ਮੱਛਰਾਂ ਅਤੇ ਕੋਕਰੋਚ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋਂ

0
2290

ਮੌਸਮ ਬਦਲਣ ਦੇ ਨਾਲ ਹੀ ਘਰਾਂ ਵਿਚ ਕੀੜੇ-ਮਕੌੜੇ, ਮੱਛਰ ਅਤੇ ਕਿਰਲੀਆਂ ਆਉਣ ਲੱਗਦੀ ਹੈ। ਇਸ ਨਾਲ ਇਕ ਤਾਂ ਕਈ ਬੀਮਾਰੀਆਂ ਫੈਲਦੀਆਂ ਹਨ ਅਤੇ ਇਨ੍ਹਾਂ ਦੀ ਵਜ੍ਹਾ ਨਾਲ ਕਾਫੀ ਪ੍ਰੇਸ਼ਾਨੀ ਵੀ ਹੁੰਦੀ ਹੈ। ਘਰ ਨੂੰ ਚਾਹੇ ਜਿਨ੍ਹਾਂ ਮਰਜ਼ੀ ਸਾਫ ਕਰ ਲਓ ਪਰ ਫਿਰ ਵੀ ਮੱਛਰ-ਮੱਖੀਆਂ ਅਤੇ ਕੋਕਰੋਚ ਦੂਰ ਨਹੀਂ ਹੁੰਦੇ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਆਸਾਨ ਤਰੀਕਿਆਂ ਦੇ ਬਾਰੇ ਵਿਚ
1. ਕੋਕਰੋਚ
ਘਰ ਵਿਚ ਕੋਕਰੋਚ ਨੂੰ ਦੂਰ ਭਜਾਉਣ ਲਈ ਲੱਸਣ, ਪਿਆਜ ਅਤੇ ਕਾਲੀ ਮਿਰਚ ਨੂੰ ਬਰਾਬਰ ਮਾਤਰਾ ਵਿਚ ਪੀਸ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਪਾਣੀ ਵਿਚ ਮਿਲਾ ਕੇ ਇਕ ਘੋਲ ਬਣਾ ਲਓ ਅਤੇ ਇਸ ਨੂੰ ਇਕ ਸਪ੍ਰੇ ਬੋਤਲ ਵਿਚ ਪਾ ਲਓ, ਜਿਸ ਥਾਂ ‘ਤੇ ਕੋਕਰੋਚ ਨਿਕਲਦੇ ਹਨ ਉਸ ਥਾਂ ‘ਤੇ ਇਸ ਘੋਲ ਦਾ ਛਿੜਕਾਅ ਕਰੋ। ਇਸ ਘੋਲ ਦੀ ਸੁਗੰਧ ਨਾਲ ਕੋਕਰੋਚ ਭੱਜ ਜਾਣਗੇ।

2. ਮੱਛਰ
ਜ਼ਹਿਰੀਲੇ ਮੱਛਰਾਂ ਦੀ ਵਜ੍ਹਾ ਨਾਲ ਡੇਂਗੂ, ਚਿਕਨਗੁਨੀਆ ਅਤੇ ਮਲੇਰਿਆ ਹੋ ਜਾਂਦਾ ਹੈ। ਅਜਿਹੇ ਵਿਚ ਘਰ ਵਿਚੋਂ ਮੱਛਰਾਂ ਨੂੰ ਭਜਾਉਣ ਲਈ ਲਸਣ ਦੀਆਂ ਕੁਝ ਕਲੀਆਂ ਨੂੰ ਪੀਸ ਕੇ ਉਨ੍ਹਾਂ ਵਿਚ ਪਾਣੀ ਪਾ ਕੇ ਉਬਾਲ ਲਓ ਅਤੇ ਇਸ ਨਾਲ ਘਰ ਵਿਚ ਸਪ੍ਰੇ ਕਰੋ। ਇਸ ਨਾਲ ਮੱਛਰ ਦੂਰ ਹੋ ਜਾਂਦੇ ਹਨ।

3. ਮੱਖੀਆਂ
ਮੱਖੀਆਂ ਤੋਂ ਛੁਟਕਾਰਾ ਪਾਉਣ ਲਈ ਇਕ ਕਾਟਨ ਵਾਲ ਨੂੰ ਕਿਸੇ ਤੇਜ਼ ਖੂਸ਼ਬੂ ਵਾਲੇ ਤੇਲ ਵਿਚ ਭਿਓਂ ਕੇ ਰੱਖੋ ਅਤੇ ਇਸ ਨੂੰ ਦਰਵਾਜੇ ਦੇ ਕੋਲ ਰੱਖ ਦਿਓ, ਜਿੱਥੋ ਮੱਖੀਆਂ ਅੰਦਰ ਆਉਂਦੀਆਂ ਹਨ। ਅਜਿਹਾ ਕਰਨ ਨਾਲ ਮੱਖੀਆਂ ਅੰਦਰ ਨਹੀਂ ਆਉਣਗੀਆਂ।

4. ਚੂਹੇ
ਘਰ ਵਿਚ ਚੂਹੇ ਹੋਣ ‘ਤੇ ਕਾਫੀ ਪ੍ਰੇਸ਼ਾਨੀ ਝੇਲਣੀ ਪੈਂਦੀ ਹੈ। ਇਹ ਕੱਪੜੇ ਅਤੇ ਘਰ ਦੀਆਂ ਕਈ ਚੀਜ਼ਾਂ ਨੂੰ ਖਰਾਬ ਕਰ ਦਿੰਦੇ ਹਨ। ਅਜਿਹੇ ਵਿਚ ਇਨ੍ਹਾਂ ਨੂੰ ਦੂਰ ਭਜਾਉਣ ਲਈ ਪਿਪਰਮਿੰਟ ਦੇ ਕੁਝ ਟੁੱਕੜਿਆਂ ਨੂੰ ਕੱਟ ਕੇ ਕੋਨਿਆਂ ਵਿਚ ਰੱਖ ਦਿਓ ਜਿਸ ਨਾਲ ਚੂਹੇ ਬਾਹਰ ਨਿਕਲ ਜਾਣਗੇ।

5. ਕਿਰਲੀ
ਘਰ ਦੀਆਂ ਦੀਵਾਰਾਂ ‘ਤੇ ਅਕਸਰ ਕਿਰਲੀਆਂ ਦੇਖੀਆਂ ਜਾਂਦੀਆਂ ਹਨ। ਖਾਸ ਕਰਕੇ ਟਿਊਬਲਾਈਟ ਦੇ ਆਲੇ-ਦੁਆਲੇ ਹੀ ਇਨ੍ਹਾਂ ਨੂੰ ਦੇਖਿਆ ਜਾਂਦਾ ਹੈ। ਅਜਿਹੇ ਵਿਚ 5-6 ਮੋਰ ਪੰਖਾਂ ਨੂੰ ਦੀਵਾਰਾਂ ‘ਤੇ ਚਿਪਕਾ ਦਿਓ ਜਿਸ ਨਾਲ ਕਿਰਲੀਆਂ ਦੂਰ ਭੱਜ ਜਾਣਗੀਆਂ।