ਮੰਤਰੀ ਅਨਿਲ ਜੋਸ਼ੀ ਨੇ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਨੂੰ ਪ੍ਰਦਾਨ ਕੀਤਾ 1 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦਾ ਚੈਕ |

0
1587

ਅੰਮ੍ਰਿਤਸਰ 9 ਸਿੰਤਬਰ ( ਧਰਮਵੀਰ ਗਿੱਲ ਲਾਲੀ)ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ, ਮਜੀਠਾ ਰੋਡ, ਅੰਮ੍ਰਿਤਸਰ ਨੂੰ ਆਪਣੀ ਗ੍ਰਾਂਟ ਵਿਚੋਂ 1 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਪ੍ਰਧਾਨ ਕੀਤਾ | ਇਹ ਚੈਕ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਮਜੀਠਾ ਰੋਡ ਚੋਂਕ ਬਾਈਪਾਸ, ਅੰਮ੍ਰਿਤਸਰ ਵਿਖੇ ਆਯੋਜਿਤ ਸਮਾਗਮ ਦੌਰਾਨ ਪ੍ਰਦਾਨ ਕੀਤਾ | ਸ਼੍ਰੀ ਜੋਸ਼ੀ ਨੇ ਕਿਹਾ ਕਿ ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘਾਂ ਵਲੋਂ ਹਮੇਸ਼ਾਂ ਹੀ ਵੱਧ-ਚੜ੍ਹ ਕੇ ਸਾਮਾਜ ਸੇਵਾਵਾਂ ਵਿਚ ਯੋਗਦਾਨ ਪਾਇਆ ਜਾਂਦਾ ਹੈ | ਲੋੜਵੰਦਾਂ ਦੀ ਮਦਦ ਲਈ ਸੁਸਾਇਟੀ ਵੱਲੋਂ ਸੇਵਾਵਾਂ ਚਲਦੀਆਂ ਰਹਿੰਦੀਆਂ ਹਨ | ਅੱਜ ਉਹ ਆਪਣੀ ਗ੍ਰਾਂਟ ਵਿਚੋ ਇਹਨਾਂ ਸੇਵਾਵਾਂ ਲਈ ਸੁਸਾਇਟੀ ਨੂੰ 1 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਟ ਕਰ ਰਹੇ ਹਨ |
ਇਸ ਸਹਿਯੋਗ ਲਈ ਸੁਸਾਇਟੀ ਵੱਲੋਂ ਸ਼੍ਰੀ ਜੋਸ਼ੀ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ |

ਇਸ ਮੌਕੇ ਤੇ ਜਥੇਦਾਰ ਬਾਬਾ ਪਰਗਟ ਸਿੰਘ, ਪਾਰ੍ਸ਼ਦ ਪ੍ਰਭਜੀਤ ਸਿੰਘ ਰਟੌਲ, ਬਾਬਾ ਮੇਜਰ ਸਿੰਘ, ਬਾਬਾ ਬੀਰ ਸਿੰਘ, ਬਾਬਾ ਤਰਸੇਮ ਸਿੰਘ, ਬਾਬਾ ਨਿਸ਼ਾਨ ਸਿੰਘ, ਬਾਬਾ ਨਿਰਵੈਰ ਸਿੰਘ, ਕਪਿਲ ਸ਼ਰਮਾ, ਬਲਵਿੰਦਰ ਸਿੰਘ ਤੁੰਗ, ਐਸ. ਐਸ. ਢਿੱਲੋਂ, ਸਰਪੰਚ ਕਮਲ ਕੁਮਾਰ, ਅਨੂ ਮਹਿਰਾ ਆਦਿ ਹਾਜਰ ਸਨ |