ਰਾਜਪੁਰਾ ਵਿੱਚ ਸੜਕਾ ਬਣਾਉਣ ਦਾ ਕੰਮ ਇਸਲਾਮਪੁਰ ਫਾਟਕ ਤੋਂ ਸ਼ੁਰੂ ਸਾਬਕਾ ਪਾਰਲੀਮਾਨੀ ਸਕੱਤਰ ਨੇ ਵਿਕਾਸ ਦੇ ਕੰਮ ਕਰਵਾਏ ਸ਼ੁਰੂ ਤੇ ਪਾਰਟੀ ਵਰਕਰਾ ਵਲੋਂ ਲੱਡੂ ਵੰਡੇ

0
1435

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਵਿੱਖੇ ਵਿਕਾਸ ਦਾ ਕੰਮ ਪਿਛਲੇ 7 ਮਹੀਨਿਆਂ ਤੋਂ ਪ੍ਰਧਾਨਗੀ ਦੇ ਵਿਵਾਦ ਨੂੰ ਲੈ ਕੇ ਰੁਕਿਆ ਪਿਆ ਸੀ, ਟੂਟੀਆਂ ਸੜਕਾ ਤੋਂ ਆਵਾਜਾਈ ਲਈ ਲੋਕੀ ਬਹੁਤ ਪ੍ਰੇਸ਼ਾਨ ਸਨ ਜਿਸ ਤੇ ਅੱਜ ਪਹਿਲਾ ਇਸਲਾਮਪੁਰ ਤੋਂ ਸਵਰਗਧਾਮ ਸ਼ਮਸ਼ਾਨਘਾਟ ਦੀ ਸੜਕ ਦਾ ਨਿਰਮਾਣ ਸ਼੍ਰੀ ਰਾਜ ਖੁਰਾਨਾ ਚੀਫ ਪਾਰਲੀਮਾਨੀ ਸੈਕਟਰੀ ਨੇ ਕੀਤਾ। ਇਸ ਮੌਕੇ ਤੇ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ ਨੇ ਕਿਹਾ ਕਿ 2-3 ਦਿਨਾਂ ਵਿੱਚ ਇਸ ਨਿਰਮਾਣ ਨੂੰ ਪੂਰਾ ਕਰ ਦਿਤਾ ਜਾਵੇਗਾ। ਉਹਨਾਂ ਦਸਿਆਂ ਕਿ ਸ਼ਹਿਰ ਦੀਆਂ ਮੇਨ ਸੜਕਾ ਜਿਹਨਾਂ ਦੀ ਹਾਲਤ ਬਹੁਤ ਖਰਾਬ ਹੈ 2 ਕਰੋੜ ਦੇ ਬਜਟ ਨਾਲ ਇਹਨਾਂ ਸੜਕਾ ਦਾ ਨਿਰਮਾਣ ਹੋਵੇਗਾ। ਇਸ ਮੌਕੇ ਸ਼੍ਰੀ ਰਾਜ ਖੁਰਾਨਾ ਨੇ ਪੱਤਰਕਾਰਾ ਨਾਲ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਸਲਾਮਪੁਰ ਰੇਲਵੇ ਫਾਟਕ ਤੋਂ ਲੈ ਕੇ ਸਵਰਗਧਾਮ ਸ਼ਮਸ਼ਾਨ ਘਾਟ ਦਾ ਨਿਰਮਾਣ ਨੂੰ ਪਹਿਲ ਇਸ ਕਰਕੇ ਦਿੱਤੀ ਗਈ ਹੈ ਕੀ ਇਨਸਾਨ ਦੀ ਅੰਤਮ ਯਾਤਰਾ ਦੇ ਨਾਲ ਉਸ ਦੇ ਸਬੰਧੀ ਤੇ ਰਿਸ਼ਤੇਦਾਰਾ ਨੂੰ ਇਸ ਸੜਕ ਤੋਂ ਸਵਰਗਧਾਮ ਪਹੁੰਚਣ ਲਈ ਦਿੱਕਤ ਆਉਂਦੀ ਸੀ ਜਿਸ ਕਰਕੇ ਪਹਿਲ ਇਥੋਂ ਹੀ ਨਿਰਮਾਣ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਇਕ ਹੋਰ ਸੁਆਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਬਿਰਧ ਆਸ਼ਰਮ ਜੋ ਕਿ ਸ਼ਮਸ਼ਾਨਘਾਟ ਦੇ ਨਾਲ ਹੀ ਬਣਿਆ ਹੋਇਆ ਹੈ ਉਹਨਾਂ ਕਿਹਾ ਕਿ ਬਿਨਾਂ ਪਖਪਾਤ ਤੋਂ ਇਸ ਆਸ਼ਰਮ ਵਿੱਚ ਜਿਹਨਾਂ ਦਾ ਕੋਈ ਵਾਲੀਵਾਰਸ਼ ਜਾ ਬੇਸਹਾਰੇ ਜਿਹਨਾਂ ਨੂੰ ਇੱਕ ਦਿਨ ਦੀ ਰੋਟੀ ਵੀ ਮੁਸ਼ਕਲ ਹੈ ਉਹਨਾਂ ਬਜੁਰਗਾ ਨੂੰ ਪਹਿਲ ਦੇ ਆਧਾਰ ਤੇ ਇਸ ਆਸ਼ਰਮ ਵਿੱਚ ਰਖਿਆਂ ਜਾਵੇਗਾ।ਸੜਕਾ ਦੀ ਬਣਤਰ ਵਿੱਚ ਚੰਗੇ ਮੈਟੀਰੀਅਲ ਲਾਉਣ ਬਾਰੇ ਉਹਨਾਂ ਇੱਕ ਪਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਹੁਣ ਰਾਜਪੁਰੇ ਦੀਆਂ ਸੜਕਾ ਪੈਰਿਸ ਵਾਂਗ ਬਣਨਗੀਆਂ ਤੇ ਉਹਨਾਂ ਕਿਹਾ ਕਿ ਸੜਕਾ ਬਣਾਉਣ ਵਾਲਿਆਂ ਦੇ ਮੈਟੀਰੀਅਲ ਪ੍ਰਤੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਖੁਦ ਨਿਗਰਾਨੀ ਰੱਖਣਗੇ।ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ ਅਤੇ ਵਾਈਸ ਪ੍ਰਧਾਨ ਗੁਰਿੰਦਰ ਪਾਲ ਸਿੰਘ ਜੋਗਾ, ਕਾਰਜ ਸਾਧਕ ਅਫਸਰ ਸ੍ਰ. ਰਣਬੀਰ ਸਿੰਘ, ਸੁਰਿੰਦਰ ਸੇਤੀਆ,ਪ੍ਰਧਾਨ ਅਬਰਿੰਦਰ ਸਿੰਘ ਭੰਗੂ, ਕਰਨਵੀਰ ਸਿੰਘ ਕੰਗ ਐਮ.ਸੀ, ਮੇਵਾ ਸਿੰਘ ਭੰਗੂ, ਅਸ਼ੋਕ ਪ੍ਰੇਮੀ, ੳਮ ਪ੍ਰਕਾਸ਼ ਪਾਸ਼ੀ,ਰਮੇਸ਼ ਰਾਵਲ, ਪ੍ਰਧਾਨ ਤ੍ਰਿਲੋਕ ਚਾਵਲਾ, ਵਿਜਯ ਬਾਂਸਲ,