ਰਘੂੁਕੁਲ ਰੀਤ ਸਦਾ ਚੱਲੀ ਆਈ ਪ੍ਰਾਣ ਜਾਯੇ ਪਰ ਵਚਨ ਨਾ ਜਾਈ ।।

0
1482

Dharamvir Nagpal's photo.
ਰਘੂੁਕੁਲ ਰੀਤ ਸਦਾ ਚੱਲੀ ਆਈ

ਪ੍ਰਾਣ ਜਾਯੇ ਪਰ ਵਚਨ ਨਾ ਜਾਈ ।।

ਉਪਰੋਕਤ ਸ਼ਬਦ ਮੇਰੇ ਉਸਤਾਦ ਜਿਹਨਾਂ ਦਾ ਮਿਤੀ 11 ਜੂਨ ਨੂੰ ਆਰਿਆ ਸਮਾਜ ਰਾਜਪੁਰਾ ਟਾਊਨ ਵਿੱਖੇ ਰਸਮ ਪਗੜੀ ਤੇ ਸ਼ਰਧਾਂਜਲੀ ਸਮਾਰੋਹ ਹੈ ਅਤੇ ਜੋ ਇਸ ਪੰਜ ਤਤਵ ਦੇ ਸ਼ਰੀਰ ਨੂੰ 30 ਮਈ 2015 ਦਿਨ ਸ਼ਨੀਵਾਰ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਪ੍ਰਭੂ ਚਰਨਾ ਵਿੱਚ ਵੀਲੀਨ ਹੋ ਗਏ ਸਨ ਵਲੋਂ ਸ੍ਰੀ ਕ੍ਰਿਸ਼ਨਾ ਡ੍ਰਾਮਾਟਿਕ ਕੱਲਬ ਰਜਿ ਰਾਜਪੁਰਾ ਟਾਊਨ ਵਲੋਂ ਹਰ ਸਾਲ ਬੀਤੇ 55 ਸਾਲਾ ਤੋਂ ਕਰਾਈ ਜਾਂਦੀ ਰਾਮ ਲੀਲਾ ਸਮੇਂ ਸ੍ਰੀ ਰਾਮ ਭਗਵਾਨ ਦਾ ਰੋਲ ਅਦਾ ਕਰਨ ਸਮੇਂ ਇਤਨੀ ਪਿਆਰੀ ਤੇ ਸੁਰੀਲੀ ਆਵਾਜ ਰਾਹੀ ਸੁਣੇ ਜਾਂਦੇ ਸਨ ਜਿਹਨਾਂ ਦੀ ਆਵਾਜ ਨੂੰ ਸੁਣ ਕੇ ਲੋਕੀ ਆਪਣੇ ਅੱਖਾ ਵਿੱਚੋ ਹੰਝੂ ਵੀ ਨਹੀਂ ਰੋਕ ਸਕਦੇ ਸਕਦੇ ਸਨ ਕਿਉਂਕਿ ਭਾਰਤ ਜਿਸ ਨੂੰ ਇੰਡੀਆ ਵੀ ਕਹਿੰਦੇ ਹਨ ਜਦੋਂ ਕਿਸੇ ਤੇ ਮੁਸੀਬਤ ਬਣਦੀ ਹੈ ਤਾਂ ਉਹ ਦੂਜੇ ਦੇਸਾ ਦਾ ਵੀ ਸਾਥ ਦਿੰਦਾ ਹੈ ਤੇ ਹੁਣ ਉਹ ਭਾਰਤ ਜੋ ਕਿ ਰਾਖਸ਼ੀਰਾਜ ਤੋਂ ਤੰਗ ਆ ਚੁੱਕਾ ਹੈ ਤੇ ਇਸ ਦੀ ਆਵਾਜ ਹੁਣ ਵਿਦੇਸ਼ਾ ਵਿੱਚ ਆਂਤਕਵਾਦ ਦੇ ਖਿਲਾਫ ਵੀ ਸੁਣੀ ਜਾਂਦੀ ਹੈ ਜਿਸਨੂੰ ਭਾਰਤ ਦੇ ਗੁਆਂਢੀ ਦੇਸ਼ ਆਪਣੇ ਆਪ ਨੂੰ ਭਾਰਤ ਤੋਂ ਖਤਰਾ ਸਮਝਣ ਲਗ ਪਏ ਹਨ ਤੇ ਇਸੇ ਤਰਾਂ ਸ੍ਰੀ ਰਾਮ ਚੰਦ ਗੋਹਰ ਦੀ ਆਵਾਜ ਪਰਮਪਿਤਾ ਪ੍ਰਮਾਤਮਾ ਦੀ ਮਰਜੀ ਤੇ ਰਜਾ ਅਨੁਸਾਰ ਸਦਾ ਤੇ ਸਦਾ ਲਈ ਸਮਾਪਤ ਹੋ ਗਈ ਜੋ ਉਪਰੋਕਤ ਰਮਾਇਣ ਦੇ ਸ਼ਬਦ ਜਦੋਂ ਉਹ ਆਪਣੀ ਕੋਇਲ ਵਗਰੀ ਵਾਣੀ ਤੋਂ ਜਦੌਂ ਉਹ ਦੁਹਰਾਉਂਦੇ ਸਨ ਤਾਂ ਹਰੇਕ ਦਰਸ਼ਕ ਦਾ ਧਿਆਨ ਮਾਤਾ ਕੈਕਈ ਅਤੇ ਮਹਾਰਾਜਾ ਦਸ਼ਰਥ ਵੱਲ ਜਾਂਦਾ ਸੀ ਜਿਹਨਾਂ ਕਰਕੇ ਅੱਜ ਭਾਰਤ ਕਾਇਮ ਹੈ ਨਹੀਂ ਤਾਂ ਆਈ ਐਸ ਆਈ ਐਸ ਦੇ ਖੂੰਖਾਂਰੂ ਆਪਣੀ ਮਰਜੀ ਨਾਲ ਰਾਖਸ਼ਾਂ ਵਾਂਗ ਰਾਜ ਕਰਦੇ ਜਿਸ ਸਮੇਂ ਲੰਕਾ ਵਿੱਚ ਮਹਾਰਾਜਾ ਰਾਵਣ ਦਾ ਰਾਜ ਸੀ। ਇਹ ਨਸ਼ਵਰ ਸ਼ਰੀਰ ਨੇ ਇਕ ਨਾ ਇਕ ਦਿਨ ਇਸ ਸੰਸਾਰ ਨੂੰ ਜਰੂਰ ਅਲਵਿਦਾ ਕਹਿਣਾ ਹੈ ਅਤੇ ਇਨਸਾਨ ਵਲੋਂ ਕੀਤੇ ਗਏ ਉਪਕਾਰ ਤੇ ਯਾਦਾ ਵਾਲੇ ਚੰਗੇ ਕੰਮਾ ਦੀ ਯਾਦ ਹੀ ਬਾਕੀ ਰਹਿਣੀ ਹੈ। ਸੁਵਰਗੀ ਸ੍ਰੀ ਚੰਦਰਭਾਨ ਗੋਹਰ ਦੇ ਆਸ਼ੀਰਵਾਦ ਸਦਕਾ ਮੈਨੂੰ ਸ਼੍ਰੀ ਕ੍ਰਿਸ਼ਨਾ ਡ੍ਰਾਮਾਟਿਕ ਕਲੱਬ ਵਿੱਚ ਕਈ ਵਾਰੀ ਭਰਤ ਦਾ ਰੋਲ ਅਦਾ ਕਰਨ ਨੂੰ ਮਿਲਿਆ ਤੇ ਇਸ ਰੋਲ ਕਰਨ ਦੀ ਟਰੇਨਿੰਗ ਮੈਨੂੰ ਸੁਵਰਗੀ ਸ਼੍ਰੀ ਚੰਦਰਭਾਨ ਗੋਹਰ ਜਿਹਨਾਂ ਨੂੰ ਕਲੱਬ ਵਲੋਂ ਅਨਮੋਲ ਹੀਰੇ ਦੀ ਉਪਾਧੀ ਉਹਨਾਂ ਤੋਂ ਪਹਿਲੇ ਡਾਇਰਕਟਰ ਨੇ ਦਿੱਤੀ ਸੀ ਤੋਂ ਹੀ ਪ੍ਰਾਪਤ ਹੋਈ। ਸ੍ਰੀ ਗੋਹਰ ਨਾਲ ਮੇਰੇ ਚੰਗੇ ਸਬੰਧ ਸਨ ਤੇ ਉਹਨਾ ਨੇ ਮੈਨੂੰ ਰਾਮ ਲੀਲਾ ਵਿੱਚ ਹਿੱਸਾ ਲੈਣ ਦਾ ਇੱਕ ਗੁਰ ਦਸਿਆ ਸੀ ਕਿ ਤੁਸੀਂ ਸਮਝੌ ਸਟੇਜ ਤੇ ਤੁਹਾਨੂੰ ਕੋਈ ਵੀ ਨਹੀਂ ਦੇਖ ਰਿਹਾ ਤੇ ਤੁਸੀ ਮਸਤੀ ਵਿੱਚ ਸਟੇਜ ਤੇ ਬਿਨਾਂ ਕਿਸੇ ਡਰ ਖੌਫ ਤੋਂ ਬੋਲਣਾ ਹੈ ਅਤੇੋ ਰਾਮ ਲੀਲਾ ਸ਼ੁਰੂ ਹੋਣ ਤੋਂ 1 ਮਹੀਨਾ ਪਹਿਲੇ ਆਪਣੇ ਘਰ ਵਿੱਚ ਰੋਲ ਅਦਾ ਕਰਨ ਦੀ ਟ੍ਰੇਨਿੰਗ ਦਿੰਦੇ ਰਹਿੰਦੇ ਸਨ ਤੇ ਜਾਣ ਵਾਲੇ ਤਾਂ ਚਲੇ ਜਾਂਦੇ ਹਨ ਪਰ ਉਹਨਾਂ ਦੀਆਂ ਯਾਦਾ ਹੀ ਬਾਕੀ ਰਹਿ ਜਾਂਦੀਆਂ ਹਨ ਮੈਂ ਪਰਮਪਿਤਾ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸ੍ਰੀ ਚੰਦਰ ਭਾਨ ਗੋਹਰ ਨੂੰ ਆਪਣੇ ਚਰਨਾ ਵਿੱਚ ਨਿਵਾਸ ਸਥਾਨ ਬਖਸ਼ਣ ਅਤੇ ਉਹਨਾਂ ਦੇ ਰਿਸ਼ਤੇਦਾਰ ਮਿੱਤਰ ਸਬੰਧੀਆਂ ਨੂੰ ਇਹ ਭਾਣਾ ਮੰਨਣ ਦਾ ਬੱਲ ਬਖਸ਼ਣ ਇਹੀ ਮੇਰੇ ਵਲੋਂ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਅਤੇ ਸਮੂਹ ਇੰਟਰਨੈਸ਼ਨਲ ਮੀਡੀਏ ਵਲੋਂ ਅਤੇ ਡੀਵੀ ਨਿਊਜ ਪੰਜਾਬ ਵਲੋਂ ਸੱਚੀ ਸ਼ਰਧਾਂਜਲੀ ਹੈ ਤੇ ਸ੍ਰੀ ਕ੍ਰਿਸ਼ਨਾ ਡ੍ਰਾਮਾਟਿਕ ਕਲੱਬ ਦਿਨ ਦੁਗਨੀ ਤੇ ਰਾਤ ਚੁੱਗਨੀ ਤਰੱਕੀ ਕਰਦਾ ਰਹੇ ਜਿਸ ਵਿੱਚ ਉਹਨਾਂ ਨੇ ਚੰਗੀ ਸੇਵਾ ਦਾ ਪ੍ਰਮਾਣ ਦਿੱਤਾ। ਉਪਰੋਕਤ ਸ਼ਬਦ ਧਰਮਵੀਰ ਨਾਗਪਾਲ ਦੀ ਜੁਬਾਨੀ ਸ੍ਰੀ ਚੰਦਰਭਾਨ ਗੋਹਰ ਡਾਇਰਕਟਰ ਸ੍ਰੀ ਕ੍ਰਿਸ਼ਨਾ ਡ੍ਰਾਮਾਟਿਕ ਕਲੱਬ ਜਿਹਨਾਂ ਨੂੰ ਉਹਨਾਂ ਦੇ ਉਸਤਾਦ ਨੇ ਹੀਰੇ ਦੀ ਉਪਾਧੀ ਨਾਲ ਨਿਵਾਜਿਆ ਸੀ ਆਰਿਆ ਸਮਾਜ ਮੰਦਰ ਰਾਜਪੁਰਾ ਵਿੱਖੇ ਉਹਨਾਂ ਪ੍ਰਤੀ ਸ਼ਰਧਾਂਜਲੀ ਸਮਾਰੋਹ ਸਮੇਂ ਸ਼ਰਧਾ ਸੁਮਨ ਭੇਂਟ ਕਰਦੇ ਹੋਏ ਬੋਲੇ ਗਏ।