ਮੁੱਖੀ ਅਤੇ ਅਵੀ ਬਣੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਿਮਰਨ ਅਤੇ ਹਰਪ੍ਰੀਤ ਸਕੱਤਰ * ਜਨਤਾ ਦੇ ਸਵਾਲਾਂ ਤੋਂ ਮੁੰਹ ਲੁੱਕਾ ਕੇ ਭੱਜ ਰਹੇ ਹਨ ਕਾਂਗਰਸ ਅਤੇ ਲਿਪ ਦੇ ਉਮੀਦਵਾਰ : ਗੋਸ਼ਾ

0
1404

ਲੁਧਿਆਣਾ । ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਯੂਥ ਅਕਾਲੀ ਆਗੂ ਤਜਿੰਦਰ ਸਿੰਘ ਮੁੱਖੀ ਅਤੇ ਅਵਨਿੰਦਰ ਸਿੰਘ ਅਵੀ ਨੂੰ ਮੀਤ ਪ੍ਰਧਾਨ ਅਤੇ ਸਿਮਰਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਯੂਥ ਅਕਾਲੀ ਦਲ ਦਾ ਸਕੱਤਰ ਨਿਯੁਕਤ ਕੀਤਾ । ਇਸ ਮੌਕੇ ਤੇ ਐੇਸਓਆਈ ਦੇ ਵਿਧਾਨਸਭਾ ਸੈਂਟਰਲ ਦੇ ਪ੍ਰਧਾਨ ਕਵਲਪ੍ਰੀਤ ਸਿੰਘ ਕੇ.ਪੀ ਅਤੇ ਮਨਿੰਦਰ ਸਿੰਘ ਲਾਡੀ ਸਹਿਤ ਹੋਰ ਵੀ ਮੌਜੂਦ ਸਨ । ਗੁਰਦੀਪ ਸਿੰਘ ਗੋਸ਼ਾ ਨੇ ਹਾਜਰ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਅਕਾਲੀ – ਭਾਜਪਾ ਗਠ-ਜੋੜ ਸਰਕਾਰ ਦੇ 10 ਸਾਲ ਦੇ ਸ਼ਾਸਨਕਾਲ ਵਿੱਚ ਹੋਏ ਵਿਕਾਸ ਤੋਂ ਜਾਣੂ ਕਰਵਾਂਉਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ 10 ਸਾਲ ਦੇ ਵਿਕਾਸ ਨੂੰ ਸੰਭਾਲਣ ਦੀ ਬਜਾਏ ਆਪਣੇ ਦੋ ਸਾਲ ਦੇ ਕਾਰਜਕਾਲ ਵਿੱਚ ਪੰਜਾਬ ਨੂੰ ਵਿਨਾਸ਼ ਵੱਲ ਧਕੇਲ ਦਿੱਤਾ ਹੈ । ਜਿਸਦਾ ਜਵਾਬ ਕਾਂਗਰਸ ਅਤੇ ਲੋਕ ਇੰਸਾਫ ਪਾਰਟੀ ਦੇ ਉਮੀਦਵਾਰਾਂ ਨੂੰ ਜਨਤਾ ਦੀ ਅਦਾਲਤ ਵਿੱਚ ਦੇਣਾ ਹੀ ਹੋਵੇਗਾ । ਜੇਕਰ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਪੀਡੀਏ ਉਮੀਦਵਾਰ ਸਿਮਰਜੀਤ ਬੈਂਸ ਨੇ ਆਪਣੇ ਕਾਰਜਕਾਲ ਵਿੱਚ ਹੋਏ ਪੰਜਾਬ ਦੇ ਵਿਨਾਸ਼ ਤੇ ਚੁੱਪੀ ਨਹੀਂ ਤੋੜੀ ਤਾਂ ਲੁਧਿਆਣਾ ਦੀ ਜਨਤਾ ਵੋਟ ਦੀ ਤਾਕਤ ਨਾਲ ਉਨ•ਾਂ ਨੂੰ ਸਤਾ ਤੋਂ ਬੇਦਖ਼ਲ ਕਰਕੇ ਮੁੰਹ ਤੋੜ ਜਵਾਬ ਦੇਵੇਗੀ ।