ਮੋਹਾਲੀ ਵਿਖੇ ਬਣੇ ਕੌਮਾਤਰੀ ਹਵਾਈ ਅੱਡੇ ਨਾਲ ਪੰਜਾਬ ਦੀ ਆਰਥਿਕਾ ਨੂੰ ਵੱਡਾ ਹੂੰਗਾਰਾ ਮਿਲੇਗਾ। 305 ਏਕੜ ਵਿਚ 500 ਕਰੋੜ ਰੁਪਏ ਦੀ ਲਾਗਤ ਨਾਲ ਮੁਕਮੰਲ ਹੋਇਆ ਕੌਮਾਂਤਰੀ ਹਵਾਈ ਅੱਡਾ

0
1565

ਭਲਕੇ 11 ਸਤੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੌਮਾਤਰੀ ਹਵਾਈ ਅੱਡੇ ਨੂੰ ਦੇਸ਼ ਵਾਸੀਆਂ ਨੂੰ ਕਰਨਗੇ ਸਮਰਪਿਤ
ਐਸ.ਏ.ਐਸ ਨਗਰ 10 ਸਤੰਬਰ (ਧਰਮਵੀਰ ਨਾਗਪਾਲ) ਮੋਹਾਲੀ ਵਿਖੇ 500 ਕਰੋੜ ਰੁਪਏ ਲਾਗਤ ਨਾਲ 305 ਏਕੜ ਵਿਚ ਬਣਾਏ ਗਏ ਉਤਰੀ ਭਾਰਤ ਦੇ ਸਭ ਤੋਂ ਵੱਧ ਅਧੁਨਿਕ ਕਿਸਮ ਦੇ ਕੌਮਾਂਤਰੀ ਹਵਾਈ ਅੱਡੇ ਦੀ ਸ਼ੁਰੂਆਤ ਹੋਣ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁੰਗਾਰਾ ਮਿਲੇਗਾ। ਇਸ ਕੌਮਾਂਤਰੀ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਜਿਥੇ ਪੰਜਾਬ ਵਿਚ ਉਦੋਗਿਕ ਕ੍ਰਾਂਤੀ ਆਵੇਗੀ ਉਥੇ ਵਿਉਪਾਰਕ ਖੇਤਰ ਵਿਚ ਵੀ ਨਵਾਂ ਇਨਕਲਾਬ ਆਵੇਗਾ। ਇਸ ਕੌਮਾਂਤਰੀ ਹਵਾਈ ਅੱਡੇ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 11 ਸਤੰਬਰ ਨੂੰ ਦੇਸ਼ ਵਾਸੀਆਂ ਨੂੰ ਸਮਰਪਿਤ ਕਰਨਗੇ।
ਮੋਹਾਲੀ ਵਿਖੇ ਬਣਾਏ ਗਏ ਕੌਮਾਂਤਰੀ ਹਵਾਈ ਅੱਡੇ ਨੂੰ ਅਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਸ ਦਾ ਟਰਮੀਨਲ 53 ਹਜ਼ਾਰ ਸੁਕੇਅਰ ਮੀਟਰ ਹੈ ਇਸ ਟਰਮੀਨਲ ’ਚ ਪ੍ਰਤੀ ਦਿਨ 1600 ਯਤਾਰੀਆਂ ਨੂੰ ਹੈਂਡਲ ਕਰਨ ਦੀ ਸਮਰੱਥਾ ਹੈ। ਇਸ ਕੌਮਾਂਤਰੀ ਹਵਾਈ ਅੱਡੇ ਵਿਚ ਦਿੱਲੀ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਦੇ ਟੀ-3 ਟਰਮੀਨਲ ਦੀ ਤਰਜ ਤੇ ਅਰਾਈਵਲ ਜ਼ਮੀਨੀ ਮੰਜ਼ਿਲ ਅਤੇ ਡਿਪਾਰਚਰ ਪਹਿਲੀ ਮੰਜ਼ਿਲ ਤੇ ਬਣਾਈ ਗਈ । ਇਸ ਕੌਮਾਂਤਰੀ ਹਵਾਈ ਅੱਡੇ ਵਿਚ ਇੱਕਠੇ 8 ਜ਼ਹਾਜਾਂ ਨੂੰ ਪਾਰਕ ਕਰਨ ਦੀ ਵਿਵਸਥਾ ਕੀਤੀ ਗਈ ਹੈ ਅਤੇ ਕੌਮਾਂਤਰੀ ਹਵਾਈ ਅੱਡੇ ਵਿਚ 4 ਏਅਰੋ ਬ੍ਰਿਜ ਬਣਾਏ ਗਏ ਹਨ ਅਤੇ 48 ਚੈੱਕ-ਇਨ ਕਾਉਂਟਰ, 6 ਐਕਸੀਲੇਟਰ ਤੇ 14 ਲਿਫਟਾਂ ਹਨ। ਇਸ ਤੋਂ ਇਲਾਵਾ ਕੌਮਾਂਤਰੀ ਮਿਆਰ ਦੇ ਬੈਗੇਜ਼, ਹੈਡ¦ਿਗ ਸਿਸਟਮ ਅਤੇ ਵਾਈ ਫਾਈ ਸਿਸਟਮ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ ਹਵਾਈ ਅੱਡੇ ’ਚ ਮੁਸਾਫਰਾਂ ਲਈ ਬੈਠਣ ਆਦਿ ਦੇ ਪ੍ਰਬੰਧ ਦੇ ਨਾਲ ਵਹੀਕਲਾਂ ਦੀ ਪਾਰਕਿੰਗ ਵੀ ਸੁੱਚਜੇ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਨੂੰ ਚੰਡੀਗੜ• ਪਟਿਆਲਾ ਹਾਈਵੇਅ , ਮੋਹਾਲੀ-ਖਰੜ ਹਾਈਵੇਅ ਨਾਲ ਜੋੜਣ ਲਈ ਐਕਸਪ੍ਰੈਸ ਵੇਅ ਦਾ ਨਿਰਮਾਣ ਕੀਤਾ ਗਿਆ।
ਮੋਹਾਲੀ ਵਿਖੇ ਬਣੇ ਕੌਮਾਂਤਰੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾ ਸ਼ੁਰੂ ਹੋਣ ਨਾਲ ਦੇਸ਼ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਦਿੱਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਦੀ ਥਾਂ ਹੁਣ ਮੋਹਾਲੀ ਵਿਖੇ ਬਣੇ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਹੀ ਹਵਾਈ ਉਡਾਣਾ ਲੈ ਸਕਣਗੇ। ਜਿਸ ਨਾਲ ਸਮੁੱਚੇ ਪੰਜਾਬ ਦੇ ਐਨ.ਆਰ.ਆਈਜ਼ ਦਾ ਆਪਣੀ ਪੰਜਾਬ ਦੀ ਮਿੱਟੀ ਨਾਲ ਸਿੱਧੇ ਤੌਰ ਤੇ ਰਾਬਤਾ ਬਣ ਜਾਵੇਗਾ। ਇਥੇ ਹੀ ਬਸ ਨਹੀ ਮੋਹਾਲੀ ਵਿਖੇ ਕੌਮਾਂਤਰੀ ਹਵਾਈ ਅੱਡਾ ਬਣਨ ਨਾਲ ਪੰਜਾਬ ਦੇ ਨਾਲ ਹਿਮਾਚਲ, ਚੰਡੀਗੜ•, ਰਾਜਸਥਾਨ ਅਤੇ ਹਰਿਆਣਾ ਦੇ ਵਿਦੇਸ਼ਾਂ ਵਿਚ ਵਸਦੇ ਐਨ.ਆਰ.ਆਈਜ਼ ਨੂੰ ਵੀ ਵੱਡਾ ਫਾਇਦਾ ਹੋਵੇਗਾ।
ਮੋਹਾਲੀ ਵਿਖੇ ਬਣਿਆ ਕੌਮਾਂਤਰੀ ਹਵਾਈ ਅੱਡਾ ਜਿਥੇ ਪੰਜਾਬ ਲਈ ਬਰਦਾਨ ਸਾਬਤ ਹੋਵੇਗਾ ਉਥੇ ਇਸ ਇਲਾਕੇ ਦੇ ਲੋਕਾਂ ਦੀ ਆਰਥਿਕਤਾ ਦੀ ਮਜ਼ਬੂਤੀ ਲਈ ਵੱਡਾ ਸਾਧਨ ਬਣੇਗਾ ਅਤੇ ਲੋਕਾਂ ਲਈ ਵਿਉਪਾਰਕ ਕਾਰੋਬਾਰ ਦੇ ਨਾਲ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਜਿਸ ਨਾਲ ਇਲਾਕੇ ਵਿਚ ਬੇਰੁਜ਼ਗਾਰੀ ਦਾ ਖਾਤਮਾ ਹੋਵੇਗਾ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਗੇਟ ਵੇਅ ਵੱਜੋਂ ਜਾਣੇ ਜਾਂਦੇ ਮੋਹਾਲੀ ਸ਼ਹਿਰ ਨੂੰ ਜਿਥੇ ਆਈ.ਟੀ ਹੱਬ , ਖੇਡਾਂ ਦੇ ਹੱਬ ਵਜੋਂ ਉਥੇ ਸਿੱਖਿਆ ਦੇ ਹੱਬ ਵੱਜੋਂ ਵੀ ਵਿਕਸਤ ਕੀਤਾ ਜਾ ਰਿਹਾ ਹੈ। ਹੁਣ ਵਿਦੇਸ਼ਾਂ ਵਿਚ ਵਸੇ ਭਾਰਤੀ ਖਾਸ ਕਰਕੇ ਪੰਜਾਬ ਵੀ ਇਸ ਇਲਾਕੇ ਵਿਚ ਆਪਣੇ ਉਦਯੋਗ ਸਥਾਪਿਤ ਕਰਨ ਲਈ ਦਿਲਚਸਪੀ ਲੈਣਗੇ ਕਿਉਂਕਿ ਕੌਮਾਂਤਰੀ ਹਵਾਈ ਅੱਡਾ ਸ਼ੁਰੂ ਹੋਣ ਨਾਲ ਉਨਾਂ• ਦਾ ਮੋਹਾਲੀ ਨਾਲ ਸਿੱਧਾ ਸੰਪਰਕ ਸਥਾਪਿਤ ਹੋਵੇਗਾ।