ਰਾਜਪੁਰਾ ਦੇ ਗੀਤਾ ਭਵਨ ਵਿਖੇ ਜੈ ਸ਼੍ਰੀ ਰਾਮ ਰਾਮ ਲੀਲਾ ਪਰਿਵਾਰ ਵਲੋ ਆਪਣਾ ਪਹਿਲਾ ਰਾਮ ਲੀਲਾ ਦਾ ਮੰਚਨ ਸੁਰਿੰਦਰ ਦੱਤ ਨੇ ਕੀਤਾ

0
1326

ਰਾਜਪੁਰਾ (ਧਰਮਵੀਰ ਨਾਗਪਾਲ) ਜਿਥੇ ਵਖ ਵਖ ਥਾਂਈ ਸ਼ਹਿਰਾ ਵਿੱਚ ਰਾਮ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੇ ਉਥੇ ਹੀ ਸ਼ਹਿਰ ਰਾਜਪੁਰਾ ਵਿੱਚ ਜੈ ਸ਼੍ਰੀ ਰਾਮ ਲੀਲਾ ਪਰਿਵਾਰ ਵਲੋਂ ਬੜੇ ਹੀ ਆਧੁਨਿਕ ਅਤੇ ਸੁੱਚਜੇ ਢੰਗ ਨਾਲ ਸ਼ਹਿਰ ਦੇ ਗੀਤਾ ਭਵਨ ਵਿੱਚ ਰਾਮ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੇ। ਰਾਮ ਲੀਲਾ ਵਿੱਚ ਅਦਾਕਾਰਾ ਵਲੋਂ ਕੀਤੀ ਜਾ ਰਹੀ ਵਧੀਆਂ ਅਦਾਕਾਰੀ ਅਤੇ ਅਨੋਖੀ ਲਾਇਟੀੰਗ ਵਾਲੀ ਸਟੇਜ ਨੂੰ ਵੇਖਣ ਲਈ ਰੋਜਾਨਾ ਕਈ ਸ਼ਰਧਾਲੂ ਜਿਥੇ ਪੁਜ ਰਹੇ ਹਨ ਉਥੇ ਹੀ ਅੱਜ ੳਮ ਨਮੋ ਸ਼ਿਵਾਏ ਸੇਵਾ ਸਮਿਤੀ ਦੇ ਪ੍ਰਧਾਨ ਅਤੇ ਸਮਾਜ ਸੇਵੀ ਸ਼੍ਰੀ ਸੁਰਿੰਦਰ ਕੁਮਾਰ ਦਤ ਵੀ ਇਹਨਾਂ ਬਚਿਆ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਉਹਨਾਂ ਦੀ ਸ਼ਲਾਘਾ ਕਰਨ ਲਈ ਰਾਮ ਲੀਲਾ ਵੇਕਣ ਲਈ ਪੁਜੇ। ਇਸ ਮੌਕੇ ਸਭਾ ਦੇ ਪ੍ਰਧਾਨ ਦੀਪਕ ਬਾਂਸਲ ਅਤੇ ਉਹਨਾਂ ਦੇ ਸਾਥੀਆਂ ਵਲੋ ਸ਼੍ਰੀ ਸੁਰਿੰਦਰ ਦਤ ਜੀ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਿਰੋਪਾ ਪਾ ਕੇ ਸੁਆਗਤ ਕੀਤਾ ਗਿਆ ਸ਼੍ਰੀ ਦਤ ਵਲੋਂ ਰਾਮ ਲੀਲਾ ਦੇ ਮੰਚ ਦੀ ਸ਼ੁਰੂਆਤ ਹੋਣ ਤੋਂ ਪਹਿਲਾ ਆਰਤੀ ਕਰਕੇ ਭਗਵਾਨ ਸ਼੍ਰੀ ਰਾਮ ਜੀ ਨੂੰ ਭੋਗ ਵੀ ਲਾਇਆ ਗਿਆ। ਵਿਸ਼ੇਸ ਤਰਾ ਦੀ ਲਾਈਟਿੰਗ ਅਤੇ ਮਿਉਜਿਕ ਕਾਰਨ ਜਿਥੇ ਬਚਿਆ ਦੀ ਅਦਾਕਾਰੀ ਖੁਬ ਨਿਖਰ ਕੇ ਸਾਹਮਣੇ ਆ ਰਹੀ ਸੀ ਉਥੇ ਮੌਜੂਦ ਹਜਾਰਾ ਸ਼ਰਧਾਲੂਆ ਵਲੋਂ ਖੂਬ ਆਨੰਦ ਵੀ ਮਾਣਿਆ ਜਾ ਰਿਹਾ ਸੀ। ਇਸ ਮੌਕੇ ਸਭਾ ਦੇ ਪ੍ਰਧਾਨ ਸ਼੍ਰੀ ਦੀਪਕ ਬਾਂਸਲ ਨੇ ਦਸਿਆ ਕਿ ਸਾਡੇ ਰਾਮ ਲੀਲਾ ਮੰਚ ਦੇ ਪਰਿਵਾਰ ਵਿੱਚ ਬੜੀ ਹੀ ਸਾਦਗੀ ਨਿਮਰਤਾ ਅਤੇ ਭਗਤਨੀ ਨਾਲ ਰਾਮ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਤੇ ਸਾਰੇ ਹੀ ਅਦਾਕਾਰ ਬਚੇ ਮਿਲਕੇ ਪੂਜਾ ਅਰਚਨਾ ਕਰਕੇ ਇਸ ਦੀ ਰੋਜਾਨਾ ਸ਼ੁਰੂਆਤ ਕਰਦੇ ਹਨ ਅਤੇ ਸ਼ਰਾਬ ਆਦਿ ਤੇ ਹੋਰ ਨਸ਼ਿਆ ਦਾ ਸੇਵਨ ਕਰਨ ਵਾਲਿਆ ਨੂੰ ਮੰਚ ਤੋ ਦੂਰ ਰਖਿਆ ਜਾਂਦਾ ਹੈ। ਸਮੂਚੇ ਇਲਾਕੇ ਦੀਆਂ ਮਾਤਾਵਾਂ ਭੈਣਾ ਜਾ ਕੋਈ ਵੀ ਹੋਰ ਜੋ ਸਾਡੀ ਰਾਮ ਲੀਲਾ ਨੂੰ ਇੱਕ ਵਾਰ ਵੇਖਣ ਆਉਂਦਾ ਹੈ ਉਸਦਾ ਉਥੋ ਜਾਣ ਦਾ ਮਨ ਨਹੀਂ ਕਰਦਾ।ਅੰ ਵਿੱਚ ਪ੍ਰਧਾਨ ਅਤੇ ਉਹਨਾਂ ਦੀ ਟੀਮ ਵਲੋ ਮੁੱਖ ਮਹਿਮਾਨ ਦਾ ਆਉਣ ਅਤੇ ਬਚਿਆ ਦੀ ਅਦਾਕਾਰੀ ਦੀ ਸ਼ਲਾਘਾ ਕਰਨ ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ।