ਰਾਜਪੁਰਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਵਾਲਾ ਜਿਲਾ ਐਲਾਨਿਆਂ ਜਾਵੇ

0
1405

ਰਾਜਪੁਰਾ 20 ਅਗਸਤ (ਧਰਮਵੀਰ ਨਾਗਪਾਲ) ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵਲੋਂ ਹਲਕਾ ਰਾਜਪੁਰਾ ਦੇ ਐਮ ਐਲ ਏ ਸ੍ਰ. ਹਰਦਿਆਲ ਸਿੰਘ ਕੰਬੋਜ ਨੂੰ ਬਹੁਤ ਸਾਰੇ ਸਾਈਨਾ ਵਾਲਾ ਲਿਖਤੀ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਪੰਜਾਬ ਦੇ ਪ੍ਰਵੇਸ਼ ਦੁਆਰ ਦੇ ਨਾਮ ਨਾਲ ਜਾਣੀ ਜਾਂਦੀ ਤਹਿਸੀਲ ਰਾਜਪੁਰਾ ਨੂੰ ਰਾਜਪੁਰਾ ਘਨੌਰ ਅਤੇ ਸਨੋਰ ਵਿਧਾਨ ਸਭਾ ਦੇ ਖੇਤਰਾ ਨੂੰ ਮਿਲਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾ ਤੇ ਰਾਜਪੁਰਾ ਨੂੰ ਜਿਲਾ ਬਣਾਇਆ ਜਾਵੇ। ਫਾਉਂਡੇਸ਼ਨ ਨੇ ਕਿਹਾ ਹੈ ਕਿ ਦੇਸ ਧਰਮ ਕੌਮ ਅਤੇ ਪੱਥ ਲਈ ਕੁਰਬਾਨੀਆਂ ਕਰਨ ਵਾਲੇ ਮਾਤਾ ਗੁਜਰੀ ਜੀ ਦੇ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਵਾਲੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰਾਜਪੁਰਾ ਤਹਿਸੀਲ ਨੂੰ ਵਿਧਾਨ ਸਭਾ ਰਾਜਪੁਰਾ-ਘਨੌਰ ਅਤੇ ਸਨੌਰ ਨੂੰ ਮਿਲਾ ਕੇ ਜਿਲਾ ਐਲਾਨ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਬਾਜ ਸਿੰਘ, ਬਾਬਾ ਅਜੈ ਸਿੰਘ ਅਤੇ ਉਹਨਾਂ ਨਾਲ ਸ਼ਹੀਦ ਹੋਏ 740 ਸਿੰਘਾ ਦੀ ਸ਼ਹਾਦਤ ਨੂੰ ਸਮਰਪਿਤ 300 ਸਾਲਾ ਸ਼ਹੀਦੀ ਸਮਾਰੋਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚਾ ਹਿੰਦੋਸਤਾਨ ਅਤੇ ਸਿੱਖ ਜਗਤ ਮਨਾ ਰਹੇ ਹਨ ਤੇ ਇਹਨਾਂ ਸ਼ਹਾਦਤਾ ਨੂੰ ਮਦੇਨਜਰ ਰਖਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾ ਕਿ ਰਾਜਪੁਰਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਜੋੜ ਕੇ  ਜਿਲਾ ਐਲਾਨਿਆਂ ਜਾਵੇ।