ਰਕਸ਼ਾ ਬੰਧਨ ਦੇ ਤਿਉਹਾਰ ਤੇ ਮੰਤਰੀ ਅਨਿਲ ਜੋਸ਼ੀ ਨੇ ਪ੍ਰਦਾਨ ਕੀਤੇ 400 ਨਵੇਂ ਬੀਮਾਂ ਧਾਰਕਾਂ ਨੂੰ ਬੀਮਾਂ ਪੱਤਰ ਅਤੇ ਪਾਸ ਬੁੱਕਾਂ |

0
1736

 

* ਲੋਕ ਕੇਂਦਰ ਸਰਕਾਰ ਵਲੋਂ ਮੁਹਿਆ ਕਰਵਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਲੈਣ: ਅਨਿਲ ਜੋਸ਼ੀ |

ਅੰਮ੍ਰਿਤਸਰ 29 ਅਗਸਤ ( ਧਰਮਵੀਰ ਗਿੱਲ ਲਾਲੀ )ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ 400 ਨਵੇਂ ਬੀਮਾਂ ਧਾਰਕਾਂ ਨੂੰ ਬੀਮਾਂ ਪੱਤਰ ਅਤੇ ਨਵੇਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਅਧੀਨ ਖੋਲੇ ਗਏ ਖਾਤਿਆਂ ਦੀਆਂ ਪਾਸ ਬੁੱਕਾਂ ਵੰਡੀਆਂ | ਸ਼੍ਰੀ ਜੋਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚਲਾਈ ਗਈ ਇਸ ਪ੍ਰਧਾਨ ਮੰਤਰੀ ਸੁਰਕਸ਼ਾ ਬਿਮਾ ਯੋਜਨਾ ਅਤੇ ਹੋਰ ਸਕੀਮਾਂ ਦਾ ਲਾਭ ਉਠਾਉਣ | ਉਹਨਾਂ ਨੇ ਕਿਹਾ ਇਸ ਰਖੜੀ ਦੇ ਪਵਿੱਤਰ ਤਿਉਹਾਰ ਤੇ 400 ਤੋਂ ਵੱਧ ਲੋਕਾਂ ਦੇ ਇਸ ਯੋਜਨਾ ਤਹਿਤ ਬੀਮੇ ਕੀਤੇ ਗਏ ਹਨ ਅਤੇ ਜਿੰਨ੍ਹਾ ਲੋਕਾਂ ਦੇ ਬੈਂਕ ਖਾਤੇ ਨਹੀ ਸਨ ਉਹਨਾਂ ਦੇ ਨਾਲ ਹੀ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਖਾਤੇ ਵੀ ਖੋਲੇ ਗਏ ਹਨ ਅਤੇ ਉਹਨਾਂ ਨੂੰ ਉਹਨਾਂ ਦੇ ਖਾਤਿਆਂ ਦੀਆਂ ਪਾਸ ਬੁੱਕਾਂ ਵੀ ਦਿੱਤੀ ਗਈਆਂ ਹਨ | ਇਸ ਬਿਮਾ ਯੋਜਨਾ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਫੇੰਡ੍ਸ ਆਫ਼ ਬੀ. ਜੇ. ਪੀ. ਦੀ ਪੂਰੀ ਟੀਮ ਨੇ ਸਟੇਟ ਕਨਵੀਨਰ ਸ਼੍ਰੀ ਅਨੁਜ ਭੰਡਾਰੀ ਅਤੇ ਜਿਲ੍ਹਾ ਕਨਵੀਨਰ ਸ਼੍ਰੀ ਮੋਹਿਤ ਵਰਮਾ ਦੇ ਨਾਲ ਵੱਖ ਵੱਖ ਇਲਾਕਿਆਂ ਖਾਸ ਕਰਕੇ ਬਸਤੀਆਂ ਅਤੇ ਪਿਛੜੇ ਇਲਾਕਿਆਂ ਵਿਚ ਕੈੰਪ ਲਗਾ ਕੇ ਲੋਕਾਂ ਨੂੰ ਇਸ ਯੋਜਨਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਉਥੇ ਨਾਲ ਹੀ ਉਹਨਾਂ ਦੇ ਫਾਰਮ ਭਰ ਕੇ ਉਹਨਾਂ ਦਾ ਇਹ ਬਿਮਾ ਕੀਤਾ ਗਿਆ ਅਤੇ ਜਿਨ੍ਹਾਂ ਲੋਕਾਂ ਦੇ ਬੈਂਕ ਖਾਤੇ ਨਹੀ ਸਨ ਉਹਨਾਂ ਦੇ ਨਾਲ ਹੀ ਮੌਕੇ ਤੇ ਹੀ ਮੌਜੂਦ ਬੈਂਕ ਅਧਿਕਾਰੀਆਂ ਨੇ ਫਾਰਮ ਭਰ ਕੇ ਖਾਤੇ ਖੋਲੇ ਹਨ ਜਿਸ ਦੀ ਪਾਸ ਬੁਕ ਅਤੇ ਏ. ਟੀ. ਐਮ. ਕਾਰਡ ਉਹਨਾਂ ਨੂੰ ਪ੍ਰਦਾਨ ਕੀਤੇ ਗਏ ਹਨ | ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਯੋਜਨਾਵਾਂ ਦਾ ਲਾਭ ਲੈਣ |

ਇਸ ਮੌਕੇ ਤੇ ਅਨੁਜ ਭੰਡਾਰੀ, ਕਪਿਲ ਸ਼ਰਮਾ, ਕਸ਼ਮੀਰ ਸਿੰਘ, ਅਨਿਰੁਧ ਮਹਿਰਾ, ਸੁਮਿਤ ਸੇਠ, ਹਰੀਸ਼ ਮਹਾਜਨ, ਰਾਕੇਸ਼ ਸ਼ਰਮਾ, ਰਿਤੇਸ਼ ਵੈਦ, ਸੰਜੇ ਮਹਿਰਾ, ਰੋਹਿਤ ਨਾਰੰਗ, ਵਿਕਰਾਂਤ, ਰਾਜਨ ਆਦਿ ਹਾਜਰ ਸਨ |