦਿਆਰਥੀਆਂ ਦੀ ਸਲਾਘਾ ਕੀਤੀ। ਡੀਵੀ ਨਿਊਜ ਪੰਜਾਬ ਦੀ ਟੀਮ ਵਲੋਂ ਸਿਖਿਆ ਦੇ ਅਧਾਰਿਤ ਪੂਛੇ ਗਏ ਸਵਾਲ ਦੌਰਾਨ ਕੈਬਨਿਟ ਮੰਤਰੀ ਪੰਜਾਬ ਨੇ ਸੂਬਾ ਸਰਕਾਰ ਵਲੋਂ ਸਿਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਪ੍ਰੋਗਰਾਮਾ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦਸਿਆ ਕਿ ਜਿਥੇ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾ ਵਿੱਚ ਸਿਖਿਆ ਦੇ ਪੱਧਰ ਨੂੰ ਉਚਾ ਚੁਕਣ ਵਿੱਚ ਵਚਨਬਧ ਹੈ ਉਥੇ ਹੀ ਸੂਬਾ ਸਰਕਾਰ ਖੇਡਾ ਵੱਲ ਵੀ ਪੂਰਾ ਧਿਆਨ ਦੇ ਰਹੀ ਹੈ, ਜਿਸ ਤਹਿਤ ਸੂਬਾ ਸਰਕਾਰ ਵਲੋਂ ਪੰਜਾਬ ਵਿੱਚ ਸਟੇਡੀਅਮ ਦਾ ਵੀ ਕਈ ਸ਼ਹਿਰਾ ਵਿੱਚ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਹਨਾਂ ਆਖਿਆਂ ਕਿ ਅੱਜ ਕਲ ਅਮੀਰ ਅਤੇ ਗਰੀਬ ਦੀ ਪੜਾਈ ਦੀ ਗੱਲ ਨਹੀਂ ਰਹਿ ਗਈ ਬਲਕਿ ਅੱਜ ਕਲ ਪੜਾਈ ਮਿਹਨਤ ਦੀ ਹੈ ਤੇ ਜੋ ਬੱਚਾ ਮਿਹਨਤ ਕਰ ਕੇ ਸਿਖਿਆ ਪ੍ਰਾਪਤ ਕਰਦਾ ਹੈ ਉਹ ਹੀ ਅੱਗੇ ਵਧ ਕੇ ਆਪਣਾ ਭਵਿਖ ਸਵਾਰਦਾ ਹੈ।
ਤੇ ਉਹਨਾਂ ਕਿਹਾ ਜਿਹੜਾ ਬੱਚਾ ਇਸ ਸਕੂਲ ਵਿਚੋਂ ਅਵਲ ਤੇ ਟਾਪਰ ਆਏਗਾ ਉਸਨੂੰ ਅਮਰੀਕਾ ਵਿੱਚ ਪੜਾਈ ਦੇ ਦੌਰਾਨ 40 ਲੱਖ ਰੁਪਏ ਦਾ ਵਜੀਫਾ ਮਿਲੇਗਾ ਤੇ ਉਹਨਾਂ ਕਿਹਾ ਕਿ ਸਾਨੂੰ ਇੱਕ ਦੂਜੇ ਨੂੰ ਦੇਖ ਕੇ ਖੁਸ਼ ਹੋਣਾ ਚਾਹੀਦਾ ਹੈ। ਉਹਨਾਂ ਇੱਕ ਉਦਾਹਰਣ ਦਿੰਦੇ ਹੋਏ ਕਿਹਾ ਕਿ ਫਗਵਾੜਾ ਕੋਲ 6 ਫਾਰਮਰ ਅਮਰੀਕਾ ਵਾਸਤੇ ਭੇਜਣੇ ਸਨ ਤਾਂ 600 ਫਾਰਮਰਾ ਦੇ ਬਿਨੈ ਪਤਰ ਆਏ ਤੇ ਜਦੋਂ ਉਹਨਾਂ ਹੇਠਾ ਰੱਖੇ ਇਕ ਬੈਂਚ ਨੂੰ ਉਪਰ ਰੱਖਣ ਲਈ ਕਿਹਾ ਜਿਹੜਾ ਬੈਂਚ ਸਾਰੀਆਂ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰ ਰਿਹਾ ਸੀ ਤਾਂ ਕੋਈ ਵੀ ਉਸ ਬੈਂਚ ਨੂੰ ਉਪਰ ਰੱਖਣ ਲਈ ਤਿਆਰ ਨਾ ਹੋਇਆ ਕਿਉਂਕਿ ਸਾਰੇ ਫਾਰਮਰ ਵੀ ਆਈ ਪੀਜ ਦੇ ਬੇਟੇ ਸਨ ਪਰ ਇੱਕ ਨੌਜਵਾਨ ਨੇ ਇਹ ਦਲੇਰੀ ਦਿਖਾਉਂਦੇ ਹੋਏ ਉਹੀ ਬੈਂਚ ਉਪਰ ਰੱਖ ਦਿਤਾ ਤੇ ਉਸਨੂੰ ਅਮਰੀਕਾ ਜਾਣ ਲਈ ਸਿਲੈਕਟ ਕਰ ਲਿਆ ਗਿਆ ਭਾਵ ਜਿਹੜਾ ਵਿਅਕਤੀ ਇਥੇ ਕੰਮ ਕਰਨ ਤੋਂ ਸ਼ਰਮ ਕਰਦਾ ਹੈ ਉਹ ਅਮਰੀਕਾ ਜਾ ਕੇ ਵੀ ਮਿਹਨਤ ਨਹੀਂ ਕਰ ਸਕਦਾ ਭਾਵੇ ਹੁਣ ਅਮਰੀਕਾ ਵਿੱਚ ਸਾਰੇ ਪੰਜਾਬੀ ਛਾਏ ਹਨ। ਇਸ ਸਮਾਰੋਹ ਵਿੱਚ ਰਾਜਪੁਰਾ ਦੇ ਐਸ ਡੀ ਐਮ ਸ਼੍ਰੀ ਜੇ.ਕੇ.ਜੈਨ, ਡੀ ਐਸ ਪੀ ਰਾਜਪੁਰਾ ਸ੍ਰ. ਰਜਿੰਦਰ ਸਿੰਘ ਸੋੌਹਲ ..     ਬਚਿਆ ਦੇ ਮਾਪੇ ਅਤੇ ਸਮੂਹ ਸਟਾਫ ਸ਼ਾਮਲ ਹੋਏ।