ਰਾਜਪੁਰਾ ਟਾਊਨ ਵਿਖੇ 16ਵਾਂ ਮੂਰਤੀ ਸਥਾਪਨਾ ਦਿਵਸ ਅਤੇ ਯੋਗ ਮਹਾ ਸੰਮੇਲਨ ਦਾ ਅਯੋਜਨ

0
1491

 

ਰਾਜਪੁਰਾ ਟਾਊਨ ਵਿਖੇ 16ਵਾਂ ਮੂਰਤੀ ਸਥਾਪਨਾ ਦਿਵਸ ਅਤੇ ਯੋਗ ਮਹਾ ਸੰਮੇਲਨ ਦਾ ਅਯੋਜਨ

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਟਾਊਨ ਸ਼੍ਰੀ ਦੁਰਗਾ ਮੰਦਰ ਦੇ ਨੇੜੇ 16ਵਾਂ ਮੂਰਤੀ ਯੋਗਾ ਸਮਾਰੋਹ ਮਨਾਇਆ ਗਿਆ।ਜਿਸ ਵਿੱਚ ਯੋਗਾ ਕਰਨ ਵਾਲੇ ਬਚਿਆ ਤੋਂ ਲੈ ਕੇ ਨੌਜਵਾਨ ਅਤੇ 60 ਸਾਲ ਤੋਂ ਉਪਰ ਦੀ ਉਮਰ ਵਾਲਿਆਂ ਨੇ ਯੋਗਾ ਕਰਕੇ ਉਸਦੇ ਲਾਭ ਦਸੇ।ਮਜੇ ਦੀ ਗੱਲ ਹੈ ਕਿ 10 ਸਾਲ ਦੀ ਬੱਚੀ ਨੇ ਯੋਗਾ ਕਰਕੇ ਬੈਠੇ ਦਰਸ਼ਕਾ ਨੂੰ ਹੈਰਾਨ ਕਰ ਦਿੱਤਾ ਅਤੇ ਸਾਡੇ ਪੱਤਰਕਾਰ ਨਾਲ ਗਲਬਾਤ ਕਰਦਿਆਂ ਬੱਚੀ ਨੇ ਕਿਹਾ ਕਿ ਇਹ ਪ੍ਰੇਰਣਾ ਮੈਨੂੰ ਮੇਰੇ ਮਾਪਿਆ ਤੋਂ ਮਿਲੀ ਹੈ ਅਤੇ ਮੈਂ ਅਪੀਲ ਕਰਦੀ ਹਾਂ ਆਪਣੇ ਹਮਉਮਰ ਬਚਿਆ ਨੂੰ ਕਿ ਉਹ ਯੋਗਾ ਕਰਨ ਵਿੱਚ ਵੱਧ ਤੋਂ ਵੱਧ ਰੂਚੀ ਰਖਣ ਤਾਂ ਕਿ ਕੋਈ ਬਿਮਾਰੀ ਨੇੜੇ ਨਾ ਆ ਸਕੇ।ਇਹ ਸਮਾਰੋਹ ਯੋਗੀ ਰਾਜ ਸਵਾਮੀ ਦੇਵੀਦਯਾਲ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਭਗਤ ਸਮਾਜ ਦੁਆਰਾ 2 ਅਕਤੂਬਰ ਨੂੰ ਹਰ ਸਲਾ ਮਨਾਇਆ ਜਾਂਦਾ ਹੈ ਅਤੇ ਹਰ ਰੋਜ ਸਵੇਰੇ 6 ਵਜੇ ਬਿਨਾ ਦਵਾਈ ਯੋਗ ਕਰਨ ਦੇ ਆਸਨ, ਕ੍ਰਿਆ ਅਤੇ ਪ੍ਰਾਣਾਯਾਮ ਵੀ ਸਿਖਾਏ ਤੇ ਕਰਾਏ ਜਾਂਦੇ ਹਨ। ਇਸ ਸਮੇਂ ਵੀ ਆਰਤੀ ਪੂਜਾ, ਗੁਰੂਗੀਤਾ ਅਤੇ ਯੋਗ ਗ੍ਰੰਥਾਂ ਦਾ ਪਾਠ ਅਤੇ ਯੋਗ ਸਾਧਨਾ, ਹਵਨ ਯਗ,ਪ੍ਰਦਰਸ਼ਨੀ ਅਤੇ ਗੀਤ ਸੰਗੀਤ ਨਾਲ ਇਹ ਸਮਾਰੋਹ ਦੇਖਣ ਦਾ ਨਜਾਰਾ ਹੀ ਕੁਝ ਹੋਰ ਸੀ ਅਤੇ ਯੋਗਾ ਕਰਨ ਵਾਲਿਆ ਨੇ ਆਪਣੇ ਆਪਣੇ ਯੋਗ ਕਰਨ ਦੇ ਸਾਧਨ ਦਸੇ। ਇਸ ਮੌਕੇ ਯੋਗਾ ਦੇ ਸੰਚਾਲਕ ਪਵਨ ਕੁਮਾਰ ਨੇ ਪੱਤਰਕਾਰਾ ਨੂੰ ਦਸਿਆ ਕਿ ਇਹ ਨੌਜਵਾਨ ਜੋ ਪੀ ਜੀ ਆਈ ਚੰਡੀਗੜ ਵਿੱਚ ਦਾਖਲ ਸੀ ਨਾ ਚਲ ਸਕਦਾ ਸੀ ਤੇ ਨਾ ਬੋਲ ਸਕਦਾ ਸੀ ਜਿਸ ਨੂੰ ਉਹ ਆਪਣੇ ਆਸ਼ਰਮ ਵਿੱਚ ਲਿਆਏ ਅੱਜ ਉਹੀ ਨੌਜਵਾਨ ਤੁਹਾਡੇ ਸਾਹਮਣੇ ਚਲ ਤੇ ਬੋਲ ਸਕਦਾ ਹੈ। ਇਸ ਮੌਕੇ ਸ੍ਰ. ਗੁਰਨਾਮ ਸਿੰਘ ਸਰਪੰਚ ਨੀਲਪੁਰ ਆਪਣੇ ਸਾਥੀਆਂ ਸਮੇਤ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ। ਇਸ ਸਮਾਰੋਹ ਦੇ ਪ੍ਰਧਾਨ ਸ੍ਰੀ ਸਤੀਸ਼ ਵਰਮਾ ਨੇ ਮੁੱਖ ਮਹਿਮਾਨ ਅਤੇ ਉਹਨਾਂ ਨਾਲ ਆਏ ਸਾਥੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਸਮੇਂ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਨਰਿੰਦਰ ਸ਼ਾਸਤਰੀ, ਹੇਮੰਤ ਕੁਮਾਰ ਨਾਗਪਾਲ ਚੇਅਰਮੈਨ, ਸੁਭਾਸ਼ ਪਾਹੂਜਾ ਰਿਟਾਇਰਡ ਪ੍ਰਿੰਸੀਪਲ, ਪੁਰਸ਼ੋਤਮ ਕੁਮਾਰ, ਸੁਰਿੰਦਰ ਸੇਤੀਆ, ਪਰਮਿੰਦਰ ਸਿੰਘ, ਸ਼ਤੀਸ ਕੁਮਾਰ ਵਰਮਾ ਤਹਿਸੀਲਦਾਰ,ਗੋਪਾਲ ਜਸੂਜਾ, ਜਗਦੀਸ਼ ਲਾਲ ਹੰਸ ਐਡਵੋਕੇਟ, ਸੁੱਚਾ ਸਿੰਘ ਐਡਵੋਕੇਟ ਅਤੇ ਪ੍ਰਧਾਨ ਲੋਕ ਹਿਤ ਸੰਸ਼ਥਾਂ ਰਾਜਪੁਰਾ, ਮਨੋਜ ਕੁਮਾਰ,ਕ੍ਰਿਸ਼ਨ ਸਹਿਗਲ, ਅਵਤਾਰ ਸਿੰਘ, ਧਰਮਪਾਲ ਪਾਹੂਜਾ ਅਤੇ ਹੋਰ ਪਤਵੰਤੇ ਹਾਜਰ ਸਨ।ਸਮਾਰੋਹ ਦੀ ਸ਼ੋਭਾ ਸਟੇਜ ਸੈਕਟਰੀ ਸ਼੍ਰੀ ਸੁਭਾਸ਼ ਪਾਹੂਜਾ ਨੇ ਬਾਖੂਬੀ ਨਿਭਾਈ ਅਤੇ ਡਾ. ਪਵਨ ਕੁਮਾਰ ਯੋਗਾਚਾਰੀਆਂ ਨੇ ਆਏ ਸਭਨਾ ਲੋਕਾ ਤੇ ਪ੍ਰੈਸ ਦਾ ਤਹਿਦਿਲੋਂ ਧੰਨਵਾਦ ਕੀਤਾ। ਸਮਾਰੋਹ ਦੀ ਸਮਾਪਤੀ ਤੋਂ ਬਾਅਦ ਗੁਰੂ ਦਾ ਅੱਤੁਟ ਲੰਗਰ ਵੀ ਵਰਤਾਇਆ ਗਿਆ।