ਰਾਜਪੁਰਾ ਵਿੱਖੇ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ ਗਿਆ

0
1361

ਰਾਜਪੁਰਾ 21 ਜੂਨ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਸਮੂਹ ਯੋਗ ਪ੍ਰੇਮੀਆਂ ਅਤੇ ਰਾਸ਼ਟਰ ਭਗਤਾ ਦੇ ਸਹਿਯੋਗ ਨਾਲ ਸਥਾਨਕ ਨਿਰੰਕਾਰੀ ਪਾਰਕ ਵਿੱਚ ਵਿਦੇਸਾ ਦੀ ਤਰਾਂ ਰਾਜਪੁਰਾ ਵਿੱਚ ਵੀ ਅੰਤਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਭਾਰਤ ਮਾਤਾ ਦੇ ਚਿੱਤਰ ਦੇ ਸਾਹਮਣੇ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਯੋਗ ਦਿਵਸ ਸਮੇਂ ਸਵੇਰੇ 6 ਵਜੇ ਤੋਂ ਯੋਗ ਆਚਾਰੀਆਂ ਸ੍ਰੀ ਪ੍ਰਵੀਨ ਵਧਵਾ ਅਤੇ ਸ਼੍ਰੀ ਵੇਦ ਮਹਿਤਾ ਵਲੋਂ ਸਰੀਰਕ ਤੰਦਰੁਸ਼ਤੀ ਲਈ ਆਸਨ ਕਰਵਾਏ ਗਏ ਪਰ ਜਦੋਂ ਪ੍ਰਵੀਨ ਵਧਵਾ ਵਲੋਂ ਆਖਰੀ ਆਸਨ ਸ਼ੇਰ ਦੀ ਤਰਾਂ ਦਹਾੜਦੇ ਹੋਏ ਹਾ ਹਾ ਹਾ ਯਾਨੀ ਖੁੱਲ ਕੇ ਹੱਸਣ ਦਾ ਆਸਨ ਕਰਵਾਇਆ ਗਿਆ ਤਾਂ ਸਾਰੇ ਨਾ ਹੱਸਣ ਵਾਲਿਆਂ ਦੀ ਵੀ ਹੱਸੀ ਆ ਗਈ ਅਤੇ ਮੇਰੇ ਵਰਗੇ ਦੀਆਂ ਸਰੀਰ ਵਿੱਚ ਗਮਾ ਨਾਲ ਭਰੀਆਂ ਤੇ ਤੰਗ ਹੋਈਆਂ ਨਾੜੀਆਂ ਵੀ ਖੁਸ਼ੀ ਵਿੱਚ ਖੁੱਲ ਗਈਆਂ। ਇਸ ਸਮਾਰੋਹ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ ਸਬ ਡੀਵੀਜਨਲ ਮਜਿਸਟਰੇਟ ਸ੍ਰੀ ਜੇ.ਕੇ. ਜੈਨ ਤੋਂ ਇਲਾਵਾ ਸਾਬਕਾ ਰਾਜ ਮੰਤਰੀ ਸ੍ਰੀ ਰਾਜ ਖੁਰਾਨਾ ਅਤੇ ਉਹਨਾਂ ਦੀ ਦੇ ਨਾਲ ਸ਼੍ਰੀ ਪ੍ਰਵੀਨ ਛਾਬੜਾ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਜਪੁਰਾ, ਬੀ.ਜੇ.ਪੀ. ਦੇ ਮੰਡਲ ਪ੍ਰਧਾਨ ਸ਼੍ਰੀ ਸ਼ਾਂਤੀ ਸਪਰਾ, ਡਾ. ਨੰਦ ਲਾਲ ਸਾਬਕਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ, ਆਰ ਐਸ ਐਸ ਦੇ ਸੰਚਾਲਕ ਸ਼ਾਮ ਸੁੰਦਰ ਮਹਿਤਾ, ਭਗਵਾਨ ਦਾਸ ਮੋਂਗੀਆਂ, ਸੰਜੇ ਅਹੂਜਾ, ਨਿਰੰਕਾਰੀ ਮਿਸ਼ਨ ਦੇ ਪ੍ਰਮੁੱਖ ਸ਼੍ਰੀ ਰਾਧੇ ਸ਼ਾਮ ਅਤੇ ਸ਼੍ਰੀ ਹਾਕਮ ਚੰਦ ਜੀ ਅਤੇ ਉਹਨਾਂ ਦੀ ਸਮੂਹ ਟੀਮ ਨੇ ਸੰਮੇਲਨ ਦੀ ਸਮਾਪਤੀ ਤੋਂ ਬਾਅਦ ਬਦਾਮਾ ਵਾਲੀ ਠੰਡਾਈ ਅਤੇ ਫਲਾ ਦਾ ਪ੍ਰਸ਼ਾਦ ਵੰਡਿਆ। ਇਸ ਵੇਲੇ ਰਾਜਪੁਰਾ ਦੇ ਐਮ ਐਲ ਏ ਸ਼੍ਰੀ ਹਰਦਿਆਲ ਸਿੰਘ ਕੰਬੋਜ ਨੇ ਮੀਡੀਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੋਗ ਨਾਲ ਸਰੀਰ ਤੰਦਰੁਸ਼ਤ ਰਹਿੰਦਾ ਹੈ ਅਤੇ ਯੋਗ ਨਾਲ ਨੌਝਵਾਨਾ ਨੂੰ ਨਸ਼ਿਆ ਤੋਂ ਦੂਰ ਕੀਤਾ ਜਾ ਸਕਦਾ ਹੈ ਤੇਉਹਨਾਂ ਨਾਲ ਵਿਸੇਸ ਤੌਰ ਤੇ ਨਰਿੰਦਰ ਸ਼ਾਸਤਰੀ ਬਲਾਕ ਪ੍ਰਧਾਨ, ਸਾਬਕਾ ਐਮ ਸੀ ਪਵਨ ਪਿੰਕਾ, ਯੁਗੇਸ਼ ਗੋਲਡੀ ਪ੍ਰਧਾਨ ਲਾਇਨ ਕਲੱਬ ਵੀ ਹਾਜਰ ਸਨ ।ਸ਼੍ਰੀ ਪ੍ਰਸ਼ੋਤਮ ਅਲਰੇਜਾ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ। ਇਸ ਅੰਤਰਾਸ਼ਟਰੀ ਯੋਗ ਦਿਵਸ ਨੂੰ ਸਫਲ ਬਣਾਉਣ ਲਈ ਸਮਾਜਿਕ, ਧਾਰਮਿਕ ਅਤੇ ਦੇਸ਼ ਭਗਤ ਸੰਸ਼ਥਾਵਾਂ ਨੇ ਇਸ ਨੂੰ ਕਾਮਯਾਬ ਬਣਾਇਆ ਅਤੇ ਮਾਨਯੋਗ ਐਸ ਡੀ ਐਮ ਰਾਜਪੁਰਾ ਨੇ ਸਮੂਹ ਲੋਕਾ ਦਾ ਤਹਿਦਿਲੋਂ ਧੰਨਵਾਦ ਕੀਤਾ।