ਰਾਧੇ ਸ਼ਾਮ ਜੀ ਵਲੋਂ ਇੱਕ ਅਜੀਬੋ ਅਜੀਬ ਅਤੇ ਵਧੇਰੇ ਆਕਸੀਜਨ ਪੈਦਾ ਕਰਨ ਵਾਲੀ ਨਿਰਾਲੀ ਸਮਾਜ ਸੇਵਾ

0
1407

 

ਰਾਜਪੁਰਾ (ਧਰਮਵੀਰ ਨਾਗਪਾਲ) ਇੱਕ ਅਜੀਬ ਤੇ ਅਲਗ ਕਿਸਮ ਦੀ ਸਮਾਜ ਸੇਵਾ ਜਿਸਨੂੰ ਦੇਖ ਕੇ ਸੁਣਕੇ ਤੇ ਪੜਕੇ ਤੁਸੀ ਵੀ ਹੈਰਾਨ ਰਹਿ ਜਾਵੋਗੇ।ਮੇਰੇ ਆਪਣੇ ਹੀ ਮੁਹੱਲੇ ਦੇ ਵਸਨੀਕ ਸ਼੍ਰੀ ਰਾਧੇ ਸ਼ਾਮ ਜੀ ਪ੍ਰਮੁੱਖ ਨਿਰੰਕਾਰੀ ਮਿਸ਼ਨ ਰਾਜਪੁਰਾ ਵਲੋਂ ਕੀਤੀ ਜਾ ਰਹੀ ਅਜੀਬ ਕਿਸਮ ਦੀ ਸਮਾਜ ਸੇਵਾ ਅਤੇ ਲਾਏ ਜਾ ਰਹੇ ਛਾਂ ਦਾਰ ਤੇ ਫਲਦਾਰ ਬੂਟੇ ਰਾਜਪੁਰਾ ਦੇ ਹਰੀਕ ਗਲੀ ਮੁੱਹਲੇ ਵਿੱਚ ਉਦੋ ਦੇਖਣ ਨੂੰ ਮਿਲੇ ਜਦੋਂ ਉਹ ਖੁਦ ਆਪ ਮਾਲੀ ਤੇ 2 ਹੋਰ ਸੇਵਾਦਾਰਾ ਸਣੇ ਮੇਰੇ ਘਰ ਦੇ ਬਾਹਰ ਛਾਂ ਦਾਰ ਬੂਟੇ ਲਾ ਰਹੇ ਸਨ ਤੇ ਜਦੋਂ ਉਹਨਾਂ ਨੂੰ ਇਸ ਸੇਵਾ ਬਾਰੇ ਪੁਛਿਆਂ ਗਿਆ ਤਾਂ ਉਹਨਾਂ ਨੇ ਆਪਣੀ ਵਡਿਆਈ ਨੂੰ ਉਜਾਗਰ ਨਾ ਕਰਾਉਂਦੇ ਹੋਏ ਸਿਰਫ ਇਤਨਾ ਕਿਹਾ ਕਿ ਇਹ ਤਾਂ ਸਿਰਫ ਪਰਮਪਿਤਾ ਪ੍ਰਮਾਤਮਾ ਆਪ ਹੀ ਕਰਾ ਰਿਹਾ ਹੈ।ਉਹਨਾਂ ਦਾ ਮੁੱਖ ਮੰਤਵ ਆਪਣੇ ਗਲੀ ਮੁਹੱਲੇ ਵਿੱਚ ਹਰਿਆਵਲ ਦੇ ਨਾਲ ਲੋਕਾ ਨੂੰ ਚੰਗਾ ਸਾਹ ਲੈਣ ਲਈ ਵੱਧ ਤੋਂ ਵੱਧ ਆਕਸੀਜਨ ਇਹਨਾ ਪੇੜ ਪੋਦਿਆ ਰਾਹੀ ਪੈਦਾ ਕਰਨਾ ਹੈ ਭਾਵ ਸੁੱਖੀ ਬਸੇ ਸੰਸਾਰ ਸਭ ਦੁਖਿਆ ਰਹੇ ਨਾ ਕੋਇ ਵਾਲੀ ਸ਼ਬਦਾ ਦੀ ਲਾਈਨ ਨੂੰ ਮੁੱਖ ਰੱਖਕੇ ਇਹ ਸੇਵਾ ਕਰ ਰਹੇ ਹਨ। ਇਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਸਾਡਾ ਵੀ ਫਰਜ ਬਣਦਾ ਹੈ ਕਿ ਇਹਨਾਂ ਵਲੋਂ ਲਾਏ ਗਏ ਪੇੜ ਪੋਦਿਆਂ ਦੀ ਅਸੀ ਵੀ ਜਰੂਰੀ ਦੇਖਭਾਲ ਕਰੀਏ ਤੇ ਉਹਨਾਂ ਨੂੰ ਤੰਦਰੁਸ਼ਤ ਰਖਣ ਲਈ ਰੋਜਾਨਾ ਪਾਣੀ ਦੇ ਕੇ ਇਹਨਾਂ ਦੀ ਠੰਡੀ ਛਾਂ ਦਾ ਆਨੰਦ ਮਾਣੀਏ ਤੇ ਰਾਜਪੁਰਾ ਨੂੰ ਵੀ ਚੰਡੀਗੜ ਵਾਂਗ ਹਰਿਆਲੀ ਵਾਲੇ ਸ਼ਹਿਰ ਦੇ ਨਾ ਨਾਲ ਜੋੜ ਕੇ ਸੰਸਾਰ ਵਿੱਚ ਅਰੋਗਤਾ ਨੂੰ ਪ੍ਰਾਪਤ ਕਰੀਏ।