ਰਾਜਪੁਰਾ ਦੇ ਵਾਰਡ ਨੰ 20 ਵਿੱਚ ਫੈਲੇ ਗੰਦਗੀ ਦੇ ਢੇਰ ਅਤੇ ਟੁਟੀਆਂ ਸੜਕਾ ਤੇ ਖੜਿਆ ਗੰਦਾ ਪਾਣੀ ਡੇਂਗੂ ਵਰਗੀ ਨਾਮੁਰਾਦ ਬਿਮਾਰੀ ਨੂੰ ਨਿਯੋਤਾ ਦੇ ਰਿਹਾ ਹੈ

0
2545

 

ਰਾਜਪੁਰਾ (ਧਰਮਵੀਰ ਨਾਗਪਾਲ) ਨਗਰ ਕੌਂਸਲ ਰਾਜਪੁਰਾ ਦੇ ਵਿਕਾਸ ਦਾਅਵਿਆਂ ਅਤੇ ਸਫਾਈ ਅਭਿਆਨ ਮੁਹਿੰਮ ਦੀ ਹਵਾ ਉਸ ਵੇਲੇ ਨਿਲਕਦੀ ਦਿਖਾਈ ਦਿਤੀ ਜਦ ਸ਼ਹਿਰ ਦੇ ਵਿੱਚ ਪੈਂਦੇ ਵਾਰਡ ਨੰ 20 ਦੇ ਨਿਵਾਸੀਆਂ ਵਲੋਂ ਅੱਜ ਤੜਕੇ ਇੱਕਠੇ ਹੋ ਕੇ ਨਗਰ ਕੌਂਸਲ ਰਾਜਪੁਰਾ ਖਿਲਾਫ ਨਾਅਰੇਬਾਜੀ ਕੀਤੀ ਗਈ।ਵਾਰਡ ਨੰ 20 ਦੇ ਨਿਵਾਸੀਆਂ ਨੇ ਉਕਤ ਪਤਰਕਾਰ ਨਾਲ ਗਲਬਾਤ ਕਰਦਿਆਂ ਦਸਿਆ ਕਿ ਜਿੱਥੇ ਨਗਰ ਕੌਂਸਲ ਰਾਜਪੁਰਾ ਹਰ ਵੇਲੇ ਸ਼ਹਿਰ ਦੇ ਵਿੱਚ ਹੋ ਰਹੇ ਵਿਕਾਸ ਕਾਰਜਾ ਨੂੰ ਹੀ ਦਰਸ਼ਾਉਂਦਾ ਰਹਿੰਦਾ ਹੈ ਉਥੇ ਹੀ ਵਾਰਡ ਨੰ 20 ਦੇ ਵਿੱਚ ਫੈਲੀ ਗੰਦਗੀ, ਜਾਮ ਹੋਇਆਂ ਨਾਲੀਆ ਅਤੇ ਟੂਟੀਆਂ ਸੜਕਾ ਤੇ ਖੜੇ ਗੰਦੇ ਪਾਣੀ ਕਾਰਨ ਵਾਰਡ ਵਾਸੀਆਂ ਦਾ ਜੀਉਣਾ ਨਰਕ ਵਾਂਗ ਹੋ ਗਿਆ ਹੈ।ਵਾਰਡ ਨੰ 20 ਦੇ ਨਿਵਾਸੀ ਸਮਾਜ ਸੇਵੀ ਨਰਾਇਣ ਅਰੋੜਾ ਨੇ ਦਸਿਆ ਕਿ ਵਾਰਡ ਨੰ 20 ਵਿੱਚ ਪੈਂਦੀ ਇਸ ਸੜਕ ਤੋਂ ਰੋਜਾਨਾ ਸੈਕੜੇ ਵਾਹਨ ਗੁਜਰਦੇ ਹਨ ਕਿਉਂਕਿ ਇੱਕ ਤਾਂ ਸ਼ਹਿਰ ਵਿੱਚ ਦਾਖਲ ਹੋਣ ਲਈ ਇਲਾਕੇ ਦੇ ਨਜਦੀਕ ਪੈਂਦੇ ਪਿੰਡਾ ਦੇ ਲੋਕ ਇਸ ਰਾਹ ਦਾ ਇਸਤੇਮਾਲ ਕਰਦੇ ਹਨ ਅਤੇ ਤਕਰੀਬਰ ਇਲਾਕੇ ਦੇ 4 ਵੱਡੇ ਪ੍ਰਾਈਵੇਟ ਸਕੂਲਾ ਦੇ ਬੱਚੇ ਵੀ ਇਸ ਰਾਹ ਤੋਂ ਬਸਾ ਜਾ ਆਪਣੇ ਨਿਜੀ ਵਾਹਨਾ ਰਾਹੀ ਰੋਜਾਨਾ ਸਕੂਲ ਜਾਂਦੇ ਹਨ ਪਰ ਇਸ ਟੂਟੀ ਹੋਈ ਸੜਕ ਤੇ ਖੜੇ ਗੰਦੇ ਪਾਣੀ ਅਤੇ ਆਸ ਪਾਸ ਫੈਲੀ ਗੰਦਗੀ ਦਾ ਪ੍ਰਸ਼ਾਸਨ ਨੂੰ ਵਾਰ ਵਾਰ ਚੇਤਾ ਕਰਾਉਣ ਮਗਰੋਂ ਵੀ ਉਹਨਾਂ ਦੀ ਨੀਂਦ ਨਹੀਂ ਖੁਲ ਰਹੀ ਜਿਸ ਤੇ ਅੱਜ ਵਾਰਡ ਵਾਸੀਆਂ ਵਲੋਂ ਇੱਕਠੇ ਹੋ ਕੇ ਨਗਰ ਕੌਂਸਲ ਖਿਲਾਫ ਨਾਅਰੇਬਾਜੀ ਕੀਤੀ ਗਈ। ਉਹਨਾਂ ਦਸਿਆ ਕਿ ਸੜਕਾ ਨਾਲੀਆਂ ਵਿੱਚ ਖੜੇ ਪਾਣੀ ਕਾਰਨ ਮੱਛਰ ਪੈਦਾ ਹੋ ਰਹੇ ਹਨ ਜਿਸ ਕਾਰਨ ਵਾਰਡ ਵਾਸੀਆਂ ਨੂੰ ਡੇਂਗੂ ਜਿਹੀ ਭਿਆਨਕ ਬਿਮਾਰੀਆਂ ਹੋਣ ਦਾ ਡਰ ਵੀ ਸਤਾਉਂਦਾ ਰਹਿੰਦਾ ਹੈ ਅਤੇ ਇਸ ਗੰਦਗੀ ਵਿੱਚੋਂ ਕਈ ਵਾਰੀ ਵਡੇ ਵੱਡੇ ਸੱਪ ਵੀ ਸਾਡੇ ਘਰਾ ਵਿੱਚ ਆ ਚੁਕੇ ਹਨ। ਮੌਕੇ ਤੇ ਮੌਜੂਦ ਵਾਰਡ ਵਾਸੀਆਂ ਨੇ ਦਸਿਆ ਕਿ ਵਾਰਡ ਵਿੱਚ ਫੈਲੀ ਗੰਦਗੀ ਕਾਰਨ ਛੋਟੇ ਬਚਿਆ ਨੂੰ ਬਿਮਾਰੀਆਂ ਅਤੇ ਇਨਫੈਕਸ਼ਨ ਹੋਣ ਦੀ ਸ਼ਿਕਾਇਤ ਅਕਸਰ ਆਉਂਦੀ ਰਹਿੰਦੀ ਹੈ ਪਰ

ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਗੰਦੇ ਪਾਣੀ ਨਾਲ ਭਰੀ ਇਸ ਟੁਟੀ ਹੋਈ ਸੜਕ ਤੇ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਵੀ ਬਣਿਆ ਹੋਇਆ ਹੈ ਜਿਥੇ ਬੱਚੇ ਰੋਜਾਨਾ ਇਸ ਗੰਦਗੀ ਵਿਚੋਂ ਲੰਘ ਕੇ ਵਿਦਿਆ ਲੈਣ ਲਈ ਸਫਾਈ ਨਾ ਹੋਣ ਕਰਕੇ ਮਜਬੂਰਨ ਆਉਂਦੇ ਹਨ । ਜਦੋਂ ਇਸ ਵਿਸ਼ੇ ਬਾਰੇ ਚਾਇਨਲ ਦੀ ਟੀਮ ਵਲੋਂ ਵਾਰਡ ਦੇ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ ਅਤੇ ਕਾਰਜ ਸਾਧਕ ਅਫਸਰ ਰਣਬੀਰ ਸਿੰਘ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਦੋਵਾ ਦੇ ਬਿਆਨ ਇੱਕ ਦੂਜੇ ਤੋਂ ਉਲਟ ਨਜਰ ਆਏ। ਜਿਥੇ ਕਾਰਜ ਸਾਧਕ ਅਫਸਰ ਨੇ ਟੂਟੀ ਹੋਈ ਇਸ ਸੜਕ ਤੇ ਖੜੇ ਪਾਣੀ ਦੀ ਸਮਸਿਆ ਨੂੰ ਸੀਵਰੇਜ ਜਾਮ ਹੋਣ ਦੀ ਸਮਸਿਆ ਦਸਿਆ ਉਥੇ ਹੀ ਵਾਰਡ ਦੇ ਕੌਂਸਲਰ ਨੇ ਵਾਰਡ ਵਿੱਚ ਆ ਰਹੀ ਸਮਸਿਆ ਨੂੰ ਉਸ ਦੇ ਧਿਆਨ ਵਿੱਚ ਨਾ ਹੋਣ ਅਤੇ ਹੁਣ ਜਾਣੂ ਕਰਾਈ ਗਈ ਵਾਰਡ ਦੀ ਸਮਸਿਆ ਦਾ ਜਲਦੀ ਹਲ ਕਰਨ ਦੀ ਗੱਲ ਆਖ ਕੇ ਆਪਣਾ ਪਲਾ ਝਾੜ ਲਿਆ ਹੁਣ ਵੇਖਣ ਵਾਲੀ ਗਲ ਇਹ ਹੋਵੇਗੀ ਕਿ ਕਿੰਨੀ ਕੁ ਜਲਦੀ ਵਾਰਡ ਨੰ 20 ਦੇ ਵਾਸੀਆਂ ਨੂੰ ਰੋਜਾਨਾ ਆ ਰਹੀਆਂ ਮੁਸ਼ਕਲਾ ਤੋਂ ਛੁਟਕਾਰਾ ਮਿਲੇਗਾ ਜਾ ਸਰਕਾਰ ਵਲੋਂ ਨਗਰ ਕੌਂਸਲ ਵਿੱਚ ਪਿੰਡਾ ਨੂੰ ਸ਼ਾਮਲ ਕਰਕੇ ਐੈਵੇਂ ਹੀ ਸਫਾਈ ਵਰਗੇ ਤੇ ਹੋਰ ਸਹੂਲਤਾ ਦਾ ਨਗਾਰਾ ਸੁਣਨ ਨੂੰ ਮਿਲੇਗਾ।